ਨੈਸ਼ਨਲ ਡੈਸਕ- ਗੈਂਗਸਟਰ ਲਾਰੈਂਸ ਬਿਸ਼ਨੋਈ ਦੇ ਛੋਟੇ ਭਰਾ ਅਨਮੋਲ ਨੂੰ ਅਮਰੀਕਾ ਤੋਂ ਭਾਰਤ ਹਵਾਲੇ ਕਰ ਦਿੱਤਾ ਗਿਆ ਹੈ। ਇਸ ਤੋਂ ਬਾਅਦ ਐੱਨਆਈਏ ਟੀਮ ਅਨਮੋਲ ਬਿਸ਼ਨੋਈ ਨੂੰ ਪਟਿਆਲਾ ਹਾਊਸ ਲੈ ਗਈ, ਜਿੱਥੇ ਉਨ੍ਹਾਂ ਨੇ 15 ਦਿਨਾਂ ਦਾ ਰਿਮਾਂਡ ਮੰਗਿਆ। ਹਾਲਾਂਕਿ, ਅਦਾਲਤ ਨੇ 11 ਦਿਨਾਂ ਦਾ ਰਿਮਾਂਡ ਦੇ ਦਿੱਤਾ। ਜਦੋਂ ਐੱਨਆਈਏ ਟੀਮ ਅਨਮੋਲ ਨੂੰ ਲੈ ਕੇ ਅਦਾਲਤ ਪਹੁੰਚੀ, ਤਾਂ ਸੁਣਵਾਈ ਕੈਮਰੇ ਦੇ ਅੰਦਰ, ਯਾਨੀ ਕਿ ਅਦਾਲਤ ਦੇ ਬੰਦ ਕਮਰੇ 'ਚ ਹੋਈ।
ਸੂਤਰਾਂ ਦਾ ਕਹਿਣਾ ਹੈ ਕਿ ਐੱਨਆਈਏ ਨੇ ਅਦਾਲਤ ਨੂੰ ਦੱਸਿਆ ਕਿ ਅਨਮੋਲ ਬਿਸ਼ਨੋਈ ਤੋਂ ਹਿਰਾਸਤ ਵਿੱਚ ਪੁੱਛਗਿੱਛ ਜ਼ਰੂਰੀ ਹੈ। ਅਨਮੋਲ ਨੂੰ 15 ਤੋਂ ਵੱਧ ਕਤਲਾਂ ਅਤੇ 20 ਅਗਵਾ, ਧਮਕੀਆਂ ਅਤੇ ਹਿੰਸਾ ਦੀਆਂ ਘਟਨਾਵਾਂ ਨਾਲ ਜੋੜਨ ਵਾਲੇ ਸੁਰਾਗ ਅਤੇ ਸਬੂਤ ਹਨ। ਉਸ 'ਤੇ ਦੋ ਜਾਅਲੀ ਭਾਰਤੀ ਪਾਸਪੋਰਟ ਰੱਖਣ ਦਾ ਵੀ ਦੋਸ਼ ਹੈ।
ਇਹ ਵੀ ਪੜ੍ਹੋ- 10ਵੀਂ ਪਾਸ ਨੇ ਘਰ 'ਚ ਹੀ ਖੋਲ੍ਹੀ ਨਕਲੀ ਨੋਟਾਂ ਦੀ ਫੈਕਟਰੀ, 2 ਲੱਖ ਦੀ ਜਾਲੀ ਕਰੰਸੀ ਸਮੇਤ ਕਾਬੂ
ਰਿਮਾਂਡ ਸ਼ੀਟ 'ਚ ਦਰਜ ਹੈ ਅਨਮੋਲ ਖਿਲਾਫ ਦੋਸ਼ਾਂ ਦਾ ਬਿਓਰੋ
ਅਨਮੋਲ ਬਿਸ਼ਨੋਈ ਵਿਰੁੱਧ ਦੋਸ਼ਾਂ ਦਾ ਵੇਰਵਾ ਐੱਨਆਈਏ ਦੀ ਰਿਮਾਂਡ ਸ਼ੀਟ ਵਿੱਚ ਦਿੱਤਾ ਗਿਆ ਹੈ। ਹਿਰਾਸਤੀ ਪੁੱਛਗਿੱਛ ਰਾਹੀਂ ਹੀ ਅਸੀਂ ਇਨ੍ਹਾਂ ਘਟਨਾਵਾਂ ਵਿੱਚ ਸ਼ਾਮਲ ਉਸਦੇ ਸਾਥੀਆਂ, ਗੁੰਡਿਆਂ ਅਤੇ ਹੈਂਡਲਰਾਂ ਦਾ ਪਤਾ ਲਗਾ ਸਕਾਂਗੇ। ਫੰਡਿੰਗ ਕਿੱਥੋਂ ਅਤੇ ਕਿਵੇਂ ਆਈ? ਉਸਦੇ ਖੁਲਾਸੇ ਨਾਲ ਕਈ ਮਾਮਲੇ ਸਾਹਮਣੇ ਆਉਣਗੇ ਅਤੇ ਕਈ ਸਵਾਲਾਂ ਦੇ ਜਵਾਬ ਮਿਲਣਗੇ।
ਅਨਮੋਲ 2022 ਤੋਂ ਫਰਾਰ ਹੈ ਅਤੇ ਅਮਰੀਕਾ ਵਿੱਚ ਰਹਿ ਰਿਹਾ ਸੀ। ਅਮਰੀਕਾ ਜਾਣ ਲਈ ਉਹ ਜਿਸ ਜਾਅਲੀ ਪਾਸਪੋਰਟ ਦੀ ਵਰਤੋਂ ਕਰਦਾ ਸੀ ਉਹ ਫਰੀਦਾਬਾਦ ਦੇ ਪਤੇ ਨਾਲ ਰਜਿਸਟਰਡ ਸੀ। ਅਨਮੋਲ ਮੂਲ ਰੂਪ ਵਿੱਚ ਫਾਜ਼ਿਲਕਾ, ਪੰਜਾਬ ਦਾ ਰਹਿਣ ਵਾਲਾ ਹੈ। ਉਸਦਾ ਅਸਲੀ ਨਾਮ ਅਨਮੋਲ ਉਰਫ਼ ਭਾਨੂ ਹੈ। ਉਸਦੇ ਪਿਤਾ ਦਾ ਨਾਮ ਲਵਿੰਦਰ ਕੁਮਾਰ ਹੈ।
ਇਹ ਵੀ ਪੜ੍ਹੋ- ਬੰਜੀ ਜੰਪਿੰਗ ਦੌਰਾਨ ਕੁੜੀ ਨੂੰ ਪਿਆ ਦਿਲ ਦਾ ਦੌਰਾ! ਬੇਹੋਸ਼ੀ ਦੀ ਹਾਲਤ 'ਚ ਹਵਾ 'ਚ ਝੂਲਦੀ ਰਹੀ, ਵੀਡੀਓ ਵਾਇਰਲ
ਬਾਬਾ ਸਿੱਦੀਕੀ ਅਤੇ ਸਲਮਾਨ ਖਾਨ ਮਾਮਲਿਆਂ 'ਚ ਵੀ ਹੈ ਦੋਸ਼ੀ
ਅਨਮੋਲ ਬਾਬਾ ਸਿੱਦੀਕੀ ਅਤੇ ਸਿੱਧੂ ਮੂਸੇਵਾਲਾ ਦੇ ਕਤਲਾਂ ਦਾ ਦੋਸ਼ੀ ਹੈ। ਸਲਮਾਨ ਖਾਨ ਦੇ ਘਰ ਹੋਈ ਗੋਲੀਬਾਰੀ ਦੀ ਘਟਨਾ ਵਿੱਚ ਵੀ ਉਸਦਾ ਨਾਮ ਹੈ। ਮੂਸੇਵਾਲਾ ਦਾ 29 ਮਈ, 2022 ਨੂੰ ਮਾਨਸਾ ਵਿੱਚ ਕਤਲ ਕਰ ਦਿੱਤਾ ਗਿਆ ਸੀ। ਮੂਸੇਵਾਲਾ 'ਤੇ ਅੰਨ੍ਹੇਵਾਹ ਗੋਲੀਆਂ ਚਲਾਈਆਂ ਗਈਆਂ ਸਨ। ਅਨਮੋਲ ਅਤੇ ਗੋਲਡੀ ਨੇ ਸੋਸ਼ਲ ਮੀਡੀਆ 'ਤੇ ਕਤਲ ਦੀ ਜ਼ਿੰਮੇਵਾਰੀ ਲਈ ਸੀ।
ਇਸ ਦੌਰਾਨ, 12 ਅਕਤੂਬਰ, 2024 ਨੂੰ, ਮੁੰਬਈ ਦੇ ਬਾਂਦਰਾ ਵਿੱਚ ਬਾਬਾ ਸਿੱਦੀਕੀ ਦਾ ਕਤਲ ਕਰ ਦਿੱਤਾ ਗਿਆ। ਇਸ ਸਾਜ਼ਿਸ਼ ਦਾ ਮਾਸਟਰਮਾਈਂਡ ਵੀ ਅਨਮੋਲ ਬਿਸ਼ਨੋਈ ਸੀ। ਇਸ ਤੋਂ ਇਲਾਵਾ, ਉਸੇ ਸਾਲ ਅਪ੍ਰੈਲ ਵਿੱਚ ਅਦਾਕਾਰ ਸਲਮਾਨ ਖਾਨ ਦੇ ਘਰ 'ਤੇ ਹੋਈ ਗੋਲੀਬਾਰੀ ਦੀ ਘਟਨਾ ਵਿੱਚ ਵੀ ਅਨਮੋਲ ਦਾ ਨਾਮ ਸਾਹਮਣੇ ਆਇਆ ਸੀ। ਗੋਲੀਬਾਰੀ ਤੋਂ ਕੁਝ ਘੰਟਿਆਂ ਬਾਅਦ, ਸੋਸ਼ਲ ਮੀਡੀਆ 'ਤੇ ਦਾਅਵੇ ਸਾਹਮਣੇ ਆਏ ਕਿ ਇਹ ਹਮਲਾ ਅਨਮੋਲ ਬਿਸ਼ਨੋਈ ਦੇ ਇਸ਼ਾਰੇ 'ਤੇ ਕੀਤਾ ਗਿਆ ਸੀ।
ਇਹ ਵੀ ਪੜ੍ਹੋ- ਸ਼ਰਾਬ ਪੀ ਕੇ ਬਾਈਕ ਚਲਾਉਣ ਵਾਲੇ ਦਾ ਚਲਾਨ ਕੱਟਣ ਦੀ ਬਜਾਏ ਦਿੱਤੀ ਅਜਿਹੀ ਸਜ਼ਾ ਕਿ ਹਰ ਥਾਂ ਹੋ ਰਹੀ ਚਰਚਾ
AirIndia ਨੂੰ Pak ਕਾਰਨ ਭਾਰੀ ਨੁਕਸਾਨ, ਕੰਪਨੀ ਨੇ ਹੁਣ ਭਾਰਤ ਸਰਕਾਰ ਨੂੰ ਕੀਤੀ ਇਹ ਮੰਗ
NEXT STORY