ਨਵੀਂ ਦਿੱਲੀ- ਕਈ ਬੱਚਿਆਂ ਨੂੰ ਸ਼ੁਰੂਆਤ ਤੋਂ ਹੀ ਹਕਲਾਉਣਾ, ਸਹੀ ਤਰ੍ਹਾਂ ਨਾ ਪੜ੍ਹ ਪਾਉਣਾ ਤੇ ਲਿਖੇ ਹੋਏ ਸ਼ਬਦਾਂ ਨੂੰ ਸਹੀ ਤਰ੍ਹਾਂ ਨਾ ਪੜ੍ਹ ਸਕਣ ਵਰਗੀਆਂ ਸਮੱਸਿਆਵਾਂ ਦੇਖੀਆਂ ਜਾਂਦੀਆਂ ਹਨ। ਜੇਕਰ ਇਨ੍ਹਾਂ ਸਮੱਸਿਆਵਾਂ ਨੂੰ ਸਮਾਂ ਰਹਿੰਦੇ ਹੀ ਪਛਾਣ ਲਿਆ ਜਾਵੇ ਤਾਂ ਬੱਚਿਆਂ ਨੂੰ ਇਸ ਸਮੱਸਿਆ ਤੋਂ ਨਿਜਾਦ ਦਿਵਾਈ ਜਾ ਸਕਦੀ ਹੈ।
ਅਜਿਹਾ ਹੀ ਇਕ ਕਾਰਨਾਮਾ ਕਰ ਦਿਖਾਇਆ ਹੈ ਦਿੱਲੀ ਦੇ ਰਹਿਣ ਵਾਲੇ ਸਾਹਿਲ ਤੇ ਉਸ ਦੀ ਪਤਨੀ ਪ੍ਰਾਚੀ ਚੋਪੜਾ ਨੇ, ਜਿਨ੍ਹਾਂ ਨੇ ਏ.ਆਈ. ਬੇਸਡ ਇਕ ਪ੍ਰੋਗਰਾਮ ਤਿਆਰ ਕੀਤਾ ਹੈ, ਜਿਸ ਨਾਲ ਬੱਚਿਆਂ ਦੀ ਮੌਜੂਦਾ ਆਵਾਜ਼ ਨੂੰ ਐਨਲਾਈਜ਼ ਕਰ ਕੇ ਭਵਿੱਖ 'ਚ ਉਨ੍ਹਾਂ ਨੂੰ ਆਉਣ ਵਾਲੀਆਂ ਸਮੱਸਿਆਵਾਂ ਸਬੰਧੀ ਪਤਾ ਲਗਾਇਆ ਜਾ ਸਕਦਾ ਹੈ।
ਇਹ ਵੀ ਪੜ੍ਹੋ- ਤੁਸੀਂ ਵੀ Internet ਤੋਂ ਦੇਖ ਅਪਣਾਉਂਦੇ ਹੋ ਘਰੇਲੂ ਨੁਸਖ਼ੇ ਤਾਂ ਹੋ ਜਾਓ ਸਾਵਧਾਨ ! ਕਿਤੇ ਪੈ ਨਾ ਜਾਣ 'ਲੈਣੇ ਦੇ ਦੇਣੇ'
ਇਸ ਪ੍ਰੋਗਰਾਮ ਨੂੰ ਤਿਆਰ ਕਰਨ ਵਾਲੇ ਸਾਹਿਲ ਨੇ ਦੱਸਿਆ ਕਿ ਬੱਚਿਆਂ ਦੀਆਂ ਬੋਲਣ ਸਬੰਧੀ ਸਮੱਸਿਆਵਾਂ ਬਿਮਾਰੀ ਨਹੀਂ, ਸਗੋਂ ਬੁਰੀ ਆਦਤ ਹੁੰਦੀ ਹੈ, ਜਿਸ ਨੂੰ ਪ੍ਰੈਕਟਿਸ ਰਾਹੀਂ ਠੀਕ ਕੀਤਾ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਜੇਕਰ ਸਮਾਂ ਰਹਿੰਦੇ ਇਨ੍ਹਾਂ ਸਮੱਸਿਆਵਾਂ ਨੂੰ ਪਛਾਣ ਲਿਆ ਜਾਵੇ, ਉਨਾ ਹੀ ਉਸ ਨੂੰ ਠੀਕ ਕਰਨਾ ਸੌਖਾ ਹੋ ਜਾਂਦਾ ਹੈ।
ਇਸ ਪ੍ਰੋਗਰਾਮ ਦਾ ਨਾਂ ਉਨ੍ਹਾਂ ਨੇ 'ਗੈਬੀਫਾਈ' ਰੱਖਿਆ ਹੈ। ਇਹ ਪ੍ਰੋਗਰਾਮ ਏ.ਆਈ. ਦੀ ਮਦਦ ਨਾਲ ਬੋਲਣ ਸਬੰਧੀ ਸਮੱਸਿਆਵਾਂ ਤੋਂ ਪੀੜਤ ਬੱਚਿਆਂ ਨੂੰ ਸਾਈੰਟਿਫਿਕ ਤਰੀਕਿਆਂ ਨਾਲ ਸਹਾਇਤਾ ਦਿੱਤੀ ਜਾਂਦੀ ਹੈ। ਇਸ ਰਾਹੀਂ ਬੱਚਿਆਂ ਦੀਆਂ ਜ਼ਰੂਰਤਾਂ ਨੂੰ ਸਮਝਿਆ ਜਾਂਦਾ ਹੈ ਤੇ ਉਨ੍ਹਾਂ ਨੂੰ ਫ਼ਿਰ ਐਨਲਾਈਜ਼ ਕਰ ਕੇ ਪੂਰਾ ਕੀਤਾ ਜਾਂਦਾ ਹੈ। ਇਸ ਤੋਂ ਬਾਅਦ ਵੀ ਜੇਕਰ ਕੋਈ ਅਸਰ ਨਾ ਦਿਖੇ ਤਾਂ ਫ਼ਿਰ ਅਗਲੇਰੇ ਇਲਾਜ ਦੀ ਸਲਾਹ ਦਿੱਤੀ ਜਾਂਦੀ ਹੈ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
'ਚਿੱਟੇ' ਨਾਲ ਫੜਿਆ ਗਿਆ ਇਕ ਹੋਰ ਪੁਲਸ ਮੁਲਾਜ਼ਮ
NEXT STORY