ਨਵੀਂ ਦਿੱਲੀ— ਤਾਜ ਮਹੱਲ 'ਤੇ ਚੱਲ ਰਹੇ ਵਿਵਾਦ ਅਤੇ ਬਿਆਨਬਾਜ਼ੀ 'ਚ ਹੁਣ ਹਰਿਆਣਾ ਸਰਕਾਰ ਦੇ ਮੰਤਰੀ ਵੀ ਕੁੱਦ ਪਏ ਹਨ। ਹਰਿਆਣਾ ਸਰਕਾਰ 'ਚ ਮੰਤਰੀ ਅਨਿਲ ਵਿਜ ਨੇ ਸ਼ੁੱਕਰਵਾਰ ਨੂੰ ਟਵੀਟ ਕਰਕੇ ਤਾਜ ਮਹੱਲ ਨੂੰ ਬਦਸ਼ਗਨ ਕਿਹਾ। ਉਸ ਨੇ ਆਪਣੇ ਟਵੀਟ 'ਚ ਕਿਹਾ ਕਿ ਤਾਜ ਮਹੱਲ ਇਕ ਖੂਬਸੂਰਤ ਕਬਰਿਸਤਾਨ ਹੈ, ਨਾਲ ਹੀ ਉਨ੍ਹਾਂ ਲਿਖਿਆ ਹੈ ਕਿ ਤਾਜ ਮਹੱਲ ਦੇ ਮਾਡਲ ਨੂੰ ਘਰਾਂ 'ਚ ਰੱਖਣਾ ਲੋਕ ਬਦਸ਼ਗਨ ਮੰਨਦੇ ਹਨ। ਅਨਿਲ ਵਿਜ ਨੇ ਕਿਹਾ ਤਿ ਤਾਜ ਮਹੱਲ ਦੀ ਇਮਾਰਤ ਤਾਂ ਬਹੁਤ ਖੂਬਸੂਰਤ ਹੈ ਪਰ ਅੰਦਰ ਤਾਂ ਕਬਰਾਂ ਹੀ ਹਨ।
ਯਾਦ ਰਹੇ ਕਿ ਇਸ ਤੋਂ ਪਹਿਲਾਂ ਭਾਜਪਾ ਆਗੂ ਵਿਨੇ ਕਟਿਆਰ ਨੇ ਕਿਹਾ ਸੀ ਕਿ ਤਾਜ ਮਹੱਲ ਹਿੰਦੂ ਮੰਦਰ ਹੈ ਅਤੇ ਇਸ ਨੂੰ ਤੇਜੋ ਮਹੱਲ ਕਿਹਾ ਜਾਂਦਾ ਸੀ। ਇਤਿਹਾਸਕਾਰ ਏ. ਐੱਨ. ਓਕ ਦੀ ਇਕ ਕਿਤਾਬ ਵਿਚ ਵੀ ਅਜਿਹਾ ਹੀ ਜ਼ਿਕਰ ਹੈ। ਇਸ ਕਿਤਾਬ 'ਚ ਲਿਖਿਆ ਹੈ ਕਿ ਸ਼ਾਹਜਹਾਂ ਨੇ ਇਸ ਵਿਚ ਆਪਣੀ ਪਤਨੀ ਨੂੰ ਦਫਨਾਉਣ ਮਗਰੋਂ ਉਸ ਨੂੰ ਇਕ ਮਕਬਰੇ 'ਚ ਬਦਲ ਦਿੱਤਾ ਸੀ। ਭਾਜਪਾ ਦੇ ਸੰਗੀਤ ਸੋਮ ਨੇ ਵੀ ਤਾਜ ਮਹੱਲ ਬਾਰੇ ਦਿੱਤੇ ਵਿਵਾਦਿਤ ਬਿਆਨ 'ਚ ਕਿਹਾ ਸੀ ਕਿ ਤਾਜ ਮਹੱਲ ਭਾਰਤੀ ਸੱਭਿਆਚਾਰ 'ਤੇ ਧੱਬਾ ਹੈ।
ਐਤਵਾਰ ਨੂੰ ਗੁਜਰਾਤ ਦਾ ਦੌਰਾ ਕਰਨਗੇ ਪ੍ਰਧਾਨ ਮੰਤਰੀ ਮੋਦੀ
NEXT STORY