ਜੰਮੂ-ਕਸ਼ਮੀਰ — ਜੰਮੂ-ਕਸ਼ਮੀਰ ਦੇ ਅਨੰਤਨਾਗ 'ਚ ਸੁਰੱਖਿਆ ਫੋਰਸ ਨੇ ਦੋ ਅੱਤਵਾਦੀਆਂ ਨੂੰ ਘੇਰ ਲਿਆ ਹੈ। ਐਸ.ਐਚ.ਓ. ਫਿਰੋਜ਼ ਡਾਰ ਦੀ ਸ਼ਹੀਦੀ ਦੇ ਜ਼ਿੰਮੇਦਾਰ ਟਾਪ ਲਸ਼ਕਰ ਕਮਾਂਡਰ ਅੱਤਵਾਦੀ ਬਸ਼ੀਰ ਲਕਸ਼ਰੀ ਦੇ ਵੀ ਛੁਪੇ ਹੋਣ ਦਾ ਸ਼ੱਕ ਹੈ। ਮੁਕਾਬਲੇ ਦੀ ਗੋਲਾਬਾਰੀ 'ਚ ਇਕ ਔਰਤ ਦੀ ਮੌਤ ਹੋ ਗਈ ਹੈ।
ਸੁਰੱਖਿਆ ਫੋਰਸ ਨੇ ਅਨੰਤਨਾਗ ਜ਼ਿਲੇ ਦੇ ਡੇਲਗਮ ਪਿੰਡ ਨੂੰ ਘੇਰ ਲਿਆ ਹੈ ਅਤੇ ਸਰਚ ਮੁਹਿੰਮ ਚਲਾਈ ਜਾ ਰਹੀ ਹੈ। ਪਿੱਛਲੇ ਮਹੀਨੇ ਐਸ.ਐਚ.ਓ. ਫਿਰੋਜ਼ ਡਾਰ ਸਮੇਤ 6 ਪੁਲਸ ਕਰਮਚਾਰੀਆਂ ਦੇ ਕਤਲ ਲਈ ਬਸ਼ੀਰ ਲਸ਼ਕਰ ਜ਼ਿੰਮੇਦਾਰ ਹੈ।
ਇਕ ਘਰ 'ਚ 4 ਅੱਤਵਾਦੀਆਂ ਦੇ ਘਿਰੇ ਹੋਣ ਦਾ ਸ਼ੱਕ ਹੈ। ਸੁਰੱਖਿਆ ਫੋਰਸ ਨੇ ਘਰ 'ਚ ਧਮਾਕਾ ਵੀ ਕੀਤਾ ਹੈ। ਕੁਝ ਦਿਨ ਪਹਿਲਾਂ ਹੀ ਲਸ਼ਕਰ ਅੱਤਵਾਦੀ ਬਸ਼ੀਰ ਆਪਣੇ 2 ਸਾਥੀਆਂ ਨਾਲ ਸੁਰੱਖਿਆ ਫੋਰਸ ਦੇ ਹੱਥੋਂ ਬਚ ਕੇ ਨਿਕਲ ਗਿਆ ਸੀ।
ਅਕਸ਼ੈ ਕੁਮਾਰ ਦੀ ਯੋਜਨਾ ਮੁਤਾਬਕ ਸ਼ਹੀਦਾਂ ਦੇ ਪਰਿਵਾਰਕ ਮੈਂਬਰਾਂ ਲਈ 8 ਕਰੋੜ ਰੁਪਏ ਦਾ ਦਾਨ
NEXT STORY