ਨੈਸ਼ਨਲ ਡੈਸਕ– ਪਾਕਿਸਤਾਨ ਤੋਂ ਭਾਰਤ ਆਈ ਸੀਮਾ ਹੈਦਰ ਨੇ ਦੇਸ਼ ’ਚ ਇਕ ਸਾਲ ਪੂਰਾ ਕਰ ਲਿਆ ਹੈ। ਇਸ ਖ਼ਾਸ ਮੌਕੇ ’ਤੇ ਸੀਮਾ ਹੈਦਰ ਤੇ ਉਨ੍ਹਾਂ ਦੇ ਪਤੀ ਨੇ ਨੇ ਮੀਡੀਆ ਚੈਨਲ ਨਾਲ ਗੱਲਬਾਤ ਕੀਤੀ। ਸੀਮਾ ਹੈਦਰ ਨੇ ਇਸ ਮੌਕੇ ਕਿਹਾ, ‘‘ਭਾਰਤ ਆਉਣ ਤੋਂ ਬਾਅਦ ਮੈਂ ਖੁੱਲ੍ਹ ਕੇ ਰਹਿ ਸਕਾਂਗੀ। ਮੈਨੂੰ ਪਾਕਿਸਤਾਨ ’ਚ ਡਰ ਨਾਲ ਰਹਿਣਾ ਪੈਂਦਾ ਸੀ ਪਰ ਹੁਣ ਮੈਂ ਪੂਰੀ ਤਰ੍ਹਾਂ ਨਾਲ ਇਥੋਂ ਦੀ ਹੋ ਗਈ ਹਾਂ।’’
ਸੀਮਾ ਹੈਦਰ ਨੇ ਕਿਹਾ, ‘‘ਭਾਰਤ ਆਉਣ ਤੋਂ ਬਾਅਦ ਮੈਂ ਹਰ ਤਿਉਹਾਰ ਖ਼ੁਸ਼ੀ ਨਾਲ ਮਨਾ ਰਹੀ ਹਾਂ ਤੇ ਭਵਿੱਖ ’ਚ ਵੀ ਅਜਿਹੇ ਸਾਰੇ ਤਿਉਹਾਰ ਮਨਾਉਂਦੀ ਰਹਾਂਗੀ।’’ ਇਸ ਦੇ ਨਾਲ ਹੀ ਜਦੋਂ ਸਚਿਨ ਤੋਂ ਪੁੱਛਿਆ ਗਿਆ ਕਿ ਜੇਕਰ ਸੀਮਾ ਨੂੰ ਭਾਰਤੀ ਨਾਗਰਿਕਤਾ ਨਹੀਂ ਮਿਲਦੀ ਤਾਂ ਉਹ ਕੀ ਕਰਨਗੇ ਤਾਂ ਉਸ ਨੇ ਕਿਹਾ, ‘‘ਸਭ ਤੋਂ ਪਹਿਲਾਂ ਤਾਂ ਅਜਿਹੀ ਸਥਿਤੀ ਪੈਦਾ ਨਹੀਂ ਹੋਵੇਗੀ। ਮੈਨੂੰ ਆਪਣੀ ਸਰਕਾਰ ’ਤੇ ਪੂਰਾ ਭਰੋਸਾ ਹੈ।’’
ਇਹ ਖ਼ਬਰ ਵੀ ਪੜ੍ਹੋ : ਸੋਨੇ-ਚਾਂਦੀ ਦੀਆਂ ਕੀਮਤਾਂ ’ਚ ਰਿਕਾਰਡ ਵਾਧਾ, ਪਹਿਲੀ ਵਾਰ ਸੋਨਾ 70 ਹਜ਼ਾਰ ਦੇ ਪਾਰ, ਜਾਣੋ ਅੱਜ ਦੇ ਭਾਅ
ਸਚਿਨ ਨੇ ਗੁਲਾਮ ਹੈਦਰ ਦੀ ਧਮਕੀ ਦਾ ਦਿੱਤਾ ਜਵਾਬ
ਸਚਿਨ ਨੇ ਸੀਮਾ ਹੈਦਰ ਦੇ ਪਹਿਲੇ ਪਤੀ ਗੁਲਾਮ ਹੈਦਰ ਤੋਂ ਮਿਲੀ ਧਮਕੀ ਬਾਰੇ ਖੁੱਲ੍ਹ ਕੇ ਗੱਲਬਾਤ ਕੀਤੀ। ਉਸ ਨੇ ਕਿਹਾ, ‘‘ਜੇ ਮੈਂ ਬੋਲਣਾ ਸ਼ੁਰੂ ਕਰ ਦਿੱਤਾ ਤਾਂ ਮੈਂ ਪੂਰੇ ਪਾਕਿਸਤਾਨ ਨੂੰ ਹਿਲਾ ਦਿਆਂਗਾ। ਚਾਰ ਸਾਲ ਪਹਿਲਾਂ ਗੁਲਾਮ ਹੈਦਰ ਸੀਮਾ ਤੇ 4 ਬੱਚਿਆਂ ਨੂੰ ਛੱਡ ਗਿਆ ਸੀ ਤਾਂ ਹੁਣ ਉਹ ਕਿਉਂ ਬੋਲ ਰਿਹਾ ਹੈ? ਉਸ ਨੇ 4 ਸਾਲਾਂ ਤੋਂ ਆਪਣੇ ਪਰਿਵਾਰ ਨੂੰ ਦੇਖਿਆ ਵੀ ਨਹੀਂ ਹੈ। ਮੈਂ ਗੱਲ ਕਰ ਰਿਹਾ ਸੀ। ਸੀਮਾ ਨਾਲ ਸਾਲ 2020 ਤੋਂ ਲੈ ਕੇ ਹੁਣ ਤੱਕ ਗੱਲ ਨਹੀਂ ਕੀਤੀ। ਹੁਣ ਉਸ ਨੂੰ ਸੀਮਾ ਤੇ ਬੱਚਿਆਂ ਦੀ ਯਾਦ ਕਿਵੇਂ ਆ ਰਹੀ ਹੈ? ਗਾਲ੍ਹਾਂ ਕੱਢਣ ਨਾਲ ਸਮੱਸਿਆ ਹੱਲ ਨਹੀਂ ਹੁੰਦੀ, ਪਿਆਰ ਨਾਲ ਬੋਲੋ, ਜੇ ਮੈਂ ਬੋਲਣਾ ਸ਼ੁਰੂ ਕਰ ਦਿੱਤਾ ਤਾਂ ਮੈਂ ਪੂਰੇ ਪਾਕਿਸਤਾਨ ਨੂੰ ਹਿਲਾ ਦਿਆਂਗਾ।’’
ਦੱਸ ਦੇਈਏ ਕਿ ਇਸ ਤੋਂ ਪਹਿਲਾਂ ਇਕ ਵੀਡੀਓ ਸ਼ੇਅਰ ਕਰਦਿਆਂ ਗੁਲਾਮ ਹੈਦਰ ਨੇ ਕਿਹਾ ਸੀ ਕਿ ਸੀਮਾ ਨੂੰ ਅਜਿਹੀ ਸਜ਼ਾ ਮਿਲੇਗੀ ਕਿ ਉਹ ਆਪਣਾ ਮੂੰਹ ਨਹੀਂ ਦਿਖਾ ਸਕੇਗੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।
ਜੰਮੂ-ਕਸ਼ਮੀਰ ਦੇ ਕਿਸ਼ਤਵਾੜ 'ਚ ਦੋ ਵਾਰ ਮਹਿਸੂਸ ਕੀਤੇ ਗਏ ਭੂਚਾਲ ਦੇ ਝਟਕੇ
NEXT STORY