ਅੰਬਾਲਾ- ਹਰਿਆਣਾ ਦੀ ਅੰਬਾਲਾ ਕੈਂਟ ਸੀਟ ਭਾਜਪਾ ਨੇ ਜਿੱਤ ਲਈ ਹੈ। ਇੱਥੋਂ ਸਾਬਕਾ ਗ੍ਰਹਿ ਮੰਤਰੀ ਅਨਿਲ ਵਿਜ ਨੇ 7277 ਵੋਟਾਂ ਨਾਲ ਜਿੱਤ ਹਾਸਲ ਕੀਤੀ। ਉਨ੍ਹਾਂ ਨੂੰ 59858 ਮਿਲੀਆਂ, ਜਦਕਿ ਆਜ਼ਾਦ ਉਮੀਦਵਾਰ ਚਿੱਤਰਾ ਸਰਵਾਰਾ ਦੇ ਖਾਤੇ 52581 ਵੋਟਾਂ ਆਈਆਂ। ਹਰ ਕਿਸੇ ਦੀਆਂ ਨਜ਼ਰਾਂ ਇਸੇ 'ਤੇ ਸਨ ਕਿ ਅਨਿਜ ਵਿਜ ਇਕ ਵਾਰ ਫਿਰ ਤੋਂ ਆਪਣੀ ਸੀਟ ਬਚਾ ਸਕਣਗੇ। ਅਨਿਲ ਵਿਜ ਨੇ ਆਜ਼ਾਦ ਉਮੀਦਵਾਰ ਚਿੱਤਰਾ ਸਰਵਾਰਾ ਅਤੇ ਕਾਂਗਰਸ ਦੇ ਪਰਵਿੰਦਰ ਸਿੰਘ ਪਰੀ ਨੂੰ ਟੱਕਰ ਦਿੱਤੀ।
ਕੌਣ ਹੈ ਚਿਤਰਾ ਸਰਵਰਾ?
ਅੰਬਾਲਾ ਕੈਂਟ ਸੀਟ ਤੋਂ ਚਿੱਤਰਾ ਸਰਵਾਰਾ ਕਾਂਗਰਸ ਦੀ ਟਿਕਟ ਦੀ ਮਜ਼ਬੂਤ ਦਾਅਵੇਦਾਰ ਸੀ ਪਰ ਕਾਂਗਰਸ ਨੇ ਉਨ੍ਹਾਂ ਦੀ ਥਾਂ ਪਰਵਿੰਦਰ ਪਰੀ ਨੂੰ ਟਿਕਟ ਦਿੱਤੀ ਸੀ। ਅਜਿਹੇ 'ਚ ਚਿੱਤਰਾ ਸਰਵਾਰਾ ਨੇ ਆਜ਼ਾਦ ਉਮੀਦਵਾਰ ਵਜੋਂ ਚੋਣ ਲੜੀ, ਜਿਸ ਕਾਰਨ ਕਾਂਗਰਸ ਨੇ ਉਨ੍ਹਾਂ ਨੂੰ 6 ਸਾਲ ਲਈ ਮੁਅੱਤਲ ਕਰ ਦਿੱਤਾ।
ਚਿੱਤਰਾ ਸਰਵਾਰਾ ਸਾਬਕਾ ਮੰਤਰੀ ਚੌਧਰੀ ਨਿਰਮਲ ਸਿੰਘ ਮੋਹੜਾ ਦੀ ਧੀ ਹੈ। ਨਿਰਮਲ ਸਿੰਘ ਨੱਗਲ ਹਲਕੇ ਤੋਂ 4 ਵਾਰ ਹਰਿਆਣਾ ਵਿਧਾਨ ਸਭਾ ਦੇ ਮੈਂਬਰ ਰਹਿ ਚੁੱਕੇ ਹਨ। ਚਿੱਤਰਾ ਸਰਵਾਰਾ ਇਕ ਅੰਤਰਰਾਸ਼ਟਰੀ ਵਾਲੀਬਾਲ ਖਿਡਾਰਨ ਹੈ। ਉਸ ਦਾ ਵਿਆਹ ਦਿਗਵਿਜੇ ਸਿੰਘ ਚਾਹਲ ਨਾਲ ਹੋਇਆ ਹੈ। ਉਹ ਇਕ ਅੰਤਰਰਾਸ਼ਟਰੀ ਗੋਲਫਰ ਹੈ।
ਲੋਕਾਂ ਨੇ ਸਰਕਾਰ ਦੀਆਂ ਨੀਤੀਆਂ 'ਤੇ ਮੋਹਰ ਲਾਈ ਹੈ: ਨਾਇਬ ਸੈਣੀ
NEXT STORY