ਇਸਲਾਮਾਬਾਦ/ਨਵੀਂ ਦਿੱਲੀ (ਬਿਊਰੋ)— ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੂੰ ਇਕ ਪਾਕਿਸਤਾਨੀ ਨਾਗਰਿਕ ਸ਼ਹਿਬਾਜ਼ ਇਕਬਾਲ ਨੇ ਅਪੀਲ ਕੀਤੀ ਸੀ ਕਿ ਉਸ ਨੂੰ ਭਾਰਤ ਦਾ ਵੀਜ਼ਾ ਚਾਹੀਦਾ ਹੈ। ਸ਼ਹਿਬਾਜ਼ ਇਕਬਾਲ ਨੇ ਟਵੀਟ ਕੀਤਾ ਸੀ ਕਿ ਅੱਲਾਹ ਮਗਰੋਂ ਤੁਸੀਂ ਸਾਡੀ ਅਖੀਰੀ ਉਮੀਦ ਹੋ। ਕ੍ਰਿਪਾ ਕਰ ਕੇ ਇਸਲਾਮਾਬਾਦ ਏਜੰਸੀ (ਪਾਕਿਸਤਾਨ ਵਿਚ ਭਾਰਤੀ ਦੂਤਘਰ) ਨੂੰ ਸਾਨੂੰ ਮੈਡੀਕਲ ਵੀਜ਼ਾ ਦੇਣ ਲਈ ਕਹੋ।'' ਸ਼ਹਿਬਾਜ਼ ਇਕਬਾਲ ਨੂੰ ਆਪਣੇ ਭਰਾ ਦੇ ਲੀਵਰ ਦੇ ਇਲਾਜ ਲਈ ਭਾਰਤ ਦਾ ਵੀਜ਼ਾ ਚਾਹੀਦਾ ਹੈ। ਇਸ ਟਵੀਟ ਦੇ ਜਵਾਬ ਵਿਚ ਸੁਸ਼ਮਾ ਸਵਰਾਜ ਨੇ ਟਵੀਟ ਕੀਤਾ ਕਿ ਭਾਰਤ ਤੁਹਾਡੀ ਉਮੀਦ ਨੂੰ ਪੂਰਾ ਕਰੇਗਾ। ਅਸੀਂ ਤੁਹਾਨੂੰ ਤੁਰੰਤ ਵੀਜ਼ਾ ਜਾਰੀ ਕਰਾਂਗੇ। ਵਿਦੇਸ਼ ਮੰਤਰੀ ਨੇ 3 ਪਾਕਿਸਤਾਨੀ ਨਾਗਰਿਕਾਂ ਨੂੰ ਵੀਜ਼ਾ ਦੇਣ ਦਾ ਐਲਾਨ ਕੀਤਾ ਹੈ, ਜਿਨ੍ਹਾਂ ਨੂੰ ਭਾਰਤ ਵਿਚ ਇਲਾਜ ਦੀ ਲੋੜ ਹੈ। ਤੁਹਾਡੀ ਜਾਣਕਾਰੀ ਲਈ ਦੱਸ ਦਈਏ ਕਿ ਇਸਲਾਮਾਬਾਦ ਨੇ ਭਾਰਤ 'ਤੇ ਮਨੁੱਖੀ ਮੁੱਦਿਆਂ 'ਤੇ 'ਰਾਜਨੀਤੀਕਰਨ' ਦਾ ਦੋਸ਼ ਲਗਾਇਆ ਸੀ।
ਵਿਦੇਸ਼ ਮੰਤਰੀ ਨੇ ਇਕ ਹੋਰ ਪਾਕਿਸਤਾਨੀ ਨਾਗਰਿਕ ਸਾਜਿਦਾ ਬਖਸ਼ ਨੂੰ ਵੀ ਮੈਡੀਕਲ ਵੀਜ਼ਾ ਦੇਣ ਦੀ ਗੱਲ ਕਹੀ। ਸਾਜਿਦਾ ਨੇ ਵੀ ਭਾਰਤ ਵਿਚ ਆਪਣਾ ਲੀਵਰ ਟਰਾਂਸ ਪਲਾਂਟ ਕਰਵਾਉਣਾ ਹੈ। ਇਸ ਦੇ ਇਲਾਵਾ ਕਿਸ਼ਵਰ ਸੁਲਤਾਨਾ ਨੇ ਵੀ ਨੋਇਡਾ ਦੇ ਇਕ ਹਸਪਤਾਲ ਵਿਚ ਲੀਵਰ ਟਰਾਂਸਪਲਾਂਟ ਕਰਵਾਉਣਾ ਹੈ। ਆਜ਼ਾਦੀ ਦਿਹਾੜੇ ਦੇ ਮੌਕੇ 'ਤੇ ਮੰਤਰਾਲੇ ਨੇ ਐਲਾਨ ਕੀਤਾ ਸੀ ਕਿ ਭਾਰਤ ਸਾਰੇ ਪਾਕਿਸਤਾਨੀ ਮਰੀਜ਼ਾਂ ਨੂੰ ਮੈਡੀਕਲ ਵੀਜ਼ਾ ਦੇਵੇਗਾ।
ਮੰਤਰਾਲੇ ਨੇ ਮਈ ਵਿਚ ਐਲਾਨ ਕੀਤਾ ਸੀ ਕਿ ਉਸ ਸਮੇਂ ਦੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਦੇ ਵਿਦੇਸ਼ ਸਲਾਹਕਾਰ ਸਰਤਾਜ਼ ਅਜੀਜ਼ ਦੀ ਸਿਫਾਰਿਸ਼ ਦਾ ਸਿਰਫ ਇਕ ਪੱਤਰ ਪਾਕਿਸਤਾਨੀ ਨਾਗਰਿਕ ਨੂੰ ਭਾਰਤ ਲਈ ਮੈਡੀਕਲ ਵੀਜ਼ਾ ਦਵਾਉਣ ਵਿਚ ਸਮਰੱਥ ਹੋਵੇਗਾ। ਇਸ ਕਾਰਵਾਈ ਨੂੰ ਇਸਲਾਮਾਬਾਦ ਵੱਲੋਂ ਬਹੁਤ ਨਿਰਾਸ਼ਾਜਨਕ ਕਿਹਾ ਗਿਆ ਸੀ। 18 ਜੁਲਾਈ 2017 ਨੂੰ ਵੀ ਪੀ. ਓ. ਕੇ. ਦੇ ਇਕ ਨਾਗਰਿਕ ਨੂੰ ਲੀਵਰ ਟਿਊਮਰ ਦੇ ਇਲਾਜ ਲਈ ਵੀਜ਼ਾ ਦਿੱਤਾ ਗਿਆ ਸੀ। ਉਸ ਸਮੇਂ ਸੁਸ਼ਮਾ ਸਵਰਾਜ ਨੇ ਕਿਹਾ ਸੀ ਕਿ ਉਨ੍ਹਾਂ ਨੂੰ ਵੀਜ਼ਾ ਦੇਣ ਲਈ ਪਾਕਿਸਤਾਨ ਸਰਕਾਰ ਤੋਂ ਸਿਫਾਰਿਸ਼ ਦੀ ਕਈ ਲੋੜ ਨਹੀ ਹੈ ਕਿਉਂਕਿ ਇਹ ਖੇਤਰ ਭਾਰਤ ਦਾ ਅਟੁੱਟ ਹਿੱਸਾ ਹੈ। ਹਾਲਾਂਕਿ 15 ਅਗਸਤ 2017 ਦੇ ਬਾਅਦ ਕਿਸੇ ਵੀ ਪਾਕਿਸਤਾਨੀ ਨਾਗਰਿਕ ਨੂੰ ਭਾਰਤ ਨੇ ਮੈਡੀਕਲ ਵੀਜ਼ਾ ਦੇਣ ਤੋਂ ਮਨਾ ਕੀਤਾ ਹੈ।
ਅੱਤਵਾਦ 'ਤੇ ਪੀ.ਐੱਮ. ਨੇ ਦੀ 'ਮਨ ਕੀ ਬਾਤ', ਬੋਲੇ- 40 ਸਾਲ ਤੋਂ ਇਸ ਨਾਲ ਪੀੜਤ ਹੈ ਭਾਰਤ
NEXT STORY