ਜੰਮੂ (ਭਾਸ਼ਾ)- ਜੰਮੂ ਤੋਂ ਐਤਵਾਰ ਤੜਕੇ 6,000 ਤੋਂ ਵੱਧ ਤੀਰਥ ਯਾਤਰੀਆਂ ਦਾ ਇਕ ਹੋਰ ਜੱਥਾ ਦੱਖਣ ਕਸ਼ਮੀਰ ਹਿਮਾਲਿਆ ਸਥਿਤ ਅਮਰਨਾਥ ਗੁਫ਼ਾ ਮੰਦਰ ਲਈ ਰਵਾਨਾ ਹੋਇਆ। ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ। ਅਮਰਨਾਥ ਯਾਤਰਾ ਲਈ 6,145 ਤੀਰਥ ਯਾਤਰੀਆਂ ਦਾ 10ਵਾਂ ਜੱਥਾ 238 ਵਾਹਨਾਂ ਦੇ 2 ਕਾਫ਼ਲਿਆਂ 'ਚ ਜੰਮੂ ਭਗਵਤੀ ਨਗਰ ਆਧਾਰ ਕੰਪਲੈਕਸ ਤੋਂ ਰਵਾਨਾ ਹੋਇਆ।
115 ਵਾਹਨਾਂ ਦੇ ਪਹਿਲੇ ਕਾਫ਼ਲੇ 'ਚ 2,697 ਤੀਰਥ ਯਾਤਰੀ ਹਨ। ਇਹ ਗਾਂਦੇਰਬਲ ਜ਼ਿਲ੍ਹੇ ਦੇ ਬਾਲਟਾਲ ਆਧਾਰ ਕੰਪਲੈਕਸ ਲਈ ਤੜਕੇ 3.10 ਵਜੇ ਰਵਾਨਾ ਹੋਇਆ, ਜਦੋਂ ਕਿ 123 ਵਾਹਨਾਂ ਦਾ ਦੂਜਾ ਕਾਫ਼ਲਾ 3,448 ਤੀਰਥ ਯਾਤਰੀਆਂ ਨਾਲ ਅਨੰਤਨਾਗ ਜ਼ਿਲ੍ਹੇ ਦੇ ਪਹਿਲਗਾਮ ਆਧਾਰ ਕੰਪਲੈਕਸ ਲਈ ਰਵਾਨਾ ਹੋਇਆ ਹੈ। ਤੀਰਥ ਯਾਤਰਾ 29 ਜੂਨ ਨੂੰ ਅਨੰਤਨਾਗ ਦੇ 48 ਕਿਲੋਮੀਟਰ ਲੰਬੇ ਨੁਨਵਾਨ-ਪਹਿਲਗਾਮ ਮਾਰਗ ਅਤੇ ਗਾਂਦੇਰਬਲ 'ਚ ਬਾਲਟਾਲ ਮਾਰਗ ਤੋਂ ਸ਼ੁਰੂ ਹੋਈ ਸੀ ਅਤੇ ਇਹ 19 ਅਗਸਤ ਨੂੰ ਖ਼ਤਮ ਹੋਵੇਗੀ। ਹੁਣ ਤੱਕ ਡੇਢ ਲੱਖ ਤੋਂ ਵੱਧ ਸ਼ਰਧਾਲੂਆਂ ਨੇ 3,880 ਮੀਟਰ ਦੀ ਉੱਚਾਈ 'ਤੇ ਸਥਿਤ ਅਮਰਨਾਥ ਗੁਫ਼ਾ 'ਚ ਬਾਬਾ ਬਰਫ਼ਾਨੀ ਦੇ ਦਰਸ਼ਨ ਕੀਤੇ ਹਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਪੁਲਸ ਨੇ 5 ਨਕਸਲੀ ਕੀਤੇ ਗ੍ਰਿਫ਼ਤਾਰ, ਭਾਰੀ ਮਾਤਰਾ 'ਚ ਵਿਸਫ਼ੋਟਕ ਜ਼ਬਤ
NEXT STORY