ਸੀਵਾਨ- ਦੇਸ਼ ਭਰ 'ਚ ਮਾਨਸੂਨ ਕਾਰਨ ਜਿੱਥੇ ਮੋਹਲੇਧਾਰ ਮੀਂਹ ਪੈ ਰਹੇ ਹਨ, ਉੱਥੇ ਹੀ ਇਸ ਮੀਂਹ ਕਾਰਨ ਗੰਡਕੀ ਦਰਿਆ 'ਚ ਪਾਣੀ ਦਾ ਪੱਧਰ ਵੱਧ ਗਿਆ ਹੈ। ਜਿਸ ਕਾਰਨ ਦਰਿਆ 'ਤੇ ਬਣੇ ਪੁਲ ਦਾ ਇਕ ਵੱਡਾ ਹਿੱਸਾ ਬੁੱਧਵਾਰ ਯਾਨੀ ਕਿ ਅੱਜ ਢਹਿ ਗਿਆ। ਬਿਹਾਰ ਦੇ ਸੀਵਾਨ ਜ਼ਿਲ੍ਹੇ 'ਚ ਵਾਪਰੀ ਇਸ ਘਟਨਾ ਤੋਂ ਬਾਅਦ ਇਹ ਸੂਬੇ ਦਾ 7ਵਾਂ ਪੁਲ ਹੈ, ਜੋ ਪਿਛਲੇ 15 ਦਿਨਾਂ ਵਿਚ ਇਸ ਤਰ੍ਹਾਂ ਢਹਿ-ਢੇਰੀ ਹੋ ਗਿਆ ਹੈ। ਜ਼ਿਲ੍ਹੇ ਦੇ ਦੇਵਰੀਆ ਬਲਾਕ 'ਚ ਸਥਿਤ ਇਹ ਛੋਟਾ ਪੁਲ ਕਈ ਪਿੰਡਾਂ ਨੂੰ ਮਹਾਰਾਜਗੰਜ ਨਾਲ ਜੋੜਦਾ ਹੈ, ਜਿਸ ਕਾਰਨ ਮਹਾਰਾਜਗੰਜ ਦਾ ਇਨ੍ਹਾਂ ਪਿੰਡਾਂ ਨਾਲ ਸੰਪਰਕ ਟੁੱਟ ਗਿਆ ਦੱਸਿਆ ਜਾ ਰਿਹਾ ਹੈ। ਫਿਲਹਾਲ ਇਸ ਘਟਨਾ 'ਚ ਕਿਸੇ ਜਾਨੀ ਨੁਕਸਾਨ ਦੀ ਕੋਈ ਸੂਚਨਾ ਨਹੀਂ ਮਿਲੀ ਹੈ। ਡਿਪਟੀ ਵਿਕਾਸ ਕਮਿਸ਼ਨਰ ਮੁਕੇਸ਼ ਕੁਮਾਰ ਨੇ ਕਿਹਾ ਕਿ ਪੁਲ ਢਹਿਣ ਦੇ ਅਸਲ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ।
ਇਹ ਵੀ ਪੜ੍ਹੋ- ਰਾਜ ਸਭਾ 'ਚ PM ਮੋਦੀ ਬੋਲੇ- 10 ਸਾਲਾਂ 'ਚ ਕਿਸਾਨਾਂ ਨੂੰ ਖੇਤੀ ਤੋਂ ਮਿਲਿਆ ਲਾਭ, MSP ਦੀ ਰਿਕਾਰਡ ਖਰੀਦੀ ਹੋਈ
ਮੁਕੇਸ਼ ਕੁਮਾਰ ਨੇ ਦੱਸਿਆ ਕਿ ਇਸ ਘਟਨਾ ਦਾ ਸਹੀ ਕਾਰਨ ਅਜੇ ਪਤਾ ਨਹੀਂ ਲੱਗ ਸਕਿਆ ਹੈ। ਬਲਾਕ ਦੇ ਸੀਨੀਅਰ ਅਧਿਕਾਰੀ ਮੌਕੇ 'ਤੇ ਪਹੁੰਚ ਗਏ ਹਨ ਅਤੇ ਮੈਂ ਵੀ ਉਥੇ ਜਾ ਰਿਹਾ ਹਾਂ। ਕੁਮਾਰ ਨੇ ਕਿਹਾ ਕਿ ਇਹ ਘਟਨਾ ਸਵੇਰੇ 5 ਵਜੇ ਦੇ ਕਰੀਬ ਵਾਪਰੀ। ਮੁੱਢਲੀ ਜਾਣਕਾਰੀ ਅਨੁਸਾਰ ਇਸ ਪੁਲ ਦਾ ਨਿਰਮਾਣ 1982-83 ਵਿਚ ਹੋਇਆ ਸੀ। ਪਿਛਲੇ ਕੁਝ ਦਿਨਾਂ ਤੋਂ ਪੁਲ ਦੀ ਮੁਰੰਮਤ ਦਾ ਕੰਮ ਚੱਲ ਰਿਹਾ ਸੀ। ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਪਿਛਲੇ ਕੁਝ ਦਿਨਾਂ ਤੋਂ ਪੈ ਰਹੇ ਮੋਹਲੇਧਾਰ ਮੀਂਹ ਕਾਰਨ ਇਹ ਪੁਲ ਟੁੱਟ ਗਿਆ ਹੈ। ਉਨ੍ਹਾਂ ਕਿਹਾ ਕਿ ਗੰਡਕੀ ਦਰਿਆ 'ਚ ਪਾਣੀ ਦਾ ਪੱਧਰ ਜ਼ਿਆਦਾ ਵੱਧਣ ਕਾਰਨ ਸ਼ਾਇਦ ਪੁਲ ਦਾ ਢਾਂਚਾ ਕਮਜ਼ੋਰ ਹੋ ਗਿਆ ਹੈ।
ਇਹ ਵੀ ਪੜ੍ਹੋ- NEET ਮੁੱਦੇ 'ਤੇ PM ਮੋਦੀ ਦਾ ਵੱਡਾ ਬਿਆਨ- ਨੌਜਵਾਨਾਂ ਦੇ ਭਵਿੱਖ ਨਾਲ ਖਿਲਵਾੜ ਕਰਨ ਵਾਲਿਆਂ ਨੂੰ ਬਖਸ਼ਾਂਗੇ ਨਹੀਂ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਕੇਜਰੀਵਾਲ ਨੂੰ ਨਹੀਂ ਮਿਲੀ ਰਾਹਤ: 12 ਜੁਲਾਈ ਤੱਕ ਵਧਾਈ ਨਿਆਂਇਕ ਹਿਰਾਸਤ
NEXT STORY