ਠਾਣੇ (ਏਜੰਸੀ)- ਰੇਲਵੇ ਪੁਲਸ ਨੇ ਠਾਣੇ ਜ਼ਿਲੇ ਦੇ ਕਲਿਆਣ ਵਿਚ 50 ਸਾਲਾ ਡਿਪਟੀ ਸਟੇਸ਼ਨ ਮੈਨੇਜਰ ਖ਼ਿਲਾਫ ਇਕ ਮਹਿਲਾ ਸਹਿਕਰਮੀ ਦੇ ਜਿਨਸੀ ਸ਼ੋਸ਼ਣ ਦੇ ਦੋਸ਼ ਵਿਚ ਐੱਫ.ਆਈ.ਆਰ. ਦਰਜ ਕੀਤੀ ਹੈ। ਇਕ ਪੁਲਸ ਅਧਿਕਾਰੀ ਨੇ ਦੱਸਿਆ ਕਿ 36 ਸਾਲਾ ਔਰਤ ਨੇ ਤਿਉਹਾਰ ਲਈ ਛੁੱਟੀ ਮੰਗਦਿਆਂ ਮੁਲਜ਼ਮ ਨੂੰ ਸੁਨੇਹਾ ਭੇਜਿਆ ਸੀ ਪਰ ਅਧਿਕਾਰਤ ਅਪੀਲ ਦਾ ਜਵਾਬ ਦੇਣ ਦੀ ਥਾਂ ਮੁਲਜ਼ਮ ਨੇ ਉਸ ਨੂੰ ਕਥਿਤ ਤੌਰ ’ਤੇ ਅਣਉਚਿਤ ਸੁਨੇਹੇ ਭੇਜੇ।
ਉਨ੍ਹਾਂ ਦੱਸਿਆ ਕਿ ਔਰਤ ਨੇ ਇਹ ਵੀ ਦੋਸ਼ ਲਗਾਇਆ ਕਿ ਡਿਊਟੀ ਦੌਰਾਨ ਮੁਲਜ਼ਮ ਅਕਸਰ ਗਲਤ ਨੀਅਤ ਨਾਲ ਉਸ ਨੂੰ ਘੂਰਦਾ ਸੀ ਅਤੇ ਉਸ ਦੀ ਮਰਜ਼ੀ ਦੇ ਖ਼ਿਲਾਫ ਉਸ ਦੇ ਨੇੜੇ ਆਉਣ ਦੀ ਕੋਸ਼ਿਸ਼ ਕਰਦਾ ਸੀ। ਔਰਤ ਦੀ ਸ਼ਿਕਾਇਤ ਦੇ ਆਧਾਰ ’ਤੇ ਕਲਿਆਣ ਰਾਜਕੀ ਰੇਲਵੇ ਪੁਲਸ ਨੇ ਸੋਮਵਾਰ ਨੂੰ ਮੁਲਜ਼ਮ ਖ਼ਿਲਾਫ ਆਈ.ਪੀ.ਸੀ. ਦੀ ਧਾਰਾ 75(1) (ਜਿਨਸੀ ਸ਼ੋਸ਼ਣ) ਅਤੇ 78(1) (ਪਿੱਛਾ ਕਰਨਾ/ਅਣਉਚਿਤ ਵਿਵਹਾਰ) ਤਹਿਤ ਐੱਫ.ਆਈ.ਆਰ. ਦਰਜ ਕੀਤੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
ਲਖਨਊ ਏਅਰਪੋਰਟ ਦੇ ਲੇਬਰ ਕੈਂਪ 'ਚ ਲੱਗ ਗਈ ਅੱਗ ! 2 KM ਤੱਕ ਦਿਖਿਆ ਧੂੰਏਂ ਦਾ ਗੁਬਾਰ
NEXT STORY