ਜੈਪੁਰ- ਸਵਾਮੀ ਕੇਸ਼ਵਾਨੰਦ ਰਾਜਸਥਾਨ ਖੇਤੀਬਾੜੀ ਯੂਨੀਵਰਸਿਟੀ ਦੇ ਇਕ ਵਿਜ਼ਿਟਿੰਗ ਫੈਕਲਟੀ ਮੈਂਬਰ ਨੇ ਸੀਤਾਫਲ ਦੇ ਬੀਜ ਦੇ ਤੇਲ ਨਾਲ ਇਕ ਜੈਵਿਕ ਨੈਨੋ ਕੀਟਨਾਸ਼ਕ ਵਿਕਸਿਤ ਕੀਤਾ ਹੈ, ਜੋ ਸਟੋਰ ਕੀਤੇ ਅਨਾਜ ਨੂੰ ਕੀੜਿਆਂ ਤੋਂ ਬਚਾਉਣ ਲਈ ਇਕ ਟਿਕਾਊ ਹੱਲ ਸਾਬਤ ਹੋ ਸਕਦਾ ਹੈ। ਅਧਿਕਾਰੀਆਂ ਨੇ ਐਤਵਾਰ ਨੂੰ ਇਹ ਜਾਣਕਾਰੀ ਦਿੱਤੀ। ਡਾ. ਮਨੋਜ ਮੀਨਾ ਦੁਆਰਾ ਨੈਨੋ ਤਕਨਾਲੋਜੀ ਦੀ ਵਰਤੋਂ ਕਰਕੇ ਵਿਕਸਿਤ ਕੀਤੀ ਗਈ ਇਸ ਨਵੀਨਤਾ ਨੂੰ ਦੋ ਪੇਟੈਂਟ ਮਿਲ ਚੁੱਕੇ ਹਨ ਅਤੇ ਇਸ ਨੂੰ ਖੇਤੀਬਾੜੀ 'ਚ ਵਿਆਪਕ ਤੌਰ 'ਤੇ ਵਰਤੇ ਜਾਣ ਵਾਲੇ ਰਸਾਇਣਕ ਕੀਟਨਾਸ਼ਕਾਂ ਦੇ ਸੰਭਾਵੀ ਵਿਕਲਪ ਵਜੋਂ ਦੇਖਿਆ ਜਾ ਰਿਹਾ ਹੈ।
ਮੀਨਾ ਨੇ ਦੱਸਿਆ ਕਿ ਇਹ ਖੋਜ ਉਨ੍ਹਾਂ ਦੇ ਪੀਐੱਚਡੀ ਕੰਮ ਦਾ ਹਿੱਸਾ ਸੀ, ਜਿਸ ਨੂੰ ਉਨ੍ਹਾਂ ਨੇ ਡਾ. ਦੀਪਕ ਰਾਜਪੁਰੋਹਿਤ ਦੀ ਅਗਵਾਈ ਹੇਠ ਪੂਰਾ ਕੀਤਾ। ਇਸ ਦੇ ਹਿੱਸੇ ਵਜੋਂ, ਸੀਤਾਫਲ ਦੇ ਬੀਜ ਦੇ ਤੇਲ ਨਾਸ ਇਕ ਨੈਨੋ-ਇਮਲਸ਼ਨ ਵਿਕਸਿਤ ਕੀਤਾ ਗਿਆ। ਉਨ੍ਹਾਂ ਕਿਹਾ,"ਇਹ ਪੂਰੀ ਤਰ੍ਹਾਂ ਕੁਦਰਤੀ ਉਤਪਾਦ ਹੈ ਅਤੇ ਕਿਸੇ ਵੀ ਰਸਾਇਣਕ ਘਟਕਾਂ ਦੀ ਵਰਤੋਂ ਨਹੀਂ ਕੀਤੀ ਗਈ ਹੈ।'' ਉਨ੍ਹਾਂ ਦੱਸਿਆ ਕਿ ਇਹ ਕੀਟਨਾਸ਼ਕ ਲੰਬੇ ਸਮੇਂ ਤੱਕ ਕਣਕ, ਛੋਲੇ, ਬਾਜਰਾ ਅਤੇ ਮੂੰਗੀ ਵਰਗੇ ਅਨਾਜਾਂ ਨੂੰ ਘੁੰਨ ਅਤੇ ਲਾਰਵੇ ਵਰਗੇ ਕੀੜਿਆਂ ਤੋਂ ਬਚਾਉਣ 'ਚ ਪ੍ਰਭਾਵਸ਼ਾਲੀ ਸਾਬਤ ਹੋਇਆ ਹੈ। ਇਹ ਕੀੜੇ ਅਕਸਰ ਲੰਬੇ ਸਮੇਂ ਲਈ ਸਟੋਰੇਜ ਦੌਰਾਨ ਅਨਾਜ ਦੀ ਗੁਣਵੱਤਾ ਅਤੇ ਮਾਤਰਾ ਦੋਵਾਂ ਨੂੰ ਨੁਕਸਾਨ ਪਹੁੰਚਾਉਂਦੇ ਹਨ।
ਮੀਨਾ ਨੇ ਕਿਹਾ,"ਜਦੋਂ ਕਿਸਾਨ ਲੰਬੇ ਸਮੇਂ ਲਈ ਅਨਾਜ ਸਟੋਰ ਕਰਦੇ ਹਨ, ਤਾਂ ਉਸ 'ਚ ਅਕਸਰ ਕੀੜੇ ਲੱਗ ਜਾਂਦੇਨ। ਇਹ ਜੈਵਿਕ ਨੈਨੋ ਕੀਟਨਾਸ਼ਕ ਅਨਾਜ ਦੀ ਸੁਰੱਖਿਆ ਲਈ ਇਕ ਪ੍ਰਭਾਵਸ਼ਾਲੀ ਅਤੇ ਵਾਤਾਵਰਣ ਅਨੁਕੂਲ ਵਿਕਲਪ ਹੋ ਸਕਦਾ ਹੈ।" ਉਨ੍ਹਾਂ ਨੇ ਖੇਤੀਬਾੜੀ 'ਚ ਸਿੰਥੈਟਿਕ ਰਸਾਇਣਾਂ ਦੀ ਜ਼ਿਆਦਾ ਵਰਤੋਂ 'ਤੇ ਚਿੰਤਾ ਪ੍ਰਗਟ ਕਰਦੇ ਹੋਏ ਕਿਹਾ,"ਸਿੰਥੈਟਿਕ ਰਸਾਇਣਾਂ ਦੀ ਜ਼ਿਆਦਾ ਵਰਤੋਂ ਵਰਤਮਾਨ 'ਚ ਮਨੁੱਖੀ ਸਿਹਤ ਅਤੇ ਵਾਤਾਵਰਣ ਦੋਵਾਂ 'ਤੇ ਮਾੜਾ ਪ੍ਰਭਾਵ ਪਾ ਰਹੀ ਹੈ। ਅਜਿਹੀ ਸਥਿਤੀ 'ਚ ਪੌਦਿਆਂ 'ਤੇ ਅਧਾਰਤ ਜੈਵਿਕ ਤਕਨਾਲੋਜੀ ਕਿਸਾਨਾਂ ਲਈ ਇਕ ਸੁਰੱਖਿਅਤ ਅਤੇ ਟਿਕਾਊ ਵਿਕਲਪ ਸਾਬਤ ਹੋ ਸਕਦੀ ਹੈ।"
ਮੀਨਾ ਨੇ ਕਿਹਾ ਕਿ ਇਸ ਉਤਪਾਦ ਦਾ ਵਪਾਰੀਕਰਨ ਕਰਨ ਅਤੇ ਇਸ ਨੂੰ ਕਿਫਾਇਤੀ ਬਣਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਉਨ੍ਹਾਂ ਅੱਗੇ ਕਿਹਾ,"ਮੈਂ ਉਤਪਾਦਨ ਵਧਾਉਣ ਅਤੇ ਇਸ ਦੀ ਲਾਗਤ ਘਟਾਉਣ ਲਈ ਕੰਪਨੀਆਂ ਨਾਲ ਸਹਿਯੋਗ ਕਰਨ ਦੀ ਕੋਸ਼ਿਸ਼ ਕਰ ਰਿਹਾ ਹਾਂ, ਤਾਂ ਜੋ ਇਹ ਕਿਸਾਨਾਂ ਲਈ ਆਸਾਨੀ ਨਾਲ ਉਪਲਬਧ ਹੋਵੇ।" ਉਨ੍ਹਾਂ ਇਹ ਵੀ ਕਿਹਾ ਕਿ ਇਸ ਸੋਧ ਲਈ ਉਨ੍ਹਾਂ ਨੂੰ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਨੂੰ ਮਿਲਣ ਦਾ ਮੌਕਾ ਮਿਲਿਆ, ਜੋ ਉਨ੍ਹਾਂ ਲਈ ਮਾਣ ਵਾਲੀ ਗੱਲ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
ਭਲਕੇ ਸਕੂਲਾਂ 'ਚ ਹੋ ਗਿਆ ਛੁੱਟੀ ਦਾ ਐਲਾਨ ! FIFA ਵਿਸ਼ਵ ਕੱਪ ਫਾਇਨਲ ਕਾਰਨ ਕੇਰਲ ਪ੍ਰਸ਼ਾਸਨ ਨੇ ਲਿਆ ਫ਼ੈਸਲਾ
NEXT STORY