ਮੁੰਬਈ (ਭਾਸ਼ਾ): ਫ਼ਲਾਈਟ ਵਿਚ ਯਾਤਰੀ ਵੱਲੋਂ ਬਦਸਲੂਕੀ ਦੀ ਇਕ ਹੋਰ ਘਟਨਾ ਸਾਹਮਣੇ ਆਈ ਹੈ। ਹਾਲ ਹੀ ਵਿਚ ਸਿਡਨੀ ਤੋਂ ਦਿੱਲੀ ਲਈ ਰਵਾਨਾ ਫ਼ਲਾਈਟ ਵਿਚ ਸਵਾਰ ਯਾਤਰੀ ਨੇ ਏਅਰ ਇੰਡੀਆ ਦੇ ਇਕ ਸੀਨੀਅਰ ਅਧਿਕਾਰੀ ਨਾਲ ਕਥਿਤ ਤੌਰ 'ਤੇ ਗਾਲੀ-ਗਲੋਚ ਕੀਤੀ ਤੇ ਉਨ੍ਹਾਂ 'ਤੇ ਹਮਲਾ ਕਰ ਦਿੱਤਾ। ਇਕ ਸੂਤਰ ਨੇ ਇਹ ਜਾਣਕਾਰੀ ਦਿੱਤੀ।
ਇਹ ਖ਼ਬਰ ਵੀ ਪੜ੍ਹੋ - Big Breaking: ਗੁਰਬਾਣੀ ਪ੍ਰਸਾਰਣ ਮਾਮਲੇ 'ਤੇ CM ਭਗਵੰਤ ਮਾਨ ਨੇ ਰਾਜਪਾਲ ਨੂੰ ਲਿਖੀ ਚਿੱਠੀ
ਸੂਤਰ ਨੇ ਦੱਸਿਆ ਕਿ ਇਹ ਘਟਨਾ ਉਦੋਂ ਵਾਪਰੀ ਜਦੋਂ ਸੀਟ ਦੀ ਖ਼ਰਾਬੀ ਕਾਰਨ ਬਿਜ਼ਨੈੱਸ ਕਲਾਸ ਤੋਂ ਇਕਾਨਮੀ ਕਲਾਸ ਵਿਚ ਡਾਊਨਗ੍ਰੇਡ ਕੀਤੇ ਗਏ ਏਅਰ ਇੰਡੀਆ ਦੇ ਅਧਿਕਾਰੀ ਨੇ ਆਪਣੇ ਸਹਿ-ਯਾਤਰੀ ਨੂੰ ਉਸ ਦੀ ਉੱਚੀ ਅਵਾਜ਼ ਕਾਰਨ ਟੋਕਣ ਦੀ ਕੋਸ਼ਿਸ਼ ਕੀਤੀ। ਇਸ 'ਤੇ ਉਕਤ ਯਾਤਰੀ ਨੇ ਉਨ੍ਹਾਂ ਨੂੰ ਥੱਪੜ ਮਾਰ ਦਿੱਤਾ ਤੇ ਉਨ੍ਹਾਂ ਦਾ ਸਿਰ ਮਰੋੜ ਕੇ ਗਾਲੀ-ਗਲੋਚ ਕੀਤੀ। ਸੂਤਰ ਨੇ ਦੋਸ਼ ਲਗਾਇਆ ਕਿ ਸਰੀਰਕ ਹਮਲੇ ਦੇ ਬਾਵਜੂਦ ਏਅਰ ਇੰਡੀਆ ਦੇ ਚਾਲਕ ਦਲ ਦੇ ਮੈਂਬਰ ਨੇ ਬੇਕਾਬੂ ਯਾਤਰੀ ਨੂੰ ਰੋਕਣ ਲਈ ਵਸੀਲਿਆਂ ਦੀ ਵਰਤੋਂ ਨਹੀਂ ਕੀਤੀ। ਏਅਰ ਇੰਡੀਆ ਦੇ ਇਕ ਬੁਲਾਰੇ ਨੇ ਆਪਣੇ ਵਿਚ ਕਿਹਾ, "9 ਜੁਲਾਈ 2023 ਨੂੰ ਸਿਡਨੀ-ਦਿੱਲੀ ਉਡਾਣ ਭਰਣ ਵਾਲੇ ਵਿਮਾਨ ਏ. ਆਈ. -301 'ਤੇ ਇਕ ਯਾਤਰੀ ਨੇ ਲਿਖਤੀ ਚੇਤਾਵਨੀਆਂ ਦੇ ਬਾਵਜੂਦ ਉਡਾਣ ਦੌਰਾਨ ਗ਼ਲਤ ਵਤੀਰਾ ਰੱਖਿਆ ਜਿਸ ਨਾਲ ਹੋਰ ਯਾਤਰੀਆਂ ਨੂੰ ਪਰੇਸ਼ਾਨੀ ਹੋਈ, ਜਿਸ ਨਾਲ ਹੋਰ ਯਾਤਰੀਆਂ ਨੂੰ ਪਰੇਸ਼ਾਨੀ ਹੋਈ ਜਿਨ੍ਹਾਂ 'ਚ ਸਾਡਾ ਇਕ ਮੁਲਾਜ਼ਮ ਵੀ ਸ਼ਾਮਲ ਹੈ।"
ਇਹ ਖ਼ਬਰ ਵੀ ਪੜ੍ਹੋ - ਅਜਬ-ਗਜ਼ਬ: ਇੱਥੇ ਮਰੀਜ਼ਾਂ ਦੇ ਨਾਲ-ਨਾਲ ਜ਼ਹਿਰੀਲੇ ਸੱਪਾਂ ਦਾ ਵੀ ਹੁੰਦੈ ਇਲਾਜ
ਏਅਰਲਾਈਨ ਨੇ ਕਿਹਾ ਕਿ ਦਿੱਲੀ ਵਿਚ ਵਿਮਾਨ ਦੀ ਲੈਂਡਿੰਗ ਤੋਂ ਬਾਅਦ ਯਾਤਰੀ ਨੂੰ ਸੁਰੱਖਿਆ ਏਜੰਸੀ ਦੇ ਹਵਾਲੇ ਕਰ ਦਿੱਤਾ ਗਿਆ ਤੇ ਯਾਤਰੀ ਨੇ ਬਾਅਦ ਵਿਚ ਲਿਖਤੀ ਮੁਆਫ਼ੀ ਮੰਗ ਲਈ। ਇਹ ਵੀ ਕਿਹਾ ਗਿਆ ਹੈ ਕਿ ਡੀ.ਜੀ.ਸੀ.ਏ. ਨੂੰ ਘਟਨਾ ਦੀ ਜਾਣਕਾਰੀ ਦਿੱਤੀ ਗਈ ਹੈ ਤੇ ਦੱਸਿਆ ਗਿਆ ਕਿ ਏਅਰਲਾਈਨ ਇਸ ਵਤੀਰੇ ਖ਼ਿਲਾਫ਼ ਸਖ਼ਤ ਰੁਖ ਅਪਣਾਵੇਗੀ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਦਿੱਲੀ 'ਚ ਹੜ੍ਹ ਨੇ ਮਚਾਈ ਤਬਾਹੀ, ਦਵਾਰਕਾ 'ਚ 3 ਨੌਜਵਾਨਾਂ ਦੀ ਡੁੱਬਣ ਨਾਲ ਮੌਤ
NEXT STORY