ਨੈਸ਼ਨਲ ਡੈਸਕ- ਉੱਤਰ ਪ੍ਰਦੇਸ਼ 10ਵੀਂ ਅਤੇ 12ਵੀਂ ਬੋਰਡ ਪ੍ਰੀਖਿਆ ਦਾ ਨਤੀਜਾ ਐਲਾਨ ਕਰ ਦਿੱਤਾ ਗਿਆ ਹੈ। ਉੱਤਰ ਪ੍ਰਦੇਸ਼ ਦੇ ਜਾਲੌਨ 'ਚ ਯਸ਼ ਪ੍ਰਤਾਪ ਸਿੰਘ ਨੇ 10ਵੀਂ ਜਮਾਤ ਵਿਚੋਂ 97.83 ਫ਼ੀਸਦੀ ਅੰਕ ਲੈ ਕੇ ਟਾਪ ਕੀਤਾ ਹੈ। ਉੱਥੇ ਹੀ 12ਵੀਂ ਬੋਰਡ ਪ੍ਰੀਖਿਆ ਵਿਚ ਪ੍ਰਯਾਗਰਾਜ ਦੀ ਮਹਿਕ ਜਾਇਸਵਾਲ ਨੇ 97.20 ਫ਼ੀਸਦੀ ਅੰਕ ਲੈ ਕੇ ਟਾਪ ਕੀਤਾ ਹੈ।

ਵਿਦਿਆਰਥੀ ਯੂ. ਪੀ. ਬੋਰਡ ਦੀ ਅਧਿਕਾਰਤ ਵੈੱਬਸਾਈਟ upmsp.edu.in ਅਤੇ upresults.nic.in 'ਤੇ ਰਿਜਲਟ ਚੈੱਕ ਕਰ ਸਕਦੇ ਹਨ। ਇਸ ਵੈੱਬਸਾਈਟ 'ਤੇ ਵਿਦਿਆਰਥੀ ਆਪਣੇ ਰੋਲ ਨੰਬਰ ਭਰ ਕੇ ਨਤੀਜਾ ਵੇਖ ਸਕਦੇ ਹਨ। ਦੱਸ ਦੇਈਏ ਕਿ 10ਵੀਂ ਵਿਚ 90 ਫ਼ੀਸਦੀ ਅਤੇ 12ਵੀਂ ਵਿਚ 81 ਫ਼ੀਸਦੀ ਵਿਦਿਆਰਥੀ ਪਾਸ ਹੋਏ ਹਨ।
ਯੂ. ਪੀ. ਬੋਰਡ ਦੀ 10ਵੀਂ ਅਤੇ 12ਵੀਂ ਦੀਆਂ ਪ੍ਰੀਖਿਆਵਾਂ ਇਸ ਸਾਲ 24 ਫਰਵਰੀ ਤੋਂ 12 ਮਾਰਚ 2025 ਦਰਮਿਆਨ ਆਯੋਜਿਤ ਹੋਈਆਂ ਸਨ। ਇਨ੍ਹਾਂ ਪ੍ਰੀਖਿਆਵਾਂ ਵਿਚ ਕਰੀਬ 54 ਲੱਖ ਤੋਂ ਵੱਧ ਵਿਦਿਆਰਥੀ-ਵਿਦਿਆਰਥਣਾਂ ਨੇ ਹਿੱਸਾ ਲਿਆ ਸੀ। ਓਧਰ ਮੁੱਖ ਮੰਤਰੀ ਯੋਗੀ ਆਦਿਤਿਆਨਾਥ ਨੇ ਵਿਦਿਆਰਥੀਆਂ ਨੂੰ ਵਧਾਈ ਦਿੱਤੀ ਹੈ। ਨਾਲ ਹੀ ਟਾਪਰ ਵਿਦਿਆਰਥੀਆਂ ਦਾ ਪ੍ਰਦੇਸ਼ ਪੱਧਰ 'ਤੇ ਸਨਮਾਨ ਕੀਤਾ ਜਾਵੇਗਾ।
ਸੁਪਰੀਮ ਕੋਰਟ ਦੀ ਰਾਹੁਲ ਗਾਂਧੀ ਨੂੰ ਫਟਕਾਰ, ਜਾਣੋ ਕੀ ਹੈ ਪੂਰਾ ਮਾਮਲਾ
NEXT STORY