ਅੰਬਾਲਾ-ਹਰਿਆਣਾ 'ਚ ਭਾਜਪਾ ਪਾਰਟੀ ਦੁਆਰਾ ਕੱਢੀ ਜਾ ਰਹੀ ਜਿੱਤ ਸੰਕਲਪ ਰੈਲੀ ਸੂਬੇ ਦੇ ਸਿਹਤ ਮੰਤਰੀ ਅਨਿਲ ਵਿਜ ਦੇ ਲਈ ਆਫਤ ਬਣ ਗਈ। ਇਸ ਰੈਲੀ ਦੌਰਾਨ ਮੰਤਰੀ ਹਾਦਸੇ ਦਾ ਸ਼ਿਕਾਰ ਹੋ ਗਏ ਅਤੇ ਤਰੁੰਤ ਹਸਪਤਾਲ ਲਿਜਾਇਆ ਗਿਆ।

ਮਿਲੀ ਜਾਣਕਾਰੀ ਮੁਤਾਬਕ ਸ਼ਨੀਵਾਰ ਨੂੰ ਸੂਬੇ ਭਰ 'ਚ ਭਾਜਪਾ ਵੱਲੋਂ ਬਾਈਕ ਰੈਲੀ ਕੱਢੀ ਜਾ ਰਹੀ ਸੀ, ਜਿਸ ਦੌਰਾਨ ਬਾਈਕ ਰੈਲੀ 'ਚ ਕੈਬਨਿਟ ਮੰਤਰੀ ਵਿਜ ਸਕੂਟਰੀ 'ਤੇ ਸਵਾਰ ਸਨ। ਅਚਾਨਕ ਸਕੂਟਰੀ ਅਣਕੰਟਰੋਲ ਹੋ ਗਈ ਅਤੇ ਪਹੀਆ ਫਿਸਲ ਗਿਆ, ਜਿਸ ਕਰਕੇ ਮੰਤਰੀ ਸਮੇਤ ਸਕੂਟਰੀ ਪਲਟ ਗਈ। ਇਸ ਹਾਦਸੇ 'ਚ ਮੰਤਰੀ ਨੂੰ ਸੱਟਾਂ ਲੱਗ ਗਈਆਂ।
ਜਥੇਦਾਰੀ ਤੋਂ ਅਸਤੀਫੇ ਦਾ ਐਲਾਨ ਕਰਨ ਵਾਲੇ ਗਿਆਨੀ ਇਕਬਾਲ ਸਿੰਘ ਦਾ ਯੂ-ਟਰਨ
NEXT STORY