ਨਵੀਂ ਦਿੱਲੀ— ਬਾਲੀਵੁੱਡ ਅਭਿਨੇਤਰੀ ਸ਼੍ਰੀਦੇਵੀ ਦੀ ਅਚਾਨਕ ਹੋਈ ਮੌਤ ਨਾਲ ਜਿਥੇ ਪੂਰਾ ਦੇਸ਼ ਸਦਮੇ 'ਚ ਹੈ, ਉਥੇ ਹੀ ਕਈ ਤਰ੍ਹਾਂ ਦੀਆਂ ਅਟਕਲਾਂ ਲਗਾਈਆਂ ਜਾ ਰਹੀਆਂ ਹਨ। ਸੋਮਵਾਰ ਨੂੰ ਜਾਰੀ ਕੀਤੀ ਗਈ ਫੋਰੇਂਸਿਕ ਜਾਂਚ ਰਿਪੋਰਟ ਮੁਤਾਬਕ ਅਭਿਨੇਤਰੀ ਦੀ ਮੌਤ ਹਾਰਟ ਅਟੈਕ ਨਾਲ ਨਹੀ ਬਲਕਿ ਬਾਥਟਬ 'ਚ ਡੁੱਬਣ ਨਾਲ ਹੋਈ ਸੀ। ਰਿਪੋਰਟ ਜਾਰੀ ਹੋਣ ਤੋਂ ਬਾਅਦ ਸੋਸ਼ਲ ਮੀਡੀਆ 'ਤੇ ਟਵੀਟਾਂ ਦੀ ਲਾਈਨ ਲੱਗ ਗਈ। ਇਸ ਵਿਚਾਲੇ ਇਕ ਨਿਊਜ਼ ਚੈਨਲਜ਼ ਰਿਪੋਰਟਿੰਗ 'ਤੇ ਲੋਕਾਂ ਦਾ ਜੰਮ ਕੇ ਗੁੱਸਾ ਫੁੱਟ ਰਿਹਾ ਹੈ।
ਦਰਅਸਲ ਇਕ ਨਿਊਜ਼ ਚੈਨਲ ਦੇ ਰਿਪੋਰਟਰ ਨੇ ਸ਼੍ਰੀਦੇਵੀ ਦੀ ਮੌਤ 'ਤੇ ਜਿਸ ਤਰ੍ਹਾਂ ਦੀ ਰਿਪੋਰਟਿੰਗ ਕੀਤੀ, ਉਸ ਨੂੰ ਦੇਖ ਕੇ ਹਰ ਕੋਈ ਹੈਰਾਨ ਰਹਿ ਗਿਆ। ਘਟਨਾ ਦੀ ਜਾਣਕਾਰੀ ਦਿੰਦੇ ਹੋਏ ਰਿਪੋਰਟਰ ਖੁਦ ਹੀ ਬਾਥਟਬ 'ਚ ਲੰਮਾ ਪੈ ਗਿਆ। ਉਹ ਇਹ ਦੱਸਣਾ ਚਾਹੁੰਦਾ ਸੀ ਕਿ ਸ਼੍ਰੀਦੇਵੀ ਦੀ ਮੌਤ ਕਿਸ ਤਰ੍ਹਾਂ ਹੋਈ। ਰਿਪੋਰਟਰ ਨੂੰ ਆਪਣੀ ਇਸ ਰਿਪੋਰਟਿੰਗ ਤੋਂ ਬਾਅਦ ਲੋਕਾਂ ਦੀ ਆਲੋਚਨਾ ਦਾ ਸਾਹਮਣਾ ਕਰਨਾ ਪਿਆ। ਟਵਿਟਰ 'ਤੇ ਲੋਕ ਉਸ ਦਾ ਜੰਮ ਕੇ ਮਜ਼ਾਕ ਉਡਾ ਰਹੇ ਹਨ। ਲੋਕ ਇਸ ਨੂੰ ਲੈ ਕੇ ਮਜ਼ੇਦਾਰ ਟਵੀਟ ਕਰ ਰਹੇ ਹਨ। ਇਕ ਯੂਜ਼ਰ ਨੇ ਲਿਖਿਆ ਕਿ ਚੰਗਾ ਹੋਇਆ ਜੋ ਇਸ ਸਖ਼ਸ ਨੇ ਹਿਟ ਐਂਡ ਰਨ ਕੇਸ ਕਵਰ ਨਹੀਂ ਕੀਤਾ।
ਤਨਖਾਹ ਦੇ ਮਾਮਲੇ 'ਚ ਲੰਡਨ ਤੇ ਨਿਊਯਾਰਕ ਤੋਂ ਵੀ ਅੱਗੇ ਨਿਕਲਿਆ ਮੁੰਬਈ
NEXT STORY