ਨਵੀਂ ਦਿੱਲੀ, (ਵਿਸ਼ੇਸ਼)- ਸਾਬਕਾ ਕੇਂਦਰੀ ਮੰਤਰੀ ਅਤੇ ਭਾਜਪਾ ਦੇ ਸੀਨੀਅਰ ਨੇਤਾ ਅਤੇ ਸੰਸਦ ਮੈਂਬਰ ਅਨੁਰਾਗ ਠਾਕੁਰ ਨੇ ਪਾਰਟੀ ਦੇ ਕੇਂਦਰੀ ਦਫਤਰ ਵਿਚ ਇਕ ਮਹੱਤਵਪੂਰਨ ਪ੍ਰੈੱਸ ਕਾਨਫਰੰਸ ਦੌਰਾਨ ਰਾਹੁਲ ਗਾਂਧੀ ਅਤੇ ਕਾਂਗਰਸ ਪਾਰਟੀ ’ਤੇ ਕਰਾਰਾ ਵਾਰ ਕੀਤਾ। ਉਨ੍ਹਾਂ ਕਿਹਾ ਕਿ ਰਾਹਲ ਗਾਂਧੀ ਵੱਲੋਂ ਚੋਣ ਕਮਿਸ਼ਨ ਵਰਗੀਆਂ ਸੰਵਿਧਾਨਕ ਸੰਸਥਾਵਾਂ ਵਿਰੁੱਧ ਵਾਰ-ਵਾਰ ਲਗਾਏ ਗਏ ਦੋਸ਼ ਭਾਰਤੀ ਲੋਕਤੰਤਰ ਵਿਚ ਉਨ੍ਹਾਂ ਦੇ ਵਿਸ਼ਵਾਸ ਦੀ ਘਾਟ ਨੂੰ ਦਰਸਾਉਂਦੇ ਹਨ।
ਅਨੁਰਾਗ ਨੇ ਉਨ੍ਹਾਂ ’ਤੇ ਅਰਾਜਕਤਾ ਫੈਲਾਉਣ ਅਤੇ ਭਾਰਤ ਵਿਚ ਨੇਪਾਲ ਅਤੇ ਬੰਗਲਾਦੇਸ਼ ਵਰਗੀ ਅਸ਼ਾਂਤੀ ਪੈਦਾ ਕਰਨ ਦੀ ਕੋਸ਼ਿਸ਼ ਕਰਨ ਦਾ ਦੋਸ਼ ਲਗਾਇਆ। ਸਾਬਕਾ ਕੇਂਦਰੀ ਮੰਤਰੀ ਨੇ ਕਿਹਾ ਕਿ ‘ਘੁਸਪੈਠੀਏ ਫਸਟ ਦੀ ਰਾਜਨੀਤੀ’ ਰਾਹੁਲ ਦਾ ਇਕੋ-ਇਕ ਏਜੰਡਾ ਹੈ।
ਰਾਹੁਲ ਗਾਂਧੀ ਵੱਲੋਂ ਆਪਣੇ ਦੋਸ਼ਾਂ ਦੀ ਤੁਲਨਾ ਪ੍ਰਮਾਣੂ ਬੰਬਾਂ ਨਾਲ ਕਰਨ ਅਤੇ ਇਹ ਦਾਅਵਾ ਕਰਨ ਦੇ ਲਈ ਕਿ ਉਹ ਜਲਦ ਹੀ ਹਾਈਡ੍ਰੋਜਨ ਬੰਬ ਲੈ ਕੇ ਅਾਉਣਗੇ , ਦਾ ਮਜ਼ਾਕ ਉਡਾਉਂਦੇ ਹੋਏ ਭਾਜਪਾ ਨੇਤਾ ਅਨੁਰਾਗ ਨੇ ਕਿਹਾ, ‘‘ਵਿਰੋਧੀ ਧਿਰ ਦੇ ਨੇਤਾ ਤੱਥਾਂ ਦੀ ਘਾਟ ਵਿਚ ਸਿਰਫ਼ ਨਾਟਕ ਅਤੇ ‘ਵਾਰ ਕਰੋ ਅਤੇ ਬਚ ਕੇ ਨਿਕਲ ਜਾਓ’ ਦੀ ਰਣਨੀਤੀ ਉੱਤੇ ਚਲ ਰਹੇ ਹਨ। ਰਾਹੁਲ ‘ਧਮਾਕਾ’ ਨਹੀਂ ਸਗੋਂ ਡਰਾਮਾ ਕਰ ਰਹੇ ਹਨ।’’ ਜੇਕਰ ਉਨ੍ਹਾਂ ਦੀਆਂ ਦਲੀਲਾਂ ਵਿਚ ਕੋਈ ਦਮ ਹੈ, ਤਾਂ ਉਹ ਅਦਾਲਤ ਕਿਉਂ ਨਹੀਂ ਜਾਂਦੇ... ਉਨ੍ਹਾਂ ਨੂੰ ਅਤੇ ਕਾਂਗਰਸ ਨੂੰ ਲੋਕਤੰਤਰ ਜਾਂ ਸੰਵਿਧਾਨਕ ਸੰਸਥਾਵਾਂ ਵਿਚ ਕੋਈ ਵਿਸ਼ਵਾਸ ਨਹੀਂ ਹੈ।’’
ਉਨ੍ਹਾਂ ਦੋਸ਼ ਲਾਇਆ ਕਿ ਕਾਂਗਰਸੀ ਆਗੂ ਅਨੁਸੂਚਿਤ ਜਾਤੀ (ਐੱਸ. ਸੀ. ), ਅਨੁਸੂਚਿਤ ਜਨਜਾਤੀ (ਐੱਸ. ਟੀ.) ਅਤੇ ਹੋਰ ਪਛੜਾ ਵਰਗ (ਓ. ਬੀ. ਸੀ.) ਦੇ ਹਿੱਤਾਂ ਦੀ ਗੱਲ ਕਰ ਸਕਦੇ ਹਨ ਪਰ ਚੋਣ ਕਮਿਸ਼ਨ ਵੱਲੋਂ ਕਰਵਾਈ ਜਾ ਰਹੀ ਵੋਟਰ ਸੂਚੀ ਦੀ ਸਮੀਖਿਆ ਦਾ ਵਿਰੋਧ ਕਰ ਕੇ ਗੈਰ-ਕਾਨੂੰਨੀ ਵੋਟਰਾਂ ਨੂੰ ਬਚਾਉਣ ਦੀਆਂ ਉਨ੍ਹਾਂ ਦੀਆਂ ਕੋਸ਼ਿਸ਼ਾਂ ਇਨ੍ਹਾਂ ਭਾਈਚਾਰਿਆਂ ਦੇ ਹਿੱਤਾਂ ਨੂੰ ਨੁਕਸਾਨ ਪਹੁੰਚਾਉਣਗੀਆਂ।
ਅਨੁਰਾਗ ਠਾਕੁਰ ਨੇ ਰਾਹੁਲ ਗਾਂਧੀ ’ਤੇ ਮੋੜਵਾਂਵਾਰ ਉਦੋਂ ਕੀਤਾ ਜਦੋਂ ਉਨ੍ਹਾਂ ਨੇ ਮੀਡੀਆ ਦੇ ਸਾਹਮਣੇ ਪ੍ਰੈਜ਼ੈਂਟੇਸ਼ਨ ਪੇਸ਼ ਕੀਤਾ। ਰਾਹੁਲ ਨੇ ਇਸ ਪ੍ਰੈਜ਼ੈਂਟੇਸ਼ਨ ਵਿਚ ਚੋਣ ਕਮਿਸ਼ਨ ਵਿਰੁੱਧ ‘ਵੋਟ ਚੋਰੀ’ ਦੇ ਆਪਣੇ ਦੋਸ਼ ਨੂੰ ਪੁਸ਼ਟ ਕਰਨ ਦੀ ਕੋਸ਼ਿਸ਼ ਕੀਤੀ। ਅਨੁਰਾਗ ਠਾਕੁਰ ਨੇ ਕਿਹਾ ਕਿ ਰਾਹੁਲ ਗਾਂਧੀ ਚੋਣ ਕਮਿਸ਼ਨ ਦੇ ਕਹੇ ਅਨੁਸਾਰ ਹਲਫ਼ਨਾਮਾ ਦਾਇਰ ਕਰਨ ਤੋਂ ਬਚ ਰਹੇ ਹਨ ਜਾਂ ਅਦਾਲਤ ਜਾਣ ਤੋਂ ਕੰਨੀ ਕਤਰਾ ਰਹੇ ਹਨ ਕਿਉਂਕਿ ਉਨ੍ਹਾਂ ਦੇ ਦਾਅਵਿਆਂ ਵਿਚ ਦਮ ਨਹੀਂ ਹੈ।
ਉਨ੍ਹਾਂ ਕਿਹਾ ਕਿ ਕਾਂਗਰਸ ਨੇਤਾ ਨੂੰ ਪਹਿਲਾਂ ਵੀ ਕਈ ਮੌਕਿਆਂ ’ਤੇ ਹਾਰ ਸਹਿਣੀ ਪਈ ਸੀ, ਜਦੋਂ ਉਨ੍ਹਾਂ ਨੇ ਰਾਫੇਲ ਸੌਦੇ ਵਿਚ ਭ੍ਰਿਸ਼ਟਾਚਾਰ ਦਾ ਦੋਸ਼ ਲਗਾਉਂਦੇ ਹੋਏ ਸਰਕਾਰ ਦੇ ਵਿਰੁੱਧ ਅਦਾਲਤ ਦਾ ਦਰਵਾਜ਼ਾ ਖੜਕਾਇਆ ਸੀ । ਅਨੁਰਾਗ ਠਾਕੁਰ ਨੇ ਦਾਅਵਾ ਕੀਤਾ ਕਿ ਇਸੇ ਡਰ ਦੇ ਕਾਰਨ ਰਾਹੁਲ ਇਸ ਮੁੱਦੇ ’ਤੇ ਅਦਾਲਤ ਦਾ ਦਰਵਾਜ਼ਾ ਨਹੀਂ ਖੜਕਾ ਰਹੇ ਹਨ।
75 ਸਾਲਾ ਵਾਜਪਾਈ ਬਨਾਮ 75 ਸਾਲਾ ਮੋਦੀ
NEXT STORY