ਸ਼੍ਰੀਨਗਰ (ਅਰੀਜ਼)- ਦੱਖਣੀ ਕਸ਼ਮੀਰ ਦੇ ਕੁਲਗਾਮ ਜ਼ਿਲੇ 'ਚ ਸੁਰੱਖਿਆ ਦਸਤਿਆਂ ਨਾਲ ਸੋਮਵਾਰ ਨੂੰ ਹੋਈ ਮੁਠਭੇੜ ਵਿਚ 3 ਅੱਤਵਾਦੀ ਮਾਰੇ ਗਏ ਹਨ। ਪੁਲਸ ਦੇ ਇਕ ਬੁਲਾਰੇ ਨੇ ਇਸ ਗੱਲ ਦੀ ਪੁਸ਼ਟੀ ਕਰਦਿਆਂ ਹੋਇਆਂ ਕਿਹਾ ਕਿ ਮੁਕਾਬਲੇ 'ਚ ਮਾਰੇ ਗਏ ਅੱਤਵਾਦੀਆਂ ਪਾਸੋਂ ਗੋਲਾ ਬਾਰੂਦ ਵੀ ਬਰਾਮਦ ਕੀਤੇ ਗਏ ਹਨ। ਪਿਛਲੇ 12 ਘੰਟਿਆਂ 'ਚ ਪੁਲਸ ਅਤੇ ਅੱਤਵਾਦੀਆਂ ਵਿਚਾਲੇ ਮੁਕਾਬਲੇ ਦੀ ਇਹ ਦੂਜੀ ਘਟਨਾ ਹੈ। ਬੀਤੀ ਰਾਤ ਜ਼ਿਲੇ ਦੇ ਆਸ-ਪਾਸ ਦੇ ਇਲਾਕੇ ਵਿਚ ਪੁਲਸ ਅਤੇ ਅੱਤਵਾਦੀਆਂ ਵਿਚਾਲੇ ਹੋਈ ਗੋਲੀਬਾਰੀ ਵਿਚ 4 ਅੱਤਵਾਦੀ ਮਾਰੇ ਗਏ ਸਨ।
ਹਾਲਾਂਕਿ ਸੋਮਵਾਰ ਸਵੇਰੇ ਪੁਲਸ ਦੇ ਇਕ ਬੁਲਾਰੇ ਨੇ ਕਿਹਾ ਕਿ ਘਟਨਾ ਵਾਲੀ ਥਾਂ ਤੋਂ ਸਿਰਫ 1 ਲਾਸ਼ ਬਰਾਮਦ ਹੋਈ ਹੈ। ਕੁਲਗਾਮ ਜ਼ਿਲੇ ਵਿਚ ਮੁਠਭੇੜ ਵਾਲੀ ਥਾਂ 'ਤੇ ਹੋਏ ਧਮਾਕੇ ਵਿਚ 5 ਨਾਗਰਿਕ ਜ਼ਖਮੀ ਹੋ ਗਏ। ਇਹ ਧਮਾਕਾ ਕਾਜ਼ੀਗੁੰਡ ਇਲਾਕੇ ਵਿਚ ਲੋਅਰਮੁੰਡਾ ਵਿਚ ਮੁਠਭੇੜ ਵਾਲੀ ਥਾਂ 'ਤੇ ਹੋਇਆ। ਸੂਤਰਾਂ ਮੁਤਾਬਕ ਪੁਲਸ ਅਤੇ ਅੱਤਵਾਦੀਆਂ ਵਿਚਾਲੇ ਹੋਈ ਮੁਠਭੇੜ ਦੌਰਾਨ 1 ਸ਼ੈਲਰ ਜਿੰਦਾ ਰਹਿ ਗਿਆ ਸੀ ਬਾਅਦ ਵਿਚ ਇਹ ਸ਼ੈਲ ਫੱਟਣ ਦੌਰਾਨ ਨਾਗਰਿਕ ਜ਼ਖਮੀ ਹੋ ਗਏ।
ਸੁਪਰੀਮ ਕੋਰਟ ਦਾ ਕਰਮਚਾਰੀ ਮਿਲਿਆ ਕੋਰੋਨਾ ਪਾਜ਼ੀਟਿਵ, ਦੋ ਰਜਿਸਟ੍ਰਾਰ ਹੋਮ ਕੁਆਰੰਟੀਨ
NEXT STORY