ਸ਼ਿਮਲਾ (ਕੁਲਦੀਪ)- ਇਹੀ ਤਾਂ ਹੈ ਭਾਜਪਾ ਦਾ ਕੰਮ ਕਰਨ ਦਾ ਸਟਾਈਲ। ਕ੍ਰਿਕਟਰ ਤੋਂ ਰਾਜਨੇਤਾ ਬਣੇ ਅਨੁਰਾਗ ਨੇ ਹਿਮਾਚਲ ’ਚ ਸਿਆਸੀ ਮੈਚ ਤੋਂ ਪਹਿਲਾਂ ਹੀ ਜਬਰਦਸਤ ਛੱਕਾ ਮਾਰਿਆ ਹੈ। ਪੰਜਾਬ ’ਚ ਜਿੱਤ ਤੋਂ ਉਤਸ਼ਾਹਿਤ ਆਮ ਆਦਮੀ ਪਾਰਟੀ ਦੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਅਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦਾ ਮੰਡੀ ’ਚ ਰੋਡ ਸ਼ੋਅ ਅਤੇ ਉਸ ਦੀ ਕਾਟ ਲਈ ਅਨੁਰਾਗ ਦਾ ‘ਆਪ’ ਨੂੰ ਝਟਕਾ। ਅਨੁਰਾਗ ਨੇ ਜਿਸ ਚਲਾਕੀ ਨਾਲ ਦਿੱਲੀ ਹੈੱਡਕੁਆਰਟਰ ’ਚ ਹੀ ਆਮ ਆਦਮੀ ਪਾਰਟੀ ਦੇ ਸੰਗਠਨ ’ਚ ਸੰਨ੍ਹ ਲਾਈ ਹੈ, ਉਸ ਤੋਂ ਸਾਫ਼ ਸੰਕੇਤ ਮਿਲਦਾ ਹੈ ਕਿ ਪਿਕਚਰ ਅਜੇ ਬਾਕੀ ਹੈ।
ਦਰਅਸਲ, ‘ਆਪ’ ਦੀ ਕਮਜ਼ੋਰੀ ਦਾ ਅਨੁਰਾਗ ਨੇ ਫਾਇਦਾ ਚੁੱਕਿਆ। ਮੰਡੀ ਰੋਡ ਸ਼ੋਅ ਦੇ ਜਵਾਬ ’ਚ ‘ਆਪ’ ਦੇ ਸੂਬਾ ਪ੍ਰਧਾਨ ਰਹੇ ਅਨੂਪ ਕੇਸਰੀ ਅਤੇ ਬਾਅਦ ’ਚ ਮਹਿਲਾ ਮੋਰਚਾ ਦੀ ਪ੍ਰਧਾਨ ਮਮਤਾ ਠਾਕੁਰ ਨੂੰ ਭਾਜਪਾ ’ਚ ਸ਼ਾਮਲ ਕਰਵਾ ਕੇ ਅਨੁਰਾਗ ਨੇ ਇਕ ਤੀਰ ਨਾਲ ਕਈ ਨਿਸ਼ਾਨੇ ਵਿੰਨ੍ਹੇ ਹਨ। 4 ਸੂਬਿਆਂ ਦੀਆਂ ਚੋਣਾਂ ’ਚ ਜਿੱਤ ਤੋਂ ਬਾਅਦ ਹਿਮਾਚਲ ’ਚ ਜਿਸ ਤਰ੍ਹਾਂ ਭਾਜਪਾ ਨੇ ਆਮ ਆਦਮੀ ਪਾਰਟੀ ਦੇ ਸੰਗਠਨ ’ਚ ਸੰਨ੍ਹ ਲਾਈ ਹੈ ਉਸ ਤੋਂ ਸਪੱਸ਼ਟ ਹੈ ਕਿ ਭਾਜਪਾ ਲਈ ਹਿਮਾਚਲ ਵਿਧਾਨ ਸਭਾ ਚੋਣਾਂ ਜਿੱਤਣਾ ਬਹੁਤ ਔਖਾ ਹੈ। ਭਾਜਪਾ ਦੇ ਕੌਮੀ ਪ੍ਰਧਾਨ ਜਗਤ ਪ੍ਰਕਾਸ਼ ਨੱਢਾ ਅਤੇ ਕੇਂਦਰੀ ਸੂਚਨਾ ਅਤੇ ਪ੍ਰਸਾਰਣ ਅਤੇ ਯੁਵਾ ਸੇਵਾਵਾਂ ਅਤੇ ਖੇਡ ਮੰਤਰੀ ਅਨੁਰਾਗ ਠਾਕੁਰ ਦੀ ਹਿਮਾਚਲ ਪ੍ਰਦੇਸ਼ ’ਚ ਐਂਟਰੀ ਨਾਲ ਸਿਆਸੀ ਸਮੀਕਰਣ ਬਦਲ ਗਏ ਹਨ।
ਇਕਬਾਲ ਸਿੰਘ ਲਾਲਪੁਰਾ ਦੇ ਹੱਥਾਂ ’ਚ ਕੌਮੀ ਘੱਟ ਗਿਣਤੀ ਕਮਿਸ਼ਨ ਦੀ ਕਮਾਨ, ਮੁੜ ਬਣਾਏ ਗਏ ਪ੍ਰਧਾਨ
NEXT STORY