ਬਰੇਲੀ- ਉੱਤਰ ਪ੍ਰਦੇਸ਼ ਦੇ ਬਰੇਲੀ 'ਚ ਇਕ ਭਿਆਨਕ ਹਾਦਸਾ ਦੇਖਣ ਨੂੰ ਮਿਲਿਆ। ਦਰਸਅਲ ਫਰੀਦਪੁਰ ਦੇ ਪਚੌਮੀ ਪਿੰਡ 'ਚ ਚਾਰਜਿੰਗ 'ਤੇ ਲੱਗੇ ਮੋਬਾਇਲ ਦੀ ਬੈਟਰੀ ਫਟਣ ਨਾਲ ਲੱਗੀ ਅੱਗ 'ਚ 8 ਮਹੀਨੇ ਦੀ ਬੱਚੀ ਗੰਭੀਰ ਰੂਪ ਨਾਲ ਝੁਲਸ ਗਈ। ਪਰਿਵਾਰ ਵਾਲੇ ਬੱਚੀ ਨੂੰ ਜ਼ਿਲ੍ਹਾ ਹਸਪਤਾਲ ਲੈ ਕੇ ਪਹੁੰਚੇ ਪਰ ਉਦੋਂ ਤੱਕ ਕਾਫ਼ੀ ਦੇਰ ਹੋ ਗਈ ਸੀ ਅਤੇ ਹਸਪਤਾਲ 'ਚ ਇਲਾਜ ਦੌਰਾਨ ਬੱਚੀ ਦੀ ਮੌਤ ਹੋ ਗਈ।
ਦੱਸਣਯੋਗ ਹੈ ਕਿ ਪਚੌਮੀ ਪਿੰਡ 'ਚ ਰਹਿਣ ਵਾਲੇ ਸੁਨੀਲ ਕੁਮਾਰ ਦੇ ਘਰ ਸੋਲਰ ਪਲਾਂਟ ਲੱਗਾ ਹੈ। ਚਾਰਜਿੰਗ ਦੌਰਾਨ ਉਸ ਨੇ ਬੈੱਡ 'ਤੇ ਮੋਬਾਇਲ ਰੱਖ ਦਿੱਤਾ ਸੀ। ਉਸੇ ਬੈੱਡ 'ਤੇ ਉਸ ਦੀ 8 ਮਹੀਨੇ ਦੀ ਧੀ ਰੋਲੀ ਸੌਂ ਰਹੀ ਸੀ ਕਿ ਇੰਨੇ 'ਚ ਅਚਾਨਕ ਮੋਬਾਇਲ ਦੀ ਬੈਟਰੀ 'ਚ ਧਮਾਕਾ ਹੋ ਗਿਆ। ਧਮਾਕਾ ਹੋਣ ਨਾਲ ਬਿਸਤਰ 'ਤੇ ਅੱਗ ਲੱਗ ਗਈ ਅਤੇ ਬੈੱਡ 'ਤੇ ਸੌਂ ਰਹੀ ਧੀ ਰੋਲੀ ਬੁਰੀ ਤਰ੍ਹਾਂ ਝੁਲਸ ਗਈ। ਪਰਿਵਾਰ ਵਾਲੇ ਤੁਰੰਤ ਉਸ ਨੂੰ ਲੈ ਕੇ ਹਸਪਤਾਲ ਲੈ ਗਏ ਅਤੇ ਉੱਥੇ ਜ਼ਿਲ੍ਹਾ ਹਸਪਤਾਲ ਦੀ ਐਮਰਜੈਂਸੀ 'ਚ ਪਹੁੰਚੇ। ਡਾਕਟਰ ਨੇ ਬੱਚੀ ਦਾ ਮੁੱਢਲਾ ਇਲਾਜ ਕਰਨ ਤੋਂ ਬਾਅਦ ਉਸ ਨੂੰ ਬਰਨ ਵਾਰਡ 'ਚ ਦਾਖ਼ਲ ਕੀਤਾ ਪਰ ਡਾਕਟਰ ਨੇ ਦੱਸਿਆ ਕਿ ਬੱਚੀ ਕਰੀਬ 30 ਫੀਸਦੀ ਝੁਲਸ ਗਈ ਸੀ ਅਤੇ ਇਲਾਜ ਦੌਰਾਨ ਮਾਸੂਮ ਦੀ ਮੌਤ ਹੋ ਗਈ।
ਸਾਲਾਂ ਬਾਅਦ ਵੀ 1984 ਦੇ ਦੰਗਿਆਂ ਦਾ ਦਰਦ ਝੱਲ ਰਹੇ ਹਨ ਲੋਕ : ਹਾਈ ਕੋਰਟ
NEXT STORY