ਵਿਸ਼ਾਖਾਪਟਨਮ- ਆਂਧਰਾ ਪ੍ਰਦੇਸ਼ ਦੇ ਵਿਸ਼ਾਖਾਪਟਨਮ 'ਚ ਮੰਗਲਵਾਰ ਨੂੰ ਭਿਆਨਕ ਅੱਗ ਲੱਗ ਗਈ। ਦੱਸਿਆ ਜਾ ਰਿਹਾ ਹੈ ਕਿ ਵਿਸ਼ਾਖਾਪਟਨਮ 'ਚ ਹਿੰਦੁਸਤਾਨ ਪੈਟਰੋਲੀਅਮ ਕਾਰਪੋਰੇਸ਼ਨ ਲਿਮਟਿਡ (ਐੱਚ.ਪੀ.ਸੀ.ਐੱਲ.) ਪਲਾਂਟ 'ਚ ਮੰਗਲਵਾਰ ਦੁਪਹਿਰ ਅੱਗ ਲੱਗ ਗਈ। ਅੱਗ 'ਤੇ ਕਾਬੂ ਪਾਉਣ ਲਈ ਅੱਗ ਬੁਝਾਊ ਵਿਭਾਗ ਦੀਆਂ ਕਈ ਗੱਡੀਆਂ ਮੌਕੇ 'ਤੇ ਮੌਜੂਦ ਹਨ।
ਦੱਸਿਆ ਜਾ ਰਿਹਾ ਹੈ ਕਿ ਖ਼ਤਰੇ ਦਾ ਅਲਾਰਮ ਸੁਣ ਉੱਥੇ ਕੰਮ ਕਰ ਰਹੇ ਕਾਮੇ ਜਲਦੀ ਹੀ ਬਾਹਰ ਵੱਲ ਦੌੜੇ। ਇਸ ਘਟਨਾ 'ਚ ਹੋਏ ਨੁਕਸਾਨ ਆਦਿ ਨੂੰ ਲੈ ਕੇ ਹਾਲੇ ਕੋਈ ਜਾਣਕਾਰੀ ਨਹੀਂ ਹੈ।

ਸਰਕਾਰ ਦੀ ਲਾਪਰਵਾਹੀ ਨਾਲ ਗਈ ਲੋਕਾਂ ਦੀ ਜਾਨ, ਸਰਕਾਰ ਦੀ ਜਵਾਬਦੇਹੀ ਬਣੀ ਹੈ : ਪ੍ਰਿਯੰਕਾ ਗਾਂਧੀ
NEXT STORY