ਨੈਸ਼ਨਲ ਡੈਸਕ : ਉੱਤਰ ਪ੍ਰਦੇਸ਼ ਦੇ ਲਖੀਮਪੁਰ ਖੀਰੀ 'ਚ ਇੱਕ 13 ਸਾਲ ਦੇ ਬੱਚੇ ਨੇ ਆਪਣੀ ਬੇਬਾਕੀ ਤੇ ਆਤਮ-ਵਿਸ਼ਵਾਸ ਨਾਲ ਜ਼ਿਲ੍ਹਾ ਮੈਜਿਸਟ੍ਰੇਟ (ਡੀਐਮ) ਸਮੇਤ ਕਈ ਵੱਡੇ ਅਧਿਕਾਰੀਆਂ ਨੂੰ ਹੈਰਾਨ ਕਰ ਦਿੱਤਾ। ਸਦਰ ਤਹਿਸੀਲ ਵਿੱਚ ਆਯੋਜਿਤ 'ਸਮਾਧਾਨ ਦਿਵਸ' ਦੌਰਾਨ 8ਵੀਂ ਜਮਾਤ ਦਾ ਵਿਦਿਆਰਥੀ ਅਮਿਤਾਭ ਆਪਣੀ ਸ਼ਿਕਾਇਤ ਲੈ ਕੇ ਸਿੱਧਾ ਡੀਐਮ ਅੰਜਨੀ ਕੁਮਾਰ ਸਿੰਘ ਦੇ ਸਾਹਮਣੇ ਪੇਸ਼ ਹੋਇਆ।
ਅਮਿਤਾਭ ਨੇ ਬੇਹੱਦ ਆਤਮ-ਵਿਸ਼ਵਾਸ ਨਾਲ ਡੀਐਮ ਨੂੰ ਦੱਸਿਆ ਕਿ ਉਸ ਦੇ ਤਾਏ ਨੇ ਉਸ ਦੇ ਘਰ ਨੂੰ ਤਾਲਾ ਲਗਾ ਦਿੱਤਾ ਹੈ, ਜਿਸ ਕਾਰਨ ਉਸ ਦਾ ਪਰਿਵਾਰ ਕਾਫੀ ਪਰੇਸ਼ਾਨ ਹੈ। ਬੱਚੇ ਦੇ ਸਵਾਲ-ਜਵਾਬ ਕਰਨ ਦੀ ਸ਼ੈਲੀ ਤੇ ਨਿਆਂ ਦੀ ਮੰਗ ਕਰਨ ਦੇ ਅੰਦਾਜ਼ ਨੇ ਉੱਥੇ ਮੌਜੂਦ ਸਾਰੇ ਲੋਕਾਂ ਦਾ ਧਿਆਨ ਖਿੱਚਿਆ। ਡੀਐਮ ਨੇ ਬੱਚੇ ਦੀ ਗੱਲ ਨੂੰ ਗੰਭੀਰਤਾ ਨਾਲ ਸੁਣਦੇ ਹੋਏ ਉਸ ਨੂੰ ਭਰੋਸਾ ਦਿਵਾਇਆ ਕਿ ਮਾਮਲੇ ਦੀ ਨਿਰਪੱਖ ਜਾਂਚ ਕਰ ਕੇ ਕਾਰਵਾਈ ਕੀਤੀ ਜਾਵੇਗੀ।
ਡੀਐਮ ਦੇ ਨਿਰਦੇਸ਼ਾਂ 'ਤੇ ਸ਼ਹਿਰ ਦੇ ਕੋਤਵਾਲ ਰਾਜੇਸ਼ ਕੁਮਾਰ ਸਿੰਘ ਤੁਰੰਤ ਮੌਕੇ 'ਤੇ ਪਹੁੰਚੇ ਤੇ ਮਾਮਲੇ ਦੀ ਜਾਣਕਾਰੀ ਲਈ। ਜਾਂਚ ਦੌਰਾਨ ਇਹ ਗੱਲ ਸਾਹਮਣੇ ਆਈ ਕਿ ਬੱਚੇ ਦੇ ਪਿਤਾ ਨੇ ਦੋ ਵਿਆਹ ਕੀਤੇ ਸਨ। ਜਿਸ ਕਮਰੇ ਨੂੰ ਤਾਲਾ ਲੱਗਿਆ ਹੋਇਆ ਸੀ, ਉਹ ਉਸ ਦੇ ਮਤਰੇਏ ਭਰਾ ਦੇ ਹਿੱਸੇ ਦਾ ਦੱਸਿਆ ਗਿਆ ਹੈ, ਜੋ ਮੌਜੂਦਾ ਸਮੇਂ ਵਿੱਚ ਲਖਨਊ ਵਿੱਚ ਰਹਿ ਰਿਹਾ ਹੈ।
ਜਿੱਥੇ ਅਮਿਤਾਭ ਦੀ ਹਿੰਮਤ ਦੀ ਚਰਚਾ ਹੋ ਰਹੀ ਹੈ, ਉੱਥੇ ਹੀ ਉਸ ਦੀ ਮਾਂ ਨੇ ਦੱਸਿਆ ਕਿ ਉਸ ਦਾ ਬੇਟਾ ਪੜ੍ਹਾਈ ਵਿੱਚ ਦਿਲਚਸਪੀ ਨਹੀਂ ਲੈਂਦਾ। ਮਾਂ ਮੁਤਾਬਕ, ਅਮਿਤਾਭ ਘਰੋਂ ਸਕੂਲ ਜਾਣ ਦੀ ਗੱਲ ਕਹਿ ਕੇ ਨਿਕਲਿਆ ਸੀ, ਪਰ ਉਹ ਸਕੂਲ ਜਾਣ ਦੀ ਬਜਾਏ ਤਹਿਸੀਲ ਪਹੁੰਚ ਗਿਆ। ਇਹ ਵੀ ਪਤਾ ਲੱਗਿਆ ਹੈ ਕਿ ਬੱਚੇ ਦੇ ਪਿਤਾ ਮਾਨਸਿਕ ਤੌਰ 'ਤੇ ਅਸਵਸਥ ਹਨ। ਪ੍ਰਸ਼ਾਸਨ ਨੇ ਬੱਚੇ ਦੀ ਪਰਿਵਾਰਕ ਸਥਿਤੀ ਅਤੇ ਪੜ੍ਹਾਈ ਨੂੰ ਧਿਆਨ ਵਿੱਚ ਰੱਖਦਿਆਂ ਜ਼ਰੂਰੀ ਕਾਰਵਾਈ ਕਰਨ ਦੇ ਨਿਰਦੇਸ਼ ਦਿੱਤੇ ਹਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਸੋਨਮ ਵਾਂਗਚੁਕ ਨੂੰ ਦਿੱਲੀ HC ਤੋਂ ਰਾਹਤ ਨਹੀਂ ! ਨਿੱਜੀ ਹਸਪਤਾਲ 'ਚ ਸ਼ਿਫਟ ਕਰਨ ਦੀ ਅਰਜ਼ੀ ਰੱਦ
NEXT STORY