ਦੇਹਰਾਦੂਨ- ਸੰਸਦ ਮੈਂਬਰ ਤੇ ਸਾਬਕਾ ਕੇਂਦਰੀ ਮੰਤਰੀ ਅਨੁਰਾਗ ਠਾਕੁਰ ਨੇ ਕਿਹਾ ਹੈ ਕਿ ਔਰੰਗਜ਼ੇਬ, ਬਾਬਰ ਸਮਰਥਕਾਂ, ਖੱਬੇਪੱਖੀਆਂ ਤੇ ਕਾਂਗਰਸ ਨੇ ਦੇਸ਼ ਭਗਤ ਯੋਧਿਆਂ ਨੂੰ ਲੁਟੇਰਾ ਅਤੇ ਵਿਦੇਸ਼ੀ ਹਮਲਾਵਰਾਂ ਨੂੰ ਨਾਇਕ ਸਾਬਤ ਕਰਨ ਦੀ ਕੋਸ਼ਿਸ਼ ਕੀਤੀ ਹੈ। ਸਾਨੂੰ ਗਲਤ ਇਤਿਹਾਸ ਪੜ੍ਹਾਇਆ, ਸੁਣਾਇਆ ਤੇ ਸਮਝਾਇਆ ਗਿਆ ਹੈ। ਇਸ ਵੇਲੇ ਦੇਸ਼ ਵਿਚ ਔਰੰਗਜ਼ੇਬ ਫੈਨ ਕਲੱਬ ਤੇ ਸੈਕੁਲਰਵਾਦੀ ਇਕੋ ਮੰਚ ’ਤੇ ਆ ਗਏ ਹਨ। ਇਸ ਵਿਚ ਨਾਪਾਕ ਗੱਠਜੋੜ ਹੋ ਗਿਆ ਹੈ। ਇਨ੍ਹਾਂ ਨੂੰ ਭਾਰਤ ਤੇ ਇੱਥੋਂ ਦੀ ਵਿਰਾਸਤ ਨਾਲ ਨਫਰਤ ਹੈ। ਹਿਮਾਚਲ ਪ੍ਰਦੇਸ਼ ਤੋਂ ਸੰਸਦ ਮੈਂਬਰ ਅਨੁਰਾਗ ਠਾਕੁਰ ਦੂਨ ਮੈਡੀਕਲ ਕਾਲਜ ਦੇ ਆਡੀਟੋਰੀਅਮ ’ਚ ਉਤਕਰਸ਼ ਸੁਸਾਇਟੀ ਵੱਲੋਂ ਆਯੋਜਿਤ ਨਵੇਂ ਹਿੰਦੂ ਸਾਲ ਅਤੇ ਚੇਤ ਦੇ ਨਰਾਤਿਆਂ ਦੇ ਸੱਭਿਆਚਾਰਕ ਸਮਾਗਮ ਨੂੰ ਮੁੱਖ ਮਹਿਮਾਨ ਵਜੋਂ ਸੰਬੋਧਨ ਕਰ ਰਹੇ ਸਨ। ਉਨ੍ਹਾਂ ਕਿਹਾ ਕਿ ਬਾਬਰ ਨੂੰ ਮਹਾਨਾਇਕ ਤੇ ਰਾਣਾ ਸਾਂਗਾ ਨੂੰ ਖਲਨਾਇਕ ਦੱਸਿਆ ਗਿਆ ਹੈ। ਸਾਨੂੰ ਗਲਤ ਇਤਿਹਾਸ ਪੜ੍ਹਾਇਆ-ਸਿਖਾਇਆ ਗਿਆ ਹੈ। ਰਾਣਾ ਸਾਂਗਾ, ਸ਼ਿਵਾਜੀ, ਮਹਾਰਾਣਾ ਪ੍ਰਤਾਪ ਤੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨਾਲ ਨਫਰਤ ਕਰਨਾ ਸਿਖਾਇਆ ਗਿਆ ਹੈ। ਔਰੰਗਜ਼ੇਬ ਦੀ ਕਬਰ ’ਤੇ ਅਗਰਬੱਤੀ ਜਗਾਉਣੀ, ਬਾਬਰ ਦੀ ਕਬਰ ’ਤੇ ਚਾਦਰ ਚੜ੍ਹਾਉਣੀ ਸਾਡੇ ਸੈਕੁਲਰਵਾਦੀਆਂ ਦੀ ਵਿਸ਼ੇਸ਼ਤਾ ਰਹੀ ਹੈ। ਸ਼ਿਵਾਜੀ ਤੇ ਸੰਭਾਜੀ ਦੀ ਬੁਰਾਈ ਕਰਨਾ ਅਤੇ ਇਨ੍ਹਾਂ ਵਿਚੋਂ ਕਮੀਆਂ ਕੱਢਣਾ ਇਨ੍ਹਾਂ ਦੇ ਬੌਧਿਕ ਵਰਗ ਦਾ ਮਿਸ਼ਨ ਰਿਹਾ ਹੈ।
ਉਨ੍ਹਾਂ ਕਿਹਾ ਕਿ ਸਾਡੇ ਮਹਾਨਾਇਕਾਂ ਨੂੰ ਸ਼ਾਂਤੀ ਦਾ ਦੁਸ਼ਮਣ ਤੇ ਡਕੈਤ ਕਰਾਰ ਦਿੱਤਾ ਗਿਆ ਹੈ। ਖੱਬੇਪੱਖੀਆਂ, ਜਿਹਾਦੀਆਂ ਤੇ ਸੈਕੁਲਰਵਾਦੀਆਂ ਦੇ ਗੱਠਜੋੜ ਨੇ ਭਾਰਤ ਦੇ ਮਨ, ਦਿਮਾਗ ਤੇ ਆਤਮਾ ਨੂੰ ਕਮਜ਼ੋਰ ਕਰਨ ਦਾ ਕੰਮ ਕੀਤਾ ਹੈ। ਬ੍ਰਿਟਿਸ਼ ਸਾਮਰਾਜਵਾਦ, ਇਸਲਾਮੀ ਵਿਸਤਾਰਵਾਦ ਤੇ ਭਾਰਤ ਵਿਰੋਧੀ ਖੱਬੇਪੱਖੀਆਂ ਨੇ ਭਾਰਤ ਦੀ ਮਹਾਨ ਵਿਰਾਸਤ ਨੂੰ ਹੀਣ ਦੱਸਿਆ ਹੈ। ਦੇਸ਼ ਭਗਤਾਂ ਨੂੰ ਦੇਸ਼ਧ੍ਰੋਹੀ ਦੇ ਵਰਗ ਵਿਚ ਰੱਖਿਆ ਗਿਆ ਹੈ। ਅੱਜ ਸਾਡੇ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਕਰਨ ਦੀ ਲੋੜ ਹੈ। ਆਧੁਨਿਕ ਬਣਨਾ ਠੀਕ ਹੈ ਪਰ ਪੱਛਮ ਦਾ ਗੁਲਾਮ ਬਣਨਾ ਠੀਕ ਨਹੀਂ। ਪੱਛਮ ਦੀ ਗੰਦਗੀ ਦੀ ਬਜਾਏ ਨੌਜਵਾਨਾਂ ਨੂੰ ਆਪਣੇ ਸੱਭਿਆਚਾਰਕ ਸੰਸਕਾਰਾਂ ਨੂੰ ਅਪਨਾਉਣਾ ਚਾਹੀਦਾ ਹੈ। ਰਾਸ਼ਟਰੀ ਸਵੈਮ ਸੇਵਕ ਸੰਘ ਦੇ ਸੂਬਾ ਪ੍ਰਚਾਰਕ ਡਾ. ਸ਼ੈਲੇਂਦਰ ਨੇ ਕਿਹਾ ਕਿ ਨਵੇਂ ਹਿੰਦੂ ਸਾਲ ਦੀ ਗਣਨਾ ਪੂਰੀ ਤਰ੍ਹਾਂ ਵਿਗਿਆਨਕ ਹੈ। ਅੱਜ ਵੱਡੇ-ਵੱਡੇ ਵਿਗਿਆਨੀ ਇਸ ਗੱਲ ਨੂੰ ਮੰਨ ਰਹੇ ਹਨ। ਵਿਸ਼ਵ ਸਕੂਨ ਤੇ ਸ਼ਾਂਤੀ ਲਈ ਭਾਰਤ ਵੱਲ ਵੇਖ ਰਿਹਾ ਹੈ। ਆਰਥਿਕ ਤੇ ਤਕਨੀਕੀ ਵਿਕਾਸ ’ਚ ਵੀ ਭਾਰਤ ਆਸਮਾਨ ’ਤੇ ਪਹੁੰਚ ਗਿਆ ਹੈ। ਸਿਹਤ ਮੰਤਰੀ ਧਨ ਸਿੰਘ ਰਾਵਤ ਨੇ ਐਲਾਨ ਕੀਤਾ ਕਿ ਆਡੀਟੋਰੀਅਮ ਦਾ ਨਾਂ ਸਵਾਮੀ ਵਿਵੇਕਾਨੰਦ ਦੇ ਨਾਂ ’ਤੇ ਰੱਖਿਆ ਜਾਵੇਗਾ। ਇਸੇ ਤਰ੍ਹਾਂ ਵੱਖ-ਵੱਖ ਇਮਾਰਤਾਂ ਨੂੰ ਰਾਣੀ ਕਰਣਾਵਤੀ, ਅਹਿੱਲਿਆ ਬਾਈ, ਵੀਰ ਸਾਵਰਕਰ ਆਦਿ ਦੇ ਨਾਵਾਂ ਨਾਲ ਜਾਣਿਆ ਜਾਵੇਗਾ।
ਮੈਂ ਵੀ ਹਾਂ ਪਹਾੜੀ ਅਤੇ...
ਸੰਸਦ ਮੈਂਬਰ ਅਨੁਰਾਗ ਠਾਕੁਰ ਨੇ ਕਿਹਾ ਕਿ ਉਹ ਪਹਾੜੀ ਹਨ ਅਤੇ ਉਨ੍ਹਾਂ ਨੂੰ ਇਸ ਗੱਲ ’ਤੇ ਮਾਣ ਹੈ। ਪਹਾੜੀ ਪੱਕੇ ਰਾਸ਼ਟਰਵਾਦੀ ਹੁੰਦੇ ਹਨ। ਪਹਾੜੀਆਂ ਨੂੰ ਆਪਣੇ ਸੱਭਿਆਚਾਰ ’ਤੇ ਵੀ ਮਾਣ ਹੁੰਦਾ ਹੈ। ਉਹ ਦੇਸ਼ ਲਈ ਮਰ-ਮਿਟਣ ਵਾਲੇ ਰਹੇ ਹਨ। ਹਿਮਾਚਲ ਪ੍ਰਦੇਸ਼ ਤੇ ਉੱਤਰਾਖੰਡ ਭਰਾ-ਭਰਾ ਹਨ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਅੱਧੀ ਰਾਤੀਂ ਹਸਪਤਾਲ 'ਚ ਲੱਗ ਗਈ ਅੱਗ, ਮੌਕੇ 'ਤੇ ਪੈ ਗਿਆ ਚੀਕ-ਚਿਹਾੜਾ
NEXT STORY