ਕਟੜਾ (ਅਮਿਤ)- ਮਕਰ ਸੰਕ੍ਰਾਂਤੀ ਦੇ ਮੌਕੇ ’ਤੇ ਮਾਤਾ ਵੈਸ਼ਨੋ ਦੇਵੀ ਭਵਨ ਵਿਖੇ ਸ਼ਰਾਈਨ ਬੋਰਡ ਪ੍ਰਸ਼ਾਸਨ ਵਲੋਂ ਰਸਮੀ ਪੂਜਾ ਨਾਲ ਪੁਰਾਤਨ (ਪੁਰਾਣੀ) ਗੁਫ਼ਾ ਦੇ ਦਰਵਾਜ਼ੇ ਸ਼ਰਧਾਲੂਆਂ ਲਈ ਖੋਲ੍ਹ ਦਿੱਤੇ ਗਏ ਹਨ। ਹਾਲਾਂਕਿ 10,000 ਤੋਂ ਘੱਟ ਸ਼ਰਧਾਲੂ ਹੋਣ ’ਤੇ ਹੀ ਸ਼ਰਧਾਲੂਆਂ ਨੂੰ ਪੁਰਾਣੀ ਗੁਫ਼ਾ ਦੇ ਦਰਸ਼ਨਾਂ ਦੀ ਇਜਾਜ਼ਤ ਹੋਵੇਗੀ। ਜੇਕਰ ਸ਼ਰਧਾਲੂਆਂ ਦਾ ਅੰਕੜਾ 10 ਹਜ਼ਾਰ ਤੋਂ ਉਪਰ ਹੋਵੇਗਾ ਤਾਂ ਨਵੀਂ ਗੁਫਾ ਤੋਂ ਹੀ ਦਰਸ਼ਨਾਂ ਲਈ ਸ਼ਰਧਾਲੂਆਂ ਨੂੰ ਜਾਣਾ ਪਵੇਗਾ।
ਇਹ ਵੀ ਪੜ੍ਹੋ- ਬਰਫ਼ ਦੀ ਸਫ਼ੈਦ ਚਾਦਰ ਨਾਲ ਢਕਿਆ J&K, ਤਸਵੀਰਾਂ 'ਚ ਵੇਖੋ ਕਸ਼ਮੀਰ ਦੀਆਂ ਵਾਦੀਆਂ ਦਾ ਨਜ਼ਾਰਾ
ਸ਼ਨੀਵਾਰ ਨੂੰ ਮਕਰ ਸੰਕ੍ਰਾਂਤੀ ਦੇ ਮੌਕੇ ’ਤੇ ਸ਼ਰਾਈਨ ਬੋਰਡ CEO ਅੰਸ਼ੁਲ ਗਰਗ ਵਿਸ਼ੇਸ਼ ਤੌਰ ’ਤੇ ਵੈਸ਼ਨੋ ਦੇਵੀ ਭਵਨ ਵਿਖੇ ਮੌਜੂਦ ਸਨ, ਜਿਨ੍ਹਾਂ ਵਲੋਂ ਰਸਮੀ ਪੂਜਾ ਕਰਦੇ ਹੋਏ ਪੁਰਾਣੀ ਗੁਫ਼ਾ ਨੂੰ ਸ਼ਰਧਾਲੂਆਂ ਲਈ ਖੋਲ੍ਹ ਦਿੱਤਾ ਗਿਆ। ਹਾਲਾਂਕਿ ਮਕਰ ਸੰਕ੍ਰਾਂਤੀ ਅਤੇ ਸ਼ਨੀਵਾਰ ਹੋਣ ਕਾਰਨ ਪਹਿਲੇ ਦਿਨ ਬਹੁਤ ਘੱਟ ਸਮੇਂ ਲਈ ਪੁਰਾਣੀ ਗੁਫਾ ਤੋਂ ਸ਼ਰਧਾਲੂਆਂ ਨੂੰ ਦਰਸ਼ਨਾਂ ਲਈ ਜਾਣ ਦੀ ਇਜਾਜ਼ਤ ਦਿੱਤੀ ਗਈ।
ਇਹ ਵੀ ਪੜ੍ਹੋ- ਫ਼ਰਿਸ਼ਤਾ ਬਣੀ ਭਾਰਤੀ ਫ਼ੌਜ, ਬਰਫ਼ੀਲੇ ਰਸਤਿਓਂ ਗਰਭਵਤੀ ਔਰਤ ਨੂੰ ਮੋਢਿਆਂ 'ਤੇ ਚੁੱਕੇ ਕੇ ਪਹੁੰਚਾਇਆ ਹਸਪਤਾਲ
ਦੱਸ ਦੇਈਏ ਕਿ 2019 ਤੋਂ ਬਾਅਦ ਤੋਂ ਕੋਰੋਨਾ ਮਹਾਮਾਰੀ ਕਾਰਨ ਪੁਰਾਣੀ ਗੁਫ਼ਾ ਤੋਂ ਸ਼ਰਧਾਲੂਆਂ ਨੂੰ ਦਰਸ਼ਨਾਂ ਦੀ ਇਜਾਜ਼ਤ ਨਹੀਂ ਦਿੱਤੀ ਗਈ ਸੀ। ਇਸ ਵਾਰ ਸਥਿਤੀ ਆਮ ਵਾਂਗ ਹੋਣ ਕਾਰਨ ਸ਼ਰਾਈਨ ਬੋਰਡ ਪ੍ਰਸ਼ਾਸਨ ਵਲੋਂ ਪੁਰਾਣੀ ਗੁਫ਼ਾ ਦੇ ਦਰਵਾਜ਼ੇ ਸ਼ਰਧਾਲੂਆਂ ਲਈ ਖੋਲ੍ਹ ਦਿੱਤੇ ਹਨ। ਸ਼ਰਾਈਨ ਬੋਰਡ ਦੇ CEO ਮੁਤਾਬਕ ਸ਼ਰਧਾਲੂਆਂ ਨੂੰ ਦਰਸ਼ਨਾਂ ਲਈ ਕੋਵਿਡ ਨਿਯਮਾਂ ਦੀ ਪੂਰੀ ਤਰ੍ਹਾਂ ਨਾਲ ਪਾਲਣਾ ਕਰਨੀ ਪਵੇਗੀ।
ਇਹ ਵੀ ਪੜ੍ਹੋ- ਜੰਮੂ-ਕਸ਼ਮੀਰ: LoC ਨੇੜੇ ਵਾਪਰਿਆ ਵੱਡਾ ਹਾਦਸਾ, ਡੂੰਘੀ ਖੱਡ 'ਚ ਡਿੱਗਣ ਕਾਰਨ 3 ਜਵਾਨ ਸ਼ਹੀਦ
ਅਜੇ ਛਿੜੇਗਾ ਕਾਂਬਾ; ਪੰਜਾਬ ਸਮੇਤ ਉੱਤਰੀ ਸੂਬਿਆਂ ’ਚ ਮੁੜ ਆਵੇਗੀ ਸੀਤ ਲਹਿਰ
NEXT STORY