ਗਯਾ : ਦੇਸ਼ ਦੇ ਸਭ ਤੋਂ ਅਮੀਰ ਉਦਯੋਗਪਤੀ ਮੁਕੇਸ਼ ਅੰਬਾਨੀ ਦੇ ਭਰਾ ਅਨਿਲ ਅੰਬਾਨੀ ਐਤਵਾਰ ਨੂੰ ਬਿਹਾਰ ਦੇ ਗਯਾ ਸ਼ਹਿਰ ਪਹੁੰਚੇ। ਉਨ੍ਹਾਂ ਨਾਲ ਪਤਨੀ ਟੀਨਾ ਅੰਬਾਨੀ ਅਤੇ ਬੇਟੇ ਜੈ ਅਨਮੋਲ ਅੰਬਾਨੀ ਅਤੇ ਜੈ ਅੰਸ਼ੁਲ ਅੰਬਾਨੀ ਵੀ ਮੌਜੂਦ ਸਨ। ਉਦਯੋਗਪਤੀ ਅਨਿਲ ਅੰਬਾਨੀ ਨੇ ਉਥੇ ਵਿਸ਼ਣੁਪਦਾ ਮੰਦਰ ਪਹੁੰਚ ਕੇ ਪੂਜਾ ਅਰਚਨਾ ਕੀਤੀ ਅਤੇ ਆਪਣੇ ਪੁਰਖਿਆਂ ਦੀ ਆਤਮਾ ਦੀ ਸ਼ਾਂਤੀ ਲਈ ਪਿੰਡਦਾਨ ਕੀਤਾ। ਇਸ ਤੋਂ ਇਲਾਵਾ ਬੋਧੀ ਦਰੱਖਤ ਹੇਠਾਂ ਬੈਠ ਕੇ ਸਿਮਰਨ ਵੀ ਕੀਤਾ।
ਪੁਰਖਿਆਂ ਦੀ ਆਤਮਾ ਦੀ ਸ਼ਾਂਤੀ ਲਈ ਕੀਤਾ ਪਿੰਡਦਾਨ
ਅਨਿਲ ਅੰਬਾਨੀ ਆਪਣੇ ਪਰਿਵਾਰ ਸਮੇਤ ਧਾਰਮਿਕ ਯਾਤਰਾ ਦੌਰਾਨ ਐਤਵਾਰ ਨੂੰ ਵਿਸ਼ੇਸ਼ ਜਹਾਜ਼ ਰਾਹੀਂ ਬਿਹਾਰ ਦੇ ਗਯਾ ਹਵਾਈ ਅੱਡੇ 'ਤੇ ਪਹੁੰਚੇ। ਇੱਥੇ ਪਹੁੰਚਣ ਤੋਂ ਬਾਅਦ ਅਨਿਲ ਅੰਬਾਨੀ ਨੇ ਆਪਣੀ ਪਤਨੀ ਅਤੇ ਬੇਟਿਆਂ ਨਾਲ ਵਿਸ਼ਨੂੰਪਦ ਮੰਦਰ ਅਤੇ ਮੰਗਲਾ ਗੌਰੀ ਮੰਦਰ 'ਚ ਪੂਜਾ ਵੀ ਕੀਤੀ। ਪੀਟੀਆਈ ਅਨੁਸਾਰ, ਮੰਦਰ ਦੇ ਪੰਡਿਤਾਂ ਨੇ ਉਸ ਨੂੰ ਉਸਦੇ ਪਿਤਾ ਮਰਹੂਮ ਧੀਰੂਭਾਈ ਅੰਬਾਨੀ ਸਮੇਤ ਉਸਦੇ ਪੁਰਖਿਆਂ ਦੀਆਂ ਆਤਮਾਵਾਂ ਦੀ ਸ਼ਾਂਤੀ ਲਈ ਪ੍ਰਾਰਥਨਾ ਕਰਨ ਲਈ ਕਿਹਾ। ਪਿੰਡਦਾਨ ਕਰਨ ਤੋਂ ਬਾਅਦ ਉਨ੍ਹਾਂ ਨੇ ਫਲਗੂ ਨਦੀ ਦੇ ਜਲ ਨਾਲ ਤਰਪਣ ਵੀ ਕੀਤਾ।
ਬੋਧੀ ਦਰੱਖਤ ਹੇਠਾਂ ਲਾਇਆ ਧਿਆਨ
ਵਿਸ਼ਨੂੰਪਦ ਮੰਦਰ ਅਤੇ ਪ੍ਰਸਿੱਧ ਸ਼ਕਤੀਪੀਠ ਮਾਂ ਮੰਗਲਾ ਗੌਰੀ ਮੰਦਰ 'ਚ ਪੂਜਾ ਅਰਚਨਾ ਕਰਨ ਤੋਂ ਬਾਅਦ ਉਦਯੋਗਪਤੀ ਅਨਿਲ ਅੰਬਾਨੀ ਮਹਾਬੋਧੀ ਮੰਦਰ ਪਹੁੰਚੇ। ਰਿਪੋਰਟ ਮੁਤਾਬਕ ਅਨਿਲ ਅੰਬਾਨੀ ਬੋਧ ਗਯਾ ਪਹੁੰਚੇ ਅਤੇ ਯੂਨੈਸਕੋ ਦੇ ਵਿਸ਼ਵ ਵਿਰਾਸਤ ਮਹਾਬੋਧੀ ਮੰਦਰ ਦੇ ਪਾਵਨ ਅਸਥਾਨ 'ਚ ਭਗਵਾਨ ਬੁੱਧ ਦੇ ਦਰਸ਼ਨ ਕੀਤੇ ਅਤੇ ਇੱਥੇ ਉਨ੍ਹਾਂ ਨੇ ਪਵਿੱਤਰ ਬੋਧੀ ਦਰੱਖਤ ਦੇ ਹੇਠਾਂ ਧਿਆਨ ਵੀ ਲਾਇਆ। ਉਨ੍ਹਾਂ ਦੇ ਦੌਰੇ ਦੌਰਾਨ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਸੁਰੱਖਿਆ ਦੇ ਸਖ਼ਤ ਪ੍ਰਬੰਧ ਕੀਤੇ ਗਏ ਸਨ।
ਧਿਆਨ ਦੇਣ ਯੋਗ ਹੈ ਕਿ ਬੋਧ ਗਯਾ ਮੰਦਰ ਬੁੱਧ ਧਰਮ ਦੇ ਪੈਰੋਕਾਰਾਂ ਲਈ ਇੱਕ ਪ੍ਰਮੁੱਖ ਤੀਰਥ ਸਥਾਨ ਹੈ ਅਤੇ ਇੱਕ ਵਿਸ਼ਵ ਵਿਰਾਸਤ ਹੈ। ਮੰਦਰ ਦੇ ਕੰਪਲੈਕਸ ਵਿੱਚ ਇੱਕ ਮਹਾਂਬੋਧੀ ਦਰੱਖਤ ਹੈ। ਭਗਵਾਨ ਬੁੱਧ ਨੇ ਇਸ ਦਰੱਖਤ ਦੇ ਹੇਠਾਂ ਬੈਠ ਕੇ ਗਿਆਨ ਪ੍ਰਾਪਤ ਕੀਤਾ ਸੀ।
ਇਹ ਵੀ ਪੜ੍ਹੋ : 'AAP ਦੀ ਨਵੀਂ ਸਰਕਾਰ 'ਚ ਮਨੀਸ਼ ਸਿਸੋਦੀਆ ਹੋਣਗੇ ਡਿਪਟੀ CM', ਚੋਣਾਂ ਤੋਂ ਪਹਿਲਾਂ ਕੇਜਰੀਵਾਲ ਦਾ ਵੱਡਾ ਐਲਾਨ
ਪਰਿਵਾਰ ਨਾਲ ਮਹਾਕੁੰਭ ਵੀ ਪੁੱਜੇ ਅਨਿਲ ਅੰਬਾਨੀ
ਬਿਹਾਰ ਦੇ ਗਯਾ 'ਚ ਪੂਜਾ ਕਰਨ ਤੋਂ ਇਲਾਵਾ ਅਨਿਲ ਅੰਬਾਨੀ ਆਪਣੀ ਪਤਨੀ ਟੀਨਾ ਅੰਬਾਨੀ ਨਾਲ ਪ੍ਰਯਾਗਰਾਜ 'ਚ ਚੱਲ ਰਹੇ ਮਹਾਕੁੰਭ 'ਚ ਵੀ ਪਹੁੰਚੇ। ਰਿਪੋਰਟ ਮੁਤਾਬਕ ਉੱਤਰ ਪ੍ਰਦੇਸ਼ ਦੇ ਪ੍ਰਯਾਗਰਾਜ 'ਚ 13 ਜਨਵਰੀ ਨੂੰ ਪੌਸ਼ ਪੂਰਨਿਮਾ ਨਾਲ ਸ਼ੁਰੂ ਹੋਏ ਮਹਾਕੁੰਭ 'ਚ 14 ਦਿਨਾਂ 'ਚ ਹੁਣ ਤੱਕ 11 ਕਰੋੜ ਤੋਂ ਜ਼ਿਆਦਾ ਸ਼ਰਧਾਲੂ ਇਸ਼ਨਾਨ ਕਰ ਚੁੱਕੇ ਹਨ। ਮਹਾਕੁੰਭ ਹਰ 12 ਸਾਲ ਬਾਅਦ ਆਯੋਜਿਤ ਕੀਤਾ ਜਾਂਦਾ ਹੈ ਅਤੇ ਇਸ ਵਾਰ ਇਹ 26 ਫਰਵਰੀ ਤੱਕ ਜਾਰੀ ਰਹੇਗਾ। ਇਸ ਮਹਾਕੁੰਭ ਮੇਲੇ ਵਿੱਚ 45 ਕਰੋੜ ਸ਼ਰਧਾਲੂਆਂ ਦੇ ਪਹੁੰਚਣ ਦੀ ਉਮੀਦ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਦੇਹਰਾਦੂਨ 'ਚ ਸਾਬਕਾ ਵਿਧਾਇਕ ਦੀ ਬੇਟੀ ਨੇ ਕੀਤੀ ਖੁਦਕੁਸ਼ੀ, ਪੁਲਸ ਕਰ ਰਹੀ ਜਾਂਚ
NEXT STORY