ਨਵੀਂ ਦਿੱਲੀ—ਰਾਸ਼ਟਰੀ ਸੈਰ ਸਪਾਟਾ ਐਵਾਰਡ 2017-18 'ਚ ਆਂਧਰਾ ਪ੍ਰਦੇਸ਼ ਨੂੰ ਸਭ ਤੋਂ ਵਧੀਆਂ ਸੂਬਾ ਹੋਣ 'ਤੇ ਉਪ ਰਾਸ਼ਟਰਪਤੀ ਵੈਂਕਿਊ ਨਾਇਡੂ ਨੇ ਅੱਜ ਭਾਵ ਸ਼ੁੱਕਰਵਾਰ ਨੂੰ ਐਵਾਰਡ ਨਾਲ ਸਨਮਾਨਿਤ ਕੀਤਾ ਹੈ। ਇਸ ਸਾਲ ਵੱਖ-ਵੱਖ ਸ਼੍ਰੇਣੀਆਂ ਤਹਿਤ ਕੁੱਲ 76 ਐਵਾਰਡ ਦਿੱਤੇ ਗਏ। ਦੱਸ ਦੇਈਏ ਕਿ ਆਂਧਰਾ ਪ੍ਰਦੇਸ਼ ਨੂੰ ਸੈਰ ਸਪਾਟਾ ਖੇਤਰ 'ਚ ਸਰਵਪੱਖੀ ਵਿਕਾਸ ਲਈ ਸਭ ਤੋਂ ਵਧੀਆਂ ਸੂਬਾ ਮੰਨਿਆ ਗਿਆ ਹੈ।
ਇੱਥੇ ਇਹ ਵੀ ਦੱਸਿਆ ਜਾਂਦਾ ਹੈ ਕਿ ਗੋਆ ਅਤੇ ਮੱਧ ਪ੍ਰਦੇਸ਼ ਰੋਮਾਂਚਿਤ ਸੈਰ ਸਪਾਟਾ ਸ਼੍ਰੇਣੀ ਦੇ ਸਾਂਝੇ ਜੇਤੂ ਰਹੇ। ਉਤਰਾਖੰਡ ਨੂੰ ਸਭ ਤੋਂ ਵਧੀਆਂ ਫਿਲਮ ਪ੍ਰਮੋਸ਼ਨ ਅਨੁਕੂਲ ਸੂਬਾ (ਬੇਸਟ ਫਿਲਮ ਪ੍ਰਮੋਸ਼ਨ ਫ੍ਰੈਂਡਲੀ ਸਟੇਟ) ਦਾ ਐਵਾਰਡ ਮਿਲਿਆ। ਆਈ. ਟੀ. ਤਕਨੀਕ ਦੇ ਨਵੇਂ ਤਰੀਕੇ ਦੀ ਵਰਤੋਂ ਲਈ ਤੇਲੰਗਾਨਾ ਸਭ ਤੋਂ ਵਧੀਆਂ ਸੂਬਾ ਚੁਣਿਆ ਗਿਆ। ਇੱਥੇ ਵਿਗਿਆਨ ਭਵਨ 'ਚ ਆਯੋਜਿਤ ਸਮਾਰੋਹ 'ਚ ਨਾਇਡੂ ਨੇ ਕਿਹਾ ਹੈ ਕਿ ਭਾਰਤ 'ਚ ਕਾਰੋਬਾਰ ਕਰਨਾ ਆਸਾਨ ਹੋ ਗਿਆ ਹੈ ਅਤੇ ਹੁਣ ਦੇਸ਼ 'ਚ ਜ਼ਿਆਦਾ ਗਿਣਤੀ 'ਚ ਸੈਲਾਨੀ ਆ ਰਹੇ ਹਨ। ਉਨ੍ਹਾਂ ਨੇ ਕਿਹਾ ਹੈ ਕਿ ਇਸ ਤੋਂ ਪਹਿਲਾਂ ਕਾਰੋਬਾਰ ਲਾਲ ਫੀਤਾਸ਼ਾਹੀ 'ਚ ਫਸ ਜਾਂਦੇ ਸੀ। ਹੁਣ ਭਾਰਤ 'ਚ ਸੈਲਾਨੀਆਂ ਦਾ ਸ਼ਾਨਦਾਰ ਸਵਾਗਤ ਕੀਤਾ ਜਾਂਦਾ ਹੈ। ਕੇਂਦਰੀ ਸੈਰ ਸਪਾਟਾ ਅਤੇ ਸੱਭਿਆਚਾਰ ਮੰਤਰੀ ਪ੍ਰਹਿਲਾਦ ਸਿੰਘ ਪਟੇਲ ਅਤੇ ਵਿਸ਼ਵ ਸੈਰ ਸਪਾਟਾ ਸੰਗਠਨ ਦੇ ਜਨਰਲ ਸਕੱਤਰ ਜੁਰਾਬ ਪੋਲੋਲਿਕਾਸ਼ਵਲੀ ਵੀ ਇਸ ਮੌਕੇ 'ਤੇ ਪਹੁੰਚੇ।
ਡਰਾਈਵਿੰਗ ਲਾਇਸੈਂਸ ਬਣਵਾਉਣ ਵਾਲਿਆਂ ਨੂੰ ਸਰਕਾਰ ਵਲੋਂ ਮਿਲੀ ਵੱਡੀ ਰਾਹਤ, ਹਟਾਈ ਇਹ ਸ਼ਰਤ
NEXT STORY