ਸ਼ਿਮਲਾ (ਰਾਕਟਾ)- ਸਿਖਸ ਫਾਰ ਜਸਟਿਸ (ਐੱਸ. ਐੱਫ. ਜੇ.) ਦੇ ਪ੍ਰਧਾਨ ਗੁਰਪਤਵੰਤ ਸਿੰਘ ਪਨੂੰ ਨੇ ਮੁੱਖ ਮੰਤਰੀ ਜੈਰਾਮ ਠਾਕੁਰ ਨੂੰ ਇਕ ਚਿੱਠੀ ਜਾਰੀ ਕਰ ਕੇ 29 ਅਪ੍ਰੈਲ ਨੂੰ ਸ਼ਿਮਲਾ ’ਚ ਖਾਲਿਸਤਾਨੀ ਝੰਡਾ ਲਹਿਰਾਉਣ ਦੀ ਧਮਕੀ ਦਿੱਤੀ ਹੈ। ਜਿਸ ਤੋਂ ਬਾਅਦ ਮੁੱਖ ਮੰਤਰੀ ਦੀ ਸੁਰੱਖਿਆ ਸਖਤ ਕਰ ਦਿੱਤੀ ਗਈ ਹੈ ਅਤੇ ਖੁਫ਼ੀਆ ਏਜੰਸੀਆਂ ਸਰਗਰਮ ਹੋ ਗਈਆਂ ਹਨ। ਪਨੂੰ ਦਾ ਕਹਿਣਾ ਹੈ ਕਿ ਸਾਲ 1966 ਤੱਕ ਸ਼ਿਮਲਾ ਪੰਜਾਬ ਦੀ ਰਾਜਧਾਨੀ ਰਹੀ ਹੈ। ਅਜਿਹੇ ’ਚ ਸਿੱਖਾਂ ਦੇ ਹੱਕ ਵਾਪਸ ਲੈਣ ਲਈ ਸ਼ਿਮਲਾ ਤੋਂ ਆਵਾਜ਼ ਬੁਲੰਦ ਕਰਨ ਦੀ ਸ਼ੁਰੂਆਤ ਕੀਤੀ ਜਾਵੇਗੀ।
ਇਹ ਵੀ ਪੜ੍ਹੋ : ਗੁਰੂਗ੍ਰਾਮ ਦੇ ਹਸਪਤਾਲ 'ਚ ਬੰਬ ਹੋਣ ਦੀ ਫਰਜ਼ੀ ਖ਼ਬਰ, ਪੁਲਸ ਨੇ FIR ਦਰਜ ਕੀਤੀ
ਜ਼ਿਕਰਯੋਗ ਹੈ ਕਿ ਕੁਝ ਦਿਨ ਪਹਿਲਾਂ ਪੰਜਾਬ ਦੀਆਂ ਗੱਡੀਆਂ ਖਾਲਿਸਤਾਨੀ ਝੰਡਿਆਂ ਦੇ ਨਾਲ ਹਿਮਾਚਲ ’ਚ ਦਾਖਲ ਹੋਈਆਂ ਸਨ। ਮੰਡੀ ਸਮੇਤ ਕੁਝ ਜ਼ਿਲਿਆਂ ’ਚ ਇਸ ਤਰ੍ਹਾਂ ਦੇ ਝੰਡੇ ਲੱਗੇ ਮੋਟਰਸਾਈਕਲ ਅਤੇ ਵਾਹਨਾਂ ਦੇ ਚਲਾਨ ਕੀਤੇ ਗਏ ਸਨ। ਸ਼ੁੱਕਰਵਾਰ ਨੂੰ ਈ-ਮੇਲ ਅਤੇ ਯੂ-ਟਿਊਬ ’ਤੇ ਕਈ ਪੱਤਰਕਾਰਾਂ ਨੂੰ ਵੀ ਪਨੂੰ ਨੇ ਹਿਮਾਚਲ ’ਚ ਖਾਲਿਸਤਾਨੀ ਝੰਡੇ ਲੱਗੀਆਂ ਗੱਡੀਆਂ ਨੂੰ ਰੋਕਣ ’ਤੇ ਇਤਰਾਜ ਪ੍ਰਗਟਾਇਆ ਹੈ।
ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ
ਬੇਅਦਬੀ ਕਾਂਡ : ਡੇਰਾ ਮੁਖੀ ਨੂੰ ਵੀਡੀਓ ਕਾਨਫਰੰਸ ਰਾਹੀਂ ਅਦਾਲਤ ’ਚ ਪੇਸ਼ ਹੋਣ ਦੇ ਹੁਕਮ
NEXT STORY