ਸੀਤਾਪੁਰ—ਸਮਾਜ ਸੇਵੀ ਅੰਨਾ ਹਜ਼ਾਰੇ ਨੇ ਦੋ ਟੁਕ ਸ਼ਬਦਾਂ 'ਚ ਕਿਹਾ ਹੈ ਕਿ 23 ਮਾਰਚ ਨੂੰ ਲੋਕਪਾਲ ਅਤੇ ਲੋਕ ਆਯੁਕਤ ਲਈ ਆਪਣਾ ਅੰਦੋਲਨ ਸ਼ੁਰੂ ਕਰਨ ਦੇ ਮੌਕੇ 'ਤੇ ਉਹ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਨਹੀਂ ਸੱਦਣਗੇ। ਉਨ੍ਹਾਂ ਕੇਜਰੀਵਾਲ 'ਤੇ ਭ੍ਰਿਸ਼ਟ ਹੋਣ ਦਾ ਦੋਸ਼ ਲਾਇਆ ਅਤੇ ਕਿਹਾ ਕਿ ਅਜਿਹੇ ਲੋਕਾਂ ਨੂੰ ਮੇਰੇ ਕੋਲ ਆਉਣ ਦੀ ਕੋਈ ਲੋੜ ਨਹੀਂ। ਉਨ੍ਹਾਂ ਕਿਹਾ ਕਿ ਕੇਜਰੀਵਾਲ ਦੇ ਵਿਧਾਇਕਾਂ ਨੇ ਇਕ ਅਧਿਕਾਰੀ ਨਾਲ ਕੁੱਟਮਾਰ ਕਰ ਕੇ ਚੰਗਾ ਨਹੀਂ ਕੀਤਾ।
ਇਥੇ ਇਕ ਜਲਸੇ 'ਚ ਉਨ੍ਹਾਂ ਕਿਹਾ ਕਿ ਮੈਂ ਦਿੱਲੀ 'ਚ ਦੋ ਵਾਰ ਭੁੱਖ ਹੜਤਾਲ 'ਤੇ ਬੈਠਾ। ਦੋਵੇਂ ਵਾਰ ਸਰਕਾਰਾਂ ਗਈਆਂ ਅਤੇ ਹੁਣ ਵੀ ਇੰਝ ਹੀ ਹੋਵੇਗਾ। ਉਨ੍ਹਾਂ ਕਿਹਾ ਕਿ ਕਾਂਗਰਸ ਨੇ ਲੋਕਪਾਲ ਕਾਨੂੰਨ ਨਾ ਬਣਾ ਕੇ ਧੋਖਾ ਕੀਤਾ ਹੈ। ਉਹ ਸਾਬਕਾ ਪੀ. ਐਮ. ਮਨਮੋਹਨ ਸਿੰਘ ਨੂੰ ਚੰਗਾ ਸਮਝਦੇ ਸਨ ਪਰ ਉਨ੍ਹਾਂ ਨੇ ਵੀ ਕਾਨੂੰਨ ਨਹੀਂ ਬਣਾਇਆ।
ਰਿਪੋਰਟਰ ਨੇ ਬਾਥਟਬ 'ਚ ਲੰਮਾ ਪੈ ਕੀਤੀ ਰਿਪੋਟਿੰਗ, ਲੋਕਾਂ ਨੇ ਕੀਤੀ ਆਲੋਚਨਾ
NEXT STORY