ਕੁਰਨੂਲ— ਕੋਰੋਨਾ ਵਾਇਰਸ ਦੇ ਸੰਕਟ ਤੋਂ ਇਸ ਸਮੇਂ ਪੂਰੀ ਦੁਨੀਆ ਜੂਝ ਰਹੀ ਹੈ। ਇਸ ਵਾਇਰਸ ਨਾਲ ਦੁਨੀਆ ਭਰ 'ਚ ਮੌਤਾਂ ਦਾ ਅੰਕੜਾ 37 ਹਜ਼ਾਰ ਨੂੰ ਪਾਰ ਕਰ ਗਿਆ ਹੈ। ਦੁਨੀਆ ਦੇ ਤਮਾਮ ਦੇਸ਼ ਇਸ ਸਮੇਂ ਲਾਕ ਡਾਊਨ ਹਨ ਅਤੇ ਲੋਕਾਂ ਨੂੰ ਘਰਾਂ 'ਚ ਰਹਿਣ ਦੀ ਅਪੀਲ ਕੀਤੀ ਜਾ ਰਹੀ ਹੈ। ਵਾਇਰਸ ਦੇ ਖਤਰੇ ਤੋਂ ਬਚਣ ਲਈ ਪੁਲਸ ਅਹਿਮ ਰੋਲ ਅਦਾ ਕਰ ਰਹੀ ਹੈ। ਬੀਤੇ ਦਿਨੀਂ ਕਰਨਾਟਕ ਪੁਲਸ 'ਕੋਰੋਨਾ ਹੈਲਮੇਟ' ਸਿਰ 'ਤੇ ਪਹਿਨ ਕੇ ਲੋਕਾਂ ਨੂੰ ਜਾਗਰੂਕ ਕਰਦੀ ਨਜ਼ਰ ਆਈ। ਹੁਣ ਆਂਧਰਾ ਪ੍ਰਦੇਸ਼ 'ਚ ਵੀ ਪੁਲਸ ਵਲੋਂ ਜਾਗਰੂਕਤਾ ਲਈ ਨਵਾਂ ਤਰੀਕਾ ਲੱਭਿਆ ਗਿਆ ਹੈ।
ਆਂਧਰਾ ਪ੍ਰਦੇਸ਼ ਦੇ ਕੁਰਨੂਲ ਜ਼ਿਲੇ ਵਿਚ ਤਾਇਨਾਤ ਇਕ ਸਬ-ਇੰਸਪੈਕਟਰ ਘੋੜੇ 'ਤੇ ਕੋਰੋਨਾ ਪੇਂਟਿੰਗ ਜ਼ਰੀਏ ਲੋਕਾਂ ਨੂੰ ਜਾਗਰੂਕ ਕਰ ਰਹੇ ਹਨ। ਉਨ੍ਹਾਂ ਦੀ ਇਹ ਤਸਵੀਰ ਵੀ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤੀ ਜਾ ਰਹੀ ਹੈ। ਸਬ-ਇੰਸਪੈਕਟਰ ਮਾਰੂਤੀ ਸ਼ੰਕਰ ਕੁਰਨੂਲ ਜ਼ਿਲੇ ਦੇ ਪੀਪਲੀ ਮੰਡਰ 'ਚ ਤਾਇਨਾਤ ਹਨ। ਤਸਵੀਰ 'ਚ ਉਹ ਇਕ ਘੋੜੇ 'ਤੇ ਬੈਠੇ ਨਜ਼ਰ ਆ ਰਹੇ ਹਨ। ਖਾਸ ਗੱਲ ਇਹ ਹੈ ਕਿ ਘੋੜੇ ਦੇ ਪੂਰੇ ਸਰੀਰ 'ਤੇ ਕੋਰੋਨਾ ਵਾਇਰਸ ਦੀ ਲਾਲ ਰੰਗ ਦੀ ਪੇਂਟਿੰਗ ਬਣੀ ਹੋਈ ਹੈ। ਆਪਣੀ ਇਸ ਮੁਹਿੰਮ ਜ਼ਰੀਏ ਉਹ ਲੋਕਾਂ ਨੂੰ ਕੋਰੋਨਾ ਮਹਾਮਾਰੀ ਵਿਰੁੱਧ ਜਾਗਰੂਕਤਾ ਦਾ ਸੰਦੇਸ਼ ਦੇ ਰਹੇ ਹਨ।
ਦੱਸਣਯੋਗ ਹੈ ਕਿ ਦੇਸ਼ 'ਚ ਕੋਰੋਨਾ ਦੇ ਮਾਮਲੇ ਲਗਾਤਾਰ ਵਧ ਰਹੇ ਹਨ। ਕੋਰੋਨਾ ਦੇ ਕੁੱਲ 1251 ਮਾਮਲੇ ਸਾਹਮਣੇ ਆ ਚੁੱਕੇ ਹਨ। ਇਸ ਮਹਾਮਾਰੀ ਨਾਲ 32 ਲੋਕਾਂ ਦੀ ਮੌਤ ਹੋ ਚੁੱਕੀ ਹੈ ਅਤੇ 102 ਲੋਕ ਠੀਕ ਹੋ ਗਏ ਹਨ ਜਾਂ ਉਨ੍ਹਾਂ ਨੂੰ ਹਸਪਤਾਲ 'ਚੋਂ ਛੁੱਟੀ ਦੇ ਦਿੱਤੀ ਗਈ ਹੈ। ਆਂਧਰਾ ਪ੍ਰਦੇਸ਼ ਦੀ ਗੱਲ ਕੀਤੀ ਜਾਵੇ ਤਾਂ ਸੂਬੇ 'ਚ ਪੀੜਤਾਂ ਦੀ ਗਿਣਤੀ ਵਧ ਕੇ 40 ਹੋ ਗਈ ਹੈ।
ਗਲਤ ਢੰਗ ਨਾਲ ਵਰਤਿਆ ਸੈਨੇਟਾਈਜ਼ ਸ਼ਖਸ ਨੂੰ ਪਿਆ ਮਹਿੰਗਾ, ਵਾਪਰਿਆ ਦਰਦਨਾਕ ਹਾਦਸਾ
NEXT STORY