ਰੋਹਤਕ/ਗੋਹਾਣਾ (ਮੈਨਪਾਲ, ਅਰੋੜਾ)- ਹਰਿਆਣਾ ਦੇ ਊਰਜਾ ਤੇ ਆਵਾਜਾਈ ਮੰਤਰੀ ਅਨਿਲ ਵਿਜ ਦੀ ਭਾਜਪਾ ਸਰਕਾਰ ਪ੍ਰਤੀ ਨਾਰਾਜ਼ਗੀ ਖਤਮ ਨਹੀਂ ਹੋਈ ਹੈ। ਨਾਲ ਹੀ ਮੁੱਖ ਮੰਤਰੀ ਨਾ ਬਣਨ ਦਾ ਮਲਾਲ ਵੀ ਉਨ੍ਹਾਂ ਨੂੰ ਅੱਖਰ ਰਿਹਾ ਹੈ। ਐਤਵਾਰ ਰੋਹਤਕ ਪਹੁੰਚੇ ਵਿਜ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਮੁੱਖ ਮੰਤਰੀ ਨਾਇਬ ਸੈਣੀ ਨੂੰ ਮੰਤਰੀਆਂ ਦੀ ਗੱਲ ਸੁਣਨੀ ਚਾਹੀਦੀ ਹੈ ਤੇ ਸਰਕਾਰ ਨੂੰ ਸਹੀ ਢੰਗ ਨਾਲ ਚਲਾਉਣਾ ਚਾਹੀਦਾ ਹੈ। ਉਨ੍ਹਾਂ ਸੈਣੀ ਨੂੰ ਸਲਾਹ ਦਿੱਤੀ ਕਿ ਹੁਣ ਅਸਮਾਨ ਤੋਂ ਹੇਠਾਂ ਆ ਜਾਣ। ਉਨ੍ਹਾਂ ਨੂੰ ਵਿਧਾਇਕਾਂ ਤੇ ਮੰਤਰੀਆਂ ਨਾਲ ਸਮਾਂ ਬਿਤਾਉਣਾ ਚਾਹੀਦਾ ਹੈ। ਲੋਕਾਂ ਦੀਆਂ ਸ਼ਿਕਾਇਤਾਂ ਸੁਣੀਆਂ ਜਾਣੀਆਂ ਚਾਹੀਦੀਆਂ ਹਨ।
ਇਹ ਵੀ ਪੜ੍ਹੋ : ਮੁੱਖ ਮੰਤਰੀ ਖ਼ਿਲਾਫ਼ ਵੱਡੀ ਬਗਾਵਤ, ਇਸ ਮੰਤਰੀ ਨੇ ਖੋਲ੍ਹਿਆ ਮੋਰਚਾ; ਦਿੱਤੀ ਚਿਤਾਵਨੀ
ਇਸ ਦੇ ਨਾਲ ਹੀ ਵਿਜ ਨੇ ਇਹ ਵੀ ਕਿਹਾ ਕਿ ਸੀ.ਐੱਮ. ਚਾਹੁਣ ਤਾਂ ਉਹ ਮੇਰੇ ਕੋਲੋਂ ਸਭ ਕੁਝ ਖੋਹ ਸਕਦੇ ਹਨ, ਜਿਸ ’ਚ ਮੇਰਾ ਮੰਤਰੀ ਦਾ ਅਹੁਦਾ ਵੀ ਸ਼ਾਮਲ ਹੈ ਪਰ ਉਹ ਮੇਰੀ ਸੀਨੀਅਰਤਾ ਤੇ ਵਿਧਾਇਕ ਦਾ ਅਹੁਦਾ ਨਹੀਂ ਖੋਹ ਸਕਦੇ। ਮੰਤਰੀ ਦਾ ਅਹੁਦਾ ਛੱਡਣ ਦੇ ਸਵਾਲ ’ਤੇ ਵਿਜ ਨੇ ਕਿਹਾ ਕਿ ਇਸ ਨਾਲ ਮੈਨੂੰ ਕੋਈ ਫ਼ਰਕ ਨਹੀਂ ਪੈਂਦਾ। ਖੈਰ, ਮੰਤਰੀ ਬਣਨ ਤੋਂ ਬਾਅਦ ਵੀ ਮੈ ਕੋਈ ਸਹੂਲਤ ਨਹੀਂ ਲਈ। ਮੈਂ ਕੋਈ ਕੋਠੀ ਨਹੀਂ ਲਈ। ਮੇਰੇ ਕੋਲ ਸਿਰਫ਼ ਇਕ ਕਾਰ ਹੈ। ਵਰਕਰਾਂ ਨੇ ਕਿਹਾ ਕਿ ਜੇ ਕਾਰ ਖੋਹ ਲਈ ਜਾਂਦੀ ਹੈ ਤਾਂ ਅਸੀਂ ਲੈ ਕੇ ਦਿਆਂਗੇ। ਜਦੋਂ ਉਨ੍ਹਾਂ ਨੂੰ ਪੁੱਛਿਆ ਗਿਆ ਕਿ ਜੇ ਤੁਹਾਡੀ ਚਲਦੀ ਨਹੀਂ ਤਾਂ ਤੁਸੀਂ ਅਸਤੀਫ਼ਾ ਕਿਉਂ ਨਹੀਂ ਦਿੰਦੇ ਤਾਂ ਉਨ੍ਹਾਂ ਕਿਹਾ ਕਿ ਮੈਂ ਅਸਤੀਫ਼ਾ ਦਿੰਦਾ ਨਹੀਂ , ਦੂਜਿਆਂ ਤੋਂ ਦੁਆਉਂਦਾ ਹਾਂ। ਨਾ ਤਾਂ ਮੈਂ ਚੁੱਪ ਬੈਠਾ ਹਾਂ, ਨਾ ਹੀ ਚੁੱਪ ਬੈਠਾਂਗਾ। ਮੈਂ ਸਭ ਚੀਜ਼ਾਂ ਠੀਕ ਕਰ ਦਿਆਂਗਾ। ਵਿਜ ਤੋਂ ਪੁੱਛਿਆ ਗਿਆ ਕਿ ਕੀ ਉਨ੍ਹਾਂ ਦੇ ਦਿਲ ’ਚ ਕੋਈ ਦਰਦ ਹੈ ਕਿ ਉਹ ਮੁੱਖ ਮੰਤਰੀ ਨਹੀਂ ਬਣ ਸਕੇ। ਕਾਂ ਉਨ੍ਹਾਂ ਕਿਹਾ ਕਿ ਮੈਂ ਇਹ ਅਹੁਦਾ ਕਦੇ ਨਹੀਂ ਮੰਗਿਆ, ਕਦੇ ਨਹੀਂ ਚਾਹਿਆ, ਕਦੇ ਕੁਝ ਨਹੀਂ ਕਿਹਾ ਅਤੇ ਨਾ ਹੀ ਕਦੇ ਕੁਝ ਕਹਾਂਗਾ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
Fact Check: ਨਕਲੀ ਨੋਟਾਂ 'ਚ ਭਾਗੀਦਾਰੀ ਦਾ ਲਾਲਚ ਦੇ ਕੇ ਠੱਗੀ ਮਾਰ ਰਹੇ ਹਨ ਸਾਈਬਰ ਅਪਰਾਧੀ
NEXT STORY