ਧਰਮਸ਼ਾਲਾ—ਦੇਸ਼ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਦਾ ਅੱਜ ਭਾਵ ਸ਼ੁੱਕਰਵਾਰ ਨੂੰ ਧਰਮਸ਼ਾਲਾ ਦੌਰਾ ਰੱਦ ਹੋ ਗਿਆ ਹੈ। ਹਿਮਾਚਲ ਦੇ ਮੁੱਖ ਮੰਤਰੀ ਜੈਰਾਮ ਠਾਕੁਰ ਨੇ ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਦੱਸਿਆ ਹੈ ਕਿ ਅੱਜ ਭਾਵ ਸ਼ੁੱਕਰਵਾਰ ਨੂੰ ਗ੍ਰਹਿ ਮੰਤਰੀ ਅਮਿਤ ਸ਼ਾਹ ਦੀ ਥਾਂ ਰੇਲ, ਵਣਜ ਅਤੇ ਉਦਯੋਗ ਮੰਤਰੀ ਪਿਊਸ਼ ਗੋਇਲ ਇਨਵੈਸਟਰ ਮੀਟ ਦਾ ਸਮਾਪਨ ਕਰਨਗੇ। ਇਹ ਵੀ ਦੱਸਿਆ ਜਾਂਦਾ ਹੈ ਕਿ ਪਿਊਸ਼ ਗੋਇਲ ਧਰਮਸ਼ਾਲਾ ਪਹੁੰਚ ਚੁੱਕੇ ਹਨ।
ਦੱਸਣਯੋਗ ਹੈ ਕਿ ਅਮਿਤ ਸ਼ਾਹ ਦਾ ਅੱਜ ਸ਼ਾਮ 4 ਵਜੇ ਧਰਮਸ਼ਾਲਾ ਪਹੁੰਚਣ ਦਾ ਪ੍ਰੋਗਰਾਮ ਸੀ। ਸ਼ਾਮ 6 ਵਜੇ ਗ੍ਰਹਿ ਮੰਤਰੀ ਨੇ ਨਿਵੇਸ਼ਕਾਂ ਨੂੰ ਸੰਬੋਧਿਤ ਕਰਨਾ ਸੀ ਪਰ ਖਰਾਬ ਮੌਸਮ ਕਾਰਨ ਨਾਗਰਿਕ ਉਡਾਣ ਮੰਤਰਾਲੇ ਦੇ ਸੁਝਾਅ ਤੋਂ ਬਾਅਦ ਗ੍ਰਹਿ ਮੰਤਰੀ ਨੇ ਇਹ ਦੌਰਾ ਰੱਦ ਕਰ ਦਿੱਤਾ। ਹੁਣ ਸ਼ਾਮ 4 ਵਜੇ ਸ਼ੁਰੂ ਹੋਣ ਵਾਲੇ ਸੈਸ਼ਨ ਨੂੰ ਹੁਣ 2.30 ਵਜੇ ਸ਼ੁਰੂ ਕੀਤਾ ਜਾ ਰਿਹਾ ਹੈ। ਇਹ ਵੀ ਦੱਸਿਆ ਜਾ ਰਿਹਾ ਹੈ ਕਿ ਪਿਊਸ਼ ਗੋਇਲ ਵਿਦੇਸ਼ ਦੌਰੇ 'ਤੇ ਬ੍ਰਾਜ਼ੀਲ ਜਾ ਰਹੇ ਹਨ। ਇਸ ਦੇ ਚੱਲਦਿਆਂ ਸੈਸ਼ਨ ਦਾ ਸਮਾਂ ਬਦਲਿਆ ਗਿਆ ਹੈ। ਇਸ ਸੈਸ਼ਨ 'ਚ 5 ਉਦਯੋਗਪਤੀ ਆਪਣੇ ਨਿਵੇਸ਼ ਦਾ ਖੁਲਾਸਾ ਕਰਨਗੇ।
ਸਫਲ ਹੋ ਰਹੀ BSNL ਦੀ VRS ਯੋਜਨਾ, 36 ਘੰਟਿਆਂ 'ਚ 22,000 ਕਰਮਚਾਰੀਆਂ ਨੇ ਦਿੱਤੀ ਅਰਜ਼ੀ
NEXT STORY