ਨਵੀਂ ਦਿੱਲੀ- ਰੂਸ ਨਾਲ ਜਾਰੀ ਯੁੱਧ ਵਿਚਾਲੇ ਯੂਕ੍ਰੇਨ 'ਚ ਫਸੇ 249 ਭਾਰਤੀਆਂ ਨੂੰ ਲੈ ਕੇ ਬੁਖ਼ਾਰੈਸਟ ਤੋਂ ਰਵਾਨਾ ਹੋਈ 5ਵੀਂ ਫਲਾਈਟ ਆਪਰੇਸ਼ਨ ਗੰਗਾ ਦੇ ਅਧੀਨ ਸੋਮਵਾਰ ਸਵੇਰੇ ਦਿੱਲੀ ਏਅਰਪੋਰਟ ਪਹੁੰਚੀ। ਏਅਰਪੋਰਟ 'ਤੇ ਮੌਜੂਦ ਅਧਿਕਾਰੀਆਂ ਅਤੇ ਪਰਿਵਾਰ ਵਾਲਿਆਂ ਨੇ ਉਨ੍ਹਾਂ ਦਾ ਸੁਆਗਤ ਕੀਤਾ। ਦਿੱਲੀ ਪਹੁੰਚੇ ਵਿਦਿਆਰਥੀਆਂ ਲਈ ਵੱਖ-ਵੱਖ ਪ੍ਰਦੇਸ਼ ਤੱਕ ਪਹੁੰਚਣ ਦੀ ਵਿਵਸਥਾ ਵੀ ਕੀਤੀ ਗਈ ਸੀ। ਦੱਸਣਯੋਗ ਹੈ ਕਿ ਹੁਣ ਤੱਕ 2 ਹਜ਼ਾਰ ਤੋਂ ਵਧ ਲੋਕਾਂ ਨੂੰ ਯੂਕ੍ਰੇਨ ਤੋਂ ਵਾਪਸ ਭਾਰਤ ਲਿਆਂਦਾ ਜਾ ਚੁਕਿਆ ਹੈ। ਜਿਨ੍ਹਾਂ 'ਚੋਂ ਜ਼ਿਆਦਾਤਰ ਵਿਦਿਆਰਥੀ ਹਨ। ਦੱਸਣਯੋਗ ਹੈ ਕਿ 'ਆਪਰੇਸ਼ਨ ਗੰਗਾ' ਨਾਮ ਦੀ ਮੁਹਿੰਮ ਨੂੰ ਪੋਲੈਂਡ, ਰੋਮਾਨੀਆ, ਹੰਗਰੀ ਅਤੇ ਸਲੋਵਾਕੀਆ ਤੋਂ ਵੱਡੇ ਪੈਮਾਨੇ 'ਤੇ ਸਰਗਰਮ ਕੀਤਾ ਜਾ ਰਿਹਾ ਹੈ। ਇਨ੍ਹਾਂ ਦੇਸ਼ਾਂ 'ਚ ਯੂਕ੍ਰੇਨ ਨਾਲ ਬਾਰਡਰ 'ਤੇ ਕੈਂਪ ਲਗਾਏ ਗਏ ਹਨ। ਇਕ ਅਨੁਮਾਨ ਅਨੁਸਾਰ ਹਾਲੇ ਵੀ ਉੱਥੇ ਕਰੀਬ 15 ਹਜ਼ਾਰ ਤੋਂ ਵਧ ਲੋਕ ਫਸੇ ਹੋਏ ਹਨ।
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਐਤਵਾਰ ਸ਼ਾਮ ਯੂਕ੍ਰੇਨ ਤੋਂ ਭਾਰਤੀ ਨਾਗਰਿਕਾਂ ਨੂੰ ਨਿਕਾਲ ਕੇ ਲਿਆਏ ਜਾਣ 'ਚ ਪ੍ਰਗਤੀ ਦੀ ਸਮੀਖਿਆ ਲਈ ਇਕ ਹਾਈ ਲੇਵਲ ਬੈਠਕ ਕੀਤੀ। ਬੈਠਕ 'ਚ ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਅਤੇ ਵਿਦੇਸ਼ ਸਕੱਤਰ ਹਰਸ਼ਵਰਧਨ ਸ਼ਰਿੰਗਲਾ ਅਤੇ ਹੋਰ ਮੌਜੂਦ ਸਨ। ਸੂਤਰਾਂ ਨੇ ਦੱਸਿਆ ਕਿ ਮੋਦੀ ਨੇ ਯੂਕ੍ਰੇਨ ਤੋਂ ਵਿਦਿਆਰਥੀਆਂ ਸਮੇਤ ਭਾਰਤੀ ਨਾਗਰਿਕਾਂ ਨੂੰ ਸਹੀ ਸਲਾਮ ਕੱਢੇ ਜਾਣ ਦੀ ਸਮੀਖਿਆ ਕੀਤੀ। ਇਹ ਪਤਾ ਲੱਗਾ ਹੈ ਕਿ ਪ੍ਰਧਾਨ ਮੰਤਰੀ ਨੂੰ ਸੂਚਿਤ ਕੀਤਾ ਗਿਆ ਸੀ ਕਿ ਇਕ ਹਜ਼ਾਰ ਤੋਂ ਵਧ ਵਿਦਿਆਰਥੀ ਵੱਖ-ਵੱਖ ਉਡਾਣਾਂ ਤੋਂ ਪਰਤ ਆਏ ਹਨ।
ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ
ਯੂਕ੍ਰੇਨ ਸੰਕਟ 'ਤੇ ਸੁਰੱਖਿਆ ਪ੍ਰੀਸ਼ਦ 'ਚ ਭਾਰਤ ਨੇ ਇਕ ਵਾਰ ਫਿਰ ਵੋਟਿੰਗ ਤੋਂ ਬਣਾਈ ਦੂਰੀ
NEXT STORY