ਲਖਨਊ (ਇੰਟ.) : ਜੇਲ੍ਹ ’ਚ ਬੰਦ ਸਮਾਜਵਾਦੀ ਪਾਰਟੀ ਦੇ ਸੀਨੀਅਰ ਨੇਤਾ ਮੁਹੰਮਦ ਆਜ਼ਮ ਖਾਨ ਦੀਆਂ ਮੁਸ਼ਕਲਾਂ ਵਧਦੀਆਂ ਨਜ਼ਰ ਆ ਰਹੀਆਂ ਹਨ। ਲਖਨਊ ’ਚ ਵਿਜੀਲੈਂਸ ਨੇ ਹੱਜ ਕਮੇਟੀ ਦੀ ਲੱਗਭਗ 60 ਹਜ਼ਾਰ ਵਰਗਫੁੱਟ ਜ਼ਮੀਨ ਨਿਯਮਾਂ ਨੂੰ ਛਿੱਕੇ ਟੰਗ ਕੇ ਨਿੱਜੀ ਬਿਲਡਰ ਨੂੰ ਵੇਚਣ ਦੇ ਦੋਸ਼ ਹੇਠ ਆਜ਼ਮ ਖਾਨ ਸਮੇਤ 5 ਲੋਕਾਂ ਦੇ ਖਿਲਾਫ ਐੱਫ. ਆਈ. ਆਰ. ਦਰਜ ਕੀਤੀ ਹੈ। ਦੋਸ਼ ਹੈ ਕਿ ਇਸ ਸੌਦੇ ਨਾਲ ਸਰਕਾਰ ਨੂੰ 2 ਕਰੋੜ 8 ਲੱਖ ਰੁਪਏ ਤੋਂ ਵੱਧ ਦੇ ਮਾਲੀਏ ਦਾ ਨੁਕਸਾਨ ਹੋਇਆ।
ਇਹ ਵੀ ਪੜ੍ਹੋ : ਟਿਸ਼ੂ ਪੇਪਰ 'ਤੇ ਲਿਖਿਆ ਮਿਲਿਆ 'BOMB', ਯਾਤਰੀਆਂ ਨਾਲ ਭਰੀ ਇੰਡੀਗੋ ਫਲਾਈਟ ਦੀ ਐਮਰਜੈਂਸੀ ਲੈਂਡਿੰਗ
ਵਿਜੀਲੈਂਸ ਇੰਸਪੈਕਟਰ ਧਰੁਵ ਚੰਦਰ ਮੌਰਿਆ ਨੇ 8 ਸਤੰਬਰ ਨੂੰ ਮੁਕੱਦਮਾ ਦਰਜ ਕਰਵਾਇਆ। ਇਸ ’ਚ ਆਜ਼ਮ ਖਾਨ ਤੋਂ ਇਲਾਵਾ ਰਾਜ ਹੱਜ ਕਮੇਟੀ ਦੇ ਤਤਕਾਲੀ ਸਕੱਤਰ ਲਈਕ ਅਹਿਮਦ, ਡਾਕਟਰ ਐੱਮ. ਏ. ਏ. ਖਾਨ, ਅਮੀਸ਼ ਡਿਵੈੱਲਪਰਜ਼ ਦੇ ਮਾਲਕ ਮੁਹੰਮਦ ਆਯੂਬ ਅਤੇ ਮੁਸਤਕੀਮ ਅਹਿਮਦ ਨੂੰ ਮੁਲਜ਼ਮ ਬਣਾਇਆ ਗਿਆ ਹੈ। ਐੱਫ. ਆਈ. ਆਰ. ’ਚ ਧੋਖਾਦੇਹੀ ਅਤੇ ਅਪਰਾਧਿਕ ਸਾਜ਼ਿਸ਼ ਦੇ ਨਾਲ ਭ੍ਰਿਸ਼ਟਾਚਾਰ ਰੋਕਥਾਮ ਕਾਨੂੰਨ ਦੀਆਂ ਵੱਖ-ਵੱਖ ਧਾਰਾਵਾਂ ਲਾਈਆਂ ਗਈਆਂ ਹਨ। ਦੋਸ਼ਾਂ ਅਨੁਸਾਰ, ਸੌਦੇ ਦੇ ਸਮੇਂ ਆਜ਼ਮ ਖਾਨ ਰਾਜ ਹੱਜ ਕਮੇਟੀ ਦੇ ਪ੍ਰਧਾਨ ਸਨ। ਓਧਰ, ਗਵਾਹ ਨੂੰ ਧਮਕਾਉਣ ਦੇ ਮਾਮਲੇ ’ਚ ਐੱਮ. ਪੀ.-ਐੱਮ. ਐੱਲ. ਏ. ਸੈਸ਼ਨ ਕੋਰਟ ’ਚ ਬੁੱਧਵਾਰ ਨੂੰ ਜਾਂਚ ਅਧਿਕਾਰੀ ਗਜੇਂਦਰ ਤਿਆਗੀ ਫਿਰ ਪੇਸ਼ ਨਹੀਂ ਹੋਏ। ਅਦਾਲਤ ਨੇ ਉਨ੍ਹਾਂ ਖਿਲਾਫ ਗੈਰ-ਜ਼ਮਾਨਤੀ ਵਾਰੰਟ ਜਾਰੀ ਕੀਤਾ ਹੈ। ਮਾਮਲੇ ’ਚ ਅਗਲੀ ਸੁਣਵਾਈ 16 ਸਤੰਬਰ ਨੂੰ ਹੋਵੇਗੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
ਬ੍ਰਿਕਸ ਸੰਮੇਲਨ ਲਈ ਦਿੱਲੀ ਪਹੁੰਚੇ ਰੂਸੀ ਰਾਸ਼ਟਰਪਤੀ ਪੁਤਿਨ, PM ਮੋਦੀ ਨਾਲ ਕਰਨਗੇ ਅਹਿਮ ਬੈਠਕ
NEXT STORY