ਕੋਲਕਾਤਾ (ਭਾਸ਼ਾ)- ਵਿਦਿਆਰਥੀ ਨੇਤਾ ਅਨੀਸ ਖਾਨ ਦੀ ਲਾਸ਼ ਜ਼ਿਲ੍ਹਾ ਜੱਜ ਦੀ ਮੌਜੂਦਗੀ 'ਚ ਸੋਮਵਾਰ ਨੂੰ ਹਾਵੜਾ ਦੇ ਅਮਤਾ 'ਚ ਕਬਰ 'ਚੋਂ ਬਾਹਰ ਕੱਢੀ ਗਈ ਤਾਂ ਕਿ ਉਸ ਦਾ ਦੂਜੀ ਵਾਰ ਪੋਸਟਮਾਰਟਮ ਕਰਵਾਇਆ ਜਾ ਸਕੇ। ਖਾਨ ਦੇ ਪਰਿਵਾਰ ਨੇ ਦੋਸ਼ ਲਗਾਇਆ ਹੈ ਕਿ 18 ਫਰਵਰੀ ਨੂੰ ਪੁਲਸ ਦੀ ਵਰਦੀ ਪਹਿਨੇ ਲੋਕਾਂ ਨੇ ਉਸ ਨੂੰ ਘਰ ਦੀ ਛੱਤ ਤੋਂ ਧੱਕਾ ਦੇ ਦਿੱਤਾ ਸੀ। ਸ਼ੁਰੂਆਤ 'ਚ, ਖਾਨ ਦਾ ਪਰਿਵਾਰ ਦੂਜਾ ਪੋਸਟਮਾਰਟਮ ਕਰਾਉਣ ਲਈ ਤਿਆਰ ਨਹੀਂ ਸੀ ਪਰ ਕਲਕੱਤਾ ਹਾਈ ਕੋਰਟ ਵਲੋਂ ਮੈਜਿਸਟ੍ਰੇਟ ਦੀ ਮੌਜੂਦਗੀ 'ਚ ਦੂਜੀ ਵਾਰ ਪੋਸਟਮਾਰਟਮ ਕਰਵਾਏ ਜਾਣ ਦੀ ਮਨਜ਼ੂਰੀ ਦਿੱਤੇ ਜਾਣ ਤੋਂ ਬਾਅਦ ਪਰਿਵਾਰ ਵੀ ਇਸ ਲਈ ਰਾਜੀ ਹੋ ਗਿਆ।
ਇਹ ਵੀ ਪੜ੍ਹੋ : ਯੂਕ੍ਰੇਨ-ਰੂਸ ਜੰਗ : 'ਆਪਰੇਸ਼ਨ ਗੰਗਾ' ਦੇ ਅਧੀਨ 249 ਭਾਰਤੀਆਂ ਨੂੰ ਲੈ ਕੇ 5ਵੀਂ ਫਲਾਈਟ ਪੁੱਜੀ ਭਾਰਤ
ਖਾਨ ਦੀ ਲਾਸ਼ ਬਾਹਰ ਕੱਢਦੇ ਸਮੇਂ ਉਸ ਦੀ ਮੌਤ ਦੇ ਮਾਮਲੇ ਦੀ ਜਾਂਚ ਲਈ ਗਠਿਤ ਵਿਸ਼ੇਸ਼ ਜਾਂਚ ਦਲ (ਐੱਸ.ਆਈ.ਟੀ.) ਦੇ ਮੈਂਬਰਾਂ ਨਾਲ ਉਸ ਦੇ ਪਰਿਵਾਰ ਦੇ ਲੋਕ ਵੀ ਮੌਜੂਦ ਸਨ। ਲਾਸ਼ ਦੂਜੀ ਵਾਰ ਪੋਸਟਮਾਰਟਮ ਲਈ ਕੋਲਕਾਤਾ ਸਥਿਤ ਇਕ ਸਰਕਾਰੀ ਹਸਪਤਾਲ ਲਿਆਂਦੀ ਜਾਵੇਗੀ। ਸ਼ੁਰੂਆਤ 'ਚ, ਖਾਨ ਦੇ ਪਿਤਾ ਨੇ ਮਾਮਲੇ ਦੀ ਜਾਂਚ ਐੱਸ.ਆਈ.ਟੀ. ਤੋਂ ਕਰਵਾਉਣ ਦਾ ਵਿਰੋਧ ਕੀਤਾ ਸੀ ਅਤੇ ਕੇਂਦਰੀ ਜਾਂਚ ਬਿਊਰੋ ਤੋਂ ਜਾਂਚ ਕਰਵਾਏ ਜਾਣ ਦੀ ਮੰਗ ਕੀਤੀ ਸੀ ਪਰ ਬਾਅਦ 'ਚ ਉਹ ਇਸ ਲਈ ਸਹਿਮਤ ਹੋ ਗਏ ਸਨ।
ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ
ਯੂਕ੍ਰੇਨ-ਰੂਸ ਜੰਗ ’ਤੇ ਭਾਜਪਾ MP ਸਾਕਸ਼ੀ ਮਹਾਰਾਜ ਦਾ ਬਿਆਨ, ਤੇਜ਼ੀ ਨਾਲ ਹੋ ਰਿਹੈ ਵਾਇਰਲ
NEXT STORY