ਹਾਥਰਸ— ਉਤਰ ਪ੍ਰਦੇਸ਼ 'ਚ ਯੋਗੀ ਸਰਕਾਰ ਬਣਨ ਦੇ ਤੁਰੰਤ ਬਾਅਦ ਐਂਟੀ ਰੋਮਿਓ ਰਕਵਾਇਡ ਦਾ ਗਠਨ ਕੀਤਾ ਗਿਆ ਸੀ ਤਾਂ ਜੋ ਸਾਡੀ ਨੌਜਵਾਨ ਪੀੜ੍ਹੀ ਕੁਝ ਸੁਧਰ ਸਕੇ ਅਤੇ ਖੁਲੇਆਮ ਪਾਰਕਾਂ ਅਤੇ ਸੜਕਾਂ 'ਤੇ ਪਿਆਰ ਨਾ ਕਰ ਸਕੇ ਪਰ ਹਕੀਕਤ ਇਸ ਦੇ ਬਿਲਕੁੱਲ ਉਲਟ ਹੈ। ਪ੍ਰੇਮੀ ਜੋੜਿਆਂ ਨੇ ਹੁਣ ਇਸ ਦਾ ਹੱਲ ਲੱਭ ਲਿਆ ਹੈ। ਪ੍ਰੇਮੀ ਜੋੜਿਆਂ ਨੇ ਹੁਣ ਪਾਰਕਾਂ ਦੀ ਜਗ੍ਹਾ ਹਸਪਤਾਲ ਨੂੰ ਨਵਾਂ ਅੱਡਾ ਬਣਾਇਆ ਹੈ।
ਯੋਗੀ ਸਰਕਾਰ ਵੱਲੋਂ ਹੁਣ ਐਂਟੀ ਰੋਮਿਓ ਰਕਵਾਇਡ ਦਾ ਗਠਨ ਕੀਤਾ ਗਿਆ ਉਦੋਂ ਤੋਂ ਖੁਲੇਆਮ ਪ੍ਰੇਮੀ ਜੋੜਿਆਂ ਦਾ ਦਿਖਾਈ ਦੇਣਾ ਬੰਦ ਹੋ ਗਿਆ ਸੀ ਪਰ ਜ਼ਿਲਾ ਹਸਪਤਾਲ 'ਚ ਹਕੀਕਤ ਕੁਝ ਅਲੱਗ ਹੀ ਬਿਆਨ ਹੋ ਰਹੀ ਹੈ। ਇੱਥੇ ਤੁਹਾਨੂੰ ਪ੍ਰੇਮੀ ਜੋੜੇ ਬੈਠੇ ਦਿਖਾਈ ਦੇ ਰਹੇ ਹਨ। ਪ੍ਰੇਮੀ ਜੋੜੇ ਇੱਥੇ ਆਉਂਦੇ ਹੀ ਇਕ ਰੁਪਏ ਦਾ ਪਰਚਾ ਬਣਵਾਉਂਦੇ ਹਨ ਅਤੇ ਕਿਸੇ ਅਜਿਹੇ ਸਰਜਨ ਕੋਲ ਜਾਂਦੇ ਹਨ, ਜਿਸ ਦੇ ਕੋਲ ਬਹੁਤ ਭੀੜ ਹੋਵੇ ਅਤੇ ਘੰਟੋਂ ਬਾਅਦ ਨੰਬਰ ਆਏ। ਪਰਚਾ ਲਗਾਉਣ ਦੇ ਬਾਅਦ ਸ਼ੁਰੂ ਹੁੰਦਾ ਹੈ, ਇਨ੍ਹਾਂ ਦਾ ਪਿਆਰ। ਤਸਵੀਰਾਂ 'ਚ ਸਾਫ ਦੇਖਿਆ ਜਾ ਸਕਦਾ ਹੈ ਕਿ ਹਸਪਤਾਲ 'ਚ ਜਿੱਥੇ ਦੇਖੋ ਉਥੇ ਹੀ ਪ੍ਰੇਮੀ ਜੋੜੇ ਬੈਠੇ ਹਨ ਅਤੇ ਆਪਣੇ ਆਪ 'ਚ ਮਸਤ ਹਨ।
ਇਨ੍ਹਾਂ ਦੀ ਨਜ਼ਰ ਕੈਮਰੇ 'ਚ ਪਈ ਤਾਂ ਇਹ ਮੂੰਹ ਛੁਪਾ ਕੇ ਭੱਜਦੇ ਨਜ਼ਰ ਆਏ। ਜਦੋਂ ਮੀਡੀਆ ਕਰਮਚਾਰੀਆਂ ਨੇ ਇਕ ਜੋੜੇ ਨਾਲ ਗੱਲ ਕੀਤੀ ਤਾਂ ਖੁਦ ਨੂੰ ਭਰਾ-ਭੈਣ ਦੱਸਣ ਲੱਗੇ ਜਦਕਿ ਭਰਾ ਕਿਸੇ ਹੋਰ ਲੜਕੀ ਨਾਲ ਟਾਇਮ ਪਾਸ ਕਰ ਰਿਹਾ ਸੀ। ਕੈਮਰੇ ਦੇ ਚੱਲਦੇ ਹੀ ਲੜਕੇ ਨੇ ਉਥੇ ਖਿੱਸਕਣਾ ਸ਼ੁਰੂ ਕੀਤਾ। ਸਫਾਈ ਕਰਮਚਾਰੀ ਮਨੋਜ ਨਾਲ ਜਦੋਂ ਗੱਲ ਕੀਤੀ ਗਈ ਤਾਂ ਉਸ ਨੇ ਦੱਸਿਆ ਕਿ ਜੇਕਰ ਇਨ੍ਹਾਂ ਨੂੰ ਜਾਣ ਲਈ ਕਿਹਾ ਜਾਂਦਾ ਤਾਂ ਆਕੜਣ ਲੱਗ ਜਾਂਦੇ।
ਜਦੋਂ ਇਸ ਬਾਰੇ 'ਚ ਹਸਪਤਾਲ ਦੇ ਸੀ.ਐਮ.ਐਸ ਡਾ.ਆਈ.ਬੀ.ਸਿੰਘ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਨੇ ਕਿਹਾ ਕਿ ਮਾਮਲਾ ਉਨ੍ਹਾਂ ਦੇ ਗਿਆਨ 'ਚ ਆਇਆ ਤਾਂ ਅਜਿਹੇ ਲੋਕਾਂ ਨੂੰ ਬੁੱਕਮਾਰਕ ਕੀਤਾ ਗਿਆ।
ਸਰਕਾਰੀ ਹਸਪਤਾਲ 'ਚ ਆਕਸੀਜਨ ਦੀ ਕਮੀ ਨਾਲ 9 ਲੋਕਾਂ ਦੀ ਮੌਤ, ਮਚਿਆ ਹੜਕੰਪ
NEXT STORY