ਨੈਸ਼ਨਲ ਡੈਸਕ - ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਐਤਵਾਰ ਨੂੰ ਆਂਧਰਾ ਪ੍ਰਦੇਸ਼ ਨੂੰ ਕਈ ਤੋਹਫੇ ਦੇਣ ਜਾ ਰਹੇ ਹਨ। ਇਸ ਤਹਿਤ ਸ਼ਾਹ ਅੱਜ ਵਿਜੇਵਾੜਾ ਵਿੱਚ ਨੈਸ਼ਨਲ ਇੰਸਟੀਚਿਊਟ ਆਫ਼ ਡਿਜ਼ਾਸਟਰ ਮੈਨੇਜਮੈਂਟ (ਐਨ.ਆਈ.ਡੀ.ਐਮ.) ਅਤੇ ਨੈਸ਼ਨਲ ਡਿਜ਼ਾਸਟਰ ਰਿਸਪਾਂਸ ਫੋਰਸ (ਐਨ.ਡੀ.ਆਰ.ਐਫ.) ਦੇ ਕੈਂਪਸ ਦਾ ਉਦਘਾਟਨ ਕਰਨਗੇ। ਨਾਲ ਹੀ, ਅੱਜ ਉਹ ਮੁੱਖ ਮਹਿਮਾਨ ਵਜੋਂ NDRF ਦੇ 20ਵੇਂ ਸਥਾਪਨਾ ਦਿਵਸ ਸਮਾਰੋਹ ਵਿੱਚ ਵੀ ਸ਼ਿਰਕਤ ਕਰਨਗੇ ਅਤੇ 200 ਕਰੋੜ ਰੁਪਏ ਤੋਂ ਵੱਧ ਦੇ ਪ੍ਰੋਜੈਕਟਾਂ ਦਾ ਉਦਘਾਟਨ ਕਰਨਗੇ।
ਗ੍ਰਹਿ ਮੰਤਰਾਲੇ ਨੇ ਜਾਰੀ ਕੀਤਾ ਬਿਆਨ
ਇਸ ਮਾਮਲੇ 'ਚ ਗ੍ਰਹਿ ਮੰਤਰਾਲੇ ਨੇ ਇਕ ਬਿਆਨ ਜਾਰੀ ਕਰਕੇ ਕਿਹਾ ਹੈ ਕਿ ਹੁਣ ਭਾਰਤ 'ਚ ਆਫਤ ਪ੍ਰਬੰਧਨ 'ਚ ਮੁੱਖ ਤੌਰ 'ਤੇ ਰਾਹਤ 'ਤੇ ਧਿਆਨ ਕੇਂਦਰਿਤ ਕਰਨ ਦੀ ਬਜਾਏ ਜ਼ੀਰੋ ਮੌਤਾਂ ਦਾ ਟੀਚਾ ਰੱਖਿਆ ਜਾ ਰਿਹਾ ਹੈ, ਯਾਨੀ ਕਿ ਆਫਤਾਂ ਦੌਰਾਨ ਕਿਸੇ ਦੀ ਮੌਤ ਨਹੀਂ ਹੋਣੀ ਚਾਹੀਦੀ। ਇਸ ਸਬੰਧ 'ਚ ਅਮਿਤ ਸ਼ਾਹ ਐਤਵਾਰ ਨੂੰ ਤਿੰਨ ਮਹੱਤਵਪੂਰਨ ਕੇਂਦਰਾਂ ਦਾ ਉਦਘਾਟਨ ਕਰਨਗੇ, ਜਿਨ੍ਹਾਂ 'ਚ ਐੱਨ.ਆਈ.ਡੀ.ਐੱਮ. ਦਾ ਦੱਖਣੀ ਕੈਂਪਸ, ਐੱਨ.ਡੀ.ਆਰ.ਐੱਫ. ਦੀ 10ਵੀਂ ਕੋਰ ਅਤੇ ਰੀਜਨਲ ਰਿਸਪਾਂਸ ਸੈਂਟਰ (ਆਰ.ਆਰ.ਸੀ.) ਸੁਪੌਲ ਦਾ ਕੈਂਪਸ ਸ਼ਾਮਲ ਹੈ।
ਸ਼ਾਹ ਹੈਦਰਾਬਾਦ ਵਿੱਚ ਨੈਸ਼ਨਲ ਪੁਲਸ ਅਕੈਡਮੀ ਵਿੱਚ ਇੱਕ ਨਵੀਂ ਸ਼ੂਟਿੰਗ ਰੇਂਜ ਦਾ ਨੀਂਹ ਪੱਥਰ ਵੀ ਰੱਖਣਗੇ। ਇਸ 'ਚ ਪੁਲਸ ਅਧਿਕਾਰੀਆਂ ਨੂੰ ਫਾਇਰਿੰਗ ਦੀ ਟ੍ਰੇਨਿੰਗ ਦਿੱਤੀ ਜਾਵੇਗੀ, ਜਿਸ 'ਚ 10 ਲੇਨ ਹੋਵੇਗੀ ਅਤੇ ਇਸ ਦੀ ਵਰਤੋਂ ਹਰ ਮੌਸਮ 'ਚ ਕੀਤੀ ਜਾ ਸਕੇਗੀ। ਤੁਹਾਨੂੰ ਦੱਸ ਦੇਈਏ ਕਿ ਇਸ ਰੇਂਜ ਦੇ ਨਿਰਮਾਣ 'ਤੇ 27 ਕਰੋੜ ਰੁਪਏ ਦੀ ਲਾਗਤ ਆਉਣ ਵਾਲੀ ਹੈ। ਨਾਲ ਹੀ ਇਹ ਸਹੂਲਤ ਤਕਨੀਕੀ ਤੌਰ 'ਤੇ ਉੱਨਤ ਹੋਵੇਗੀ ਅਤੇ ਅੰਤਰਰਾਸ਼ਟਰੀ ਮਾਪਦੰਡਾਂ ਅਨੁਸਾਰ ਬਣਾਈ ਜਾਵੇਗੀ।
ਪੈਰਾਗਲਾਈਡਿੰਗ ਕਰਦੇ ਸਮੇਂ 2 ਟੂਰਿਸਟਾਂ ਦੀ ਮੌਤ, ਹਵਾ 'ਚ ਇਕ-ਦੂਜੇ ਨਾਲ ਟਕਰਾ ਗਏ ਪੈਰਾਗਲਾਈਡਰ
NEXT STORY