ਜੰਮੂ- ਭਾਰਤੀ ਫ਼ੌਜ ਦੇ ਜਵਾਨਾਂ ਸਰਹੱਦ 'ਤੇ ਦੁਸ਼ਮਣਾਂ ਤੋਂ ਦੇਸ਼ ਦੀ ਰਾਖੀ ਲਈ ਡਟੇ ਰਹਿੰਦੇ ਹਨ। ਇਸ ਦੇ ਨਾਲ-ਨਾਲ ਫ਼ੌਜੀ ਜਵਾਨ ਦੇਸ਼ ਦੇ ਨਾਗਰਿਕਾਂ ਦੀ ਮਦਦ ਲਈ ਵੀ ਹਰ ਸਮੇਂ ਤਿਆਰ ਰਹਿੰਦੇ ਹਨ। ਭਾਰਤੀ ਫ਼ੌਜ ਦੀ ਦਰਿਆਦਿਲੀ ਦੇ ਕਈ ਕਿੱਸੇ ਤੁਸੀਂ ਪੜ੍ਹੇ ਅਤੇ ਸੁਣੇ ਹੋਣਗੇ। ਅਜਿਹਾ ਹੀ ਇਕ ਦ੍ਰਿਸ਼ ਕਸ਼ਮੀਰ ਵਿਚ ਵੇਖਣ ਨੂੰ ਮਿਲਿਆ। ਇੱਥੇ ਕੰਟਰੋਲ ਰੇਖਾ ਨੇੜੇ ਭਾਰਤੀ ਫ਼ੌਜ ਫ਼ਰਿਸ਼ਤਾ ਬਣ ਕੇ ਗਰਭਵਤੀ ਔਰਤ ਦੀ ਮਦਦ ਕਰਨ ਪਹੁੰਚੀ। ਭਾਰਤੀ ਫ਼ੌਜ ਦੇ ਜਵਾਨਾਂ ਨੇ ਗਰਭਵਤੀ ਔਰਤ ਨੂੰ ਮੋਢਿਆਂ 'ਤੇ ਚੁੱਕ ਕੇ ਹਸਪਤਾਲ ਪਹੁੰਚਾਇਆ।
ਫ਼ੌਜ ਦੇ ਜਵਾਨਾਂ ਦੀ ਇਸ ਹਿੰਮਤੀ ਭਰੇ ਕੰਮ ਦੀਆਂ ਸੋਸ਼ਲ ਮੀਡੀਆ 'ਤੇ ਕੁਝ ਤਸਵੀਰਾਂ ਵਾਇਰਲ ਹੋ ਰਹੀ ਹਨ। ਇਨ੍ਹਾਂ ਤਸਵੀਰਾਂ ਨੂੰ ਖੂਬ ਪਸੰਦ ਕੀਤਾ ਜਾ ਰਿਹਾ ਹੈ। ਫ਼ੌਜੀਆਂ ਦੀ ਮਦਦ ਨਾਲ ਗਰਭਵਤੀ ਔਰਤ ਅਤੇ ਬੱਚਾ ਦੋਵੇਂ ਹੀ ਸੁਰੱਖਿਅਤ ਹਨ। ਗਰਭਵਤੀ ਔਰਤ ਦੇ ਪਰਿਵਾਰ ਨੇ ਫ਼ੌਜ ਦਾ ਧੰਨਵਾਦ ਕੀਤਾ। ਇਸ ਦੇ ਨਾਲ ਹੀ ਫ਼ੌਜ ਦੇ ਜਵਾਨਾਂ ਨੇ ਵੀ ਹਰ ਸੰਭਵ ਮਦਦ ਦਾ ਭਰੋਸਾ ਦਿੱਤਾ।
ਮੁੰਡੇ ਨੇ 6ਵੀਂ ਦੀ ਵਿਦਿਆਰਥਣ ਦੇ ਗਲ਼ 'ਤੇ ਚਾਕੂ ਰੱਖ ਨਾਲ ਕਰ ਦਿੱਤਾ ਅਨੋਖਾ ਕਾਰਾ
NEXT STORY