ਨਵੀਂ ਦਿੱਲੀ— ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਐਤਵਾਰ ਨੂੰ ਕਿਹਾ ਕਿ ਅੱਤਵਾਦ ਨੇ ਅੱਜ ਵਿਸ਼ਵ ਦੇ ਹਰ ਕੋਨੇ 'ਚ ਭਿਆਨਕ ਰੂਪ ਲੈ ਲਿਆ ਹੈ। ਮਨੁੱਖਤਾ ਨੂੰ ਲਲਕਾਰਿਆ ਹੈ, ਚੁਣੌਤੀ ਦਿੱਤੀ ਹੈ ਅਤੇ ਇਹ ਮਨੁੱਖੀ ਸ਼ਕਤੀਆਂ ਨੂੰ ਨਸ਼ਟ ਕਰਨ 'ਤੇ ਲੱਗਾ ਹੋਇਆ ਹੈ। ਅਜਿਹੇ 'ਚ ਵਿਸ਼ਵ ਦੀਆਂ ਸਾਰੀਆਂ ਮਨੁੱਖਤਾਵਾਦੀ ਸ਼ਕਤੀਆਂ ਨੂੰ ਇਕਜੁਟ ਹੋ ਕੇ ਅੱਤਵਾਦ ਨੂੰ ਹਰਾਉਣਾ ਹੀ ਹੋਵੇਗਾ।
40 ਸਾਲ ਤੋਂ ਅੱਤਵਾਦ ਨਾਲ ਪੀੜਤ ਭਾਰਤ
ਉਨ੍ਹਾਂ ਨੇ ਕਿਹਾ ਕਿ ਅੱਤਵਾਦ ਅੱਜ ਵਿਸ਼ਵ ਦੇ ਹਰ ਕੋਨੇ 'ਚ ਅਤੇ ਇਕ ਤਰ੍ਹਾਂ ਨਾਲਹਰ ਦਿਨ ਹੋਣ ਵਾਲੀ ਘਟਨਾ ਦਾ ਇਕ ਭਿਆਨਕ ਰੂਪ ਬਣ ਗਿਆ ਹੈ। ਅਸੀਂ ਭਾਰਤ 'ਚ ਤਾਂ 40 ਸਾਲਾਂ ਤੋਂ ਅੱਤਵਾਦ ਕਾਰਨ ਬਹੁਤ ਕੁਝ ਝੱਲ ਰਹੇ ਹਾਂ। ਸਾਡੇ ਹਜ਼ਾਰਾਂ ਨਿਰਦੋਸ਼ ਲੋਕਾਂ ਨੇ ਆਪਣੀ ਜਾਨ ਗਵਾਈ ਹੈ ਪਰ ਕੁਝ ਸਾਲ ਪਹਿਲਾਂ ਭਾਰਤ ਜਦੋਂ ਦੁਨੀਆ ਦੇ ਸਾਹਮਣੇ ਅੱਤਵਾਦ ਦੀ ਅਤੇ ਉਸ ਦੇ ਭਿਆਨਕ ਸੰਕਟ ਦੀ ਚਰਚਾ ਕਰਦਾ ਸੀ ਤਾਂ ਦੁਨੀਆ 'ਚ ਕਈ ਲੋਕ ਇਸ ਨੂੰ ਗੰਭੀਰਤਾ ਨਾਲ ਲੈਣ ਲਈ ਤਿਆਰ ਨਹੀਂ ਸਨ।
ਅੱਤਵਾਦ 'ਤੇ ਇਕਜੁਟ ਹੋਣਾ ਜ਼ਰੂਰੀ
ਮੋਦੀ ਨੇ ਕਿਹਾ ਕਿ ਜਦੋਂ ਅੱਜ, ਅੱਤਵਾਦ ਉਨ੍ਹਾਂ ਦੇ ਆਪਣੇ ਦਰਵਾਜ਼ੇ 'ਤੇ ਦਸਤਕ ਦੇ ਰਿਹਾ ਹੈ, ਉਦੋਂ ਦੁਨੀਆ ਦੀ ਹਰ ਸਰਕਾਰ ਮਨੁੱਖਤਾਵਾਦ 'ਚ ਵਿਸ਼ਵਾਸ ਕਰਨ ਵਾਲੇ, ਲੋਕਤੰਤਰ 'ਚ ਭਰੋਸਾ ਕਰਨ ਵਾਲੀਆਂ ਸਰਕਾਰਾਂ ਅੱਤਵਾਦ ਨੂੰ ਇਕ ਬਹੁਤ ਵੱਡੀ ਚੁਣੌਤੀ ਦੇ ਰੂਪ 'ਚ ਦੇਖ ਰਹੇ ਹਨ। ਪ੍ਰਧਾਨ ਮੰਤਰੀ ਨੇ ਕਿਹਾ,''ਅੱਤਵਾਦ ਨੇ ਵਿਸ਼ਵ ਦੀ ਮਨੁੱਖਤਾ ਨੂੰ ਲਲਕਾਰਿਆ ਹੈ।'' ਮੋਦੀ ਨੇ ਕਿਹਾ ਕਿ ਮਨੁੱਖੀ ਸ਼ਕਤੀਆਂ ਨੂੰ ਇਕਜੁਟ ਹੋ ਕੇ ਅੱਤਵਾਦ ਨੂੰ ਹਰਾਉਣਾ ਹੀ ਹੋਵੇਗਾ।
ਜ਼ਿਕਰਯੋਗ ਹੈ ਕਿ ਪ੍ਰਧਾਨ ਮੰਤਰੀ ਦਾ ਅਜਿਹੇ ਸਮੇਂ ਆਇਆ ਹੈ, ਜਦੋਂ ਮੁੰਬਈ 'ਤੇ ਅੱਤਵਾਦੀ ਹਮਲੇ ਦੇ ਸਰਗਨਾ ਅਤੇ ਜਮਾਤ ਉਦ ਦਾਵਾ ਦੇ ਮੁਖੀ ਨੂੰ ਪਾਕਿਸਤਾਨ 'ਚ ਨਜ਼ਰਬੰਦੀ ਤੋਂ ਰਿਹਾਅ ਕਰ ਦਿੱਤਾ ਗਿਆ। ਭਾਰਤ ਨੇ ਇਸ 'ਤੇ ਤਿੱਖੀ ਪ੍ਰਤੀਕਿਰਿਆ ਜ਼ਾਹਰ ਕਰਦੇ ਹੋਏ ਕਿਹਾ ਸੀ ਕਿ ਇਹ ਅੱਤਵਾਦ ਨੂੰ ਮੁੱਖਧਾਰਾ 'ਚ ਲਿਆਉਣ ਦੀ ਪਾਕਿਸਤਾਨ ਦੀ ਕੋਸ਼ਿਸ਼ ਹੈ ਅਤੇ ਅੱਤਵਾਦ ਦੇ ਮੁੱਦੇ 'ਤੇ ਦੁਨੀਆ ਦੇ ਸਾਹਮਣੇ ਭਾਰਤ ਦਾ ਅਸਲੀ ਚਿਹਰਾ ਸਾਹਮਣੇ ਆ ਗਿਆ ਹੈ। ਮੋਦੀ ਨੇ ਕਿਹਾ ਕਿ ਭਗਵਾਨ ਬੁੱਧ, ਭਗਵਾਨ ਮਹਾਵੀਰ, ਸ਼੍ਰੀ ਗੁਰੂ ਨਾਨਕ, ਮਹਾਤਮਾ ਗਾਂਧੀ ਇਹ ਉਨ੍ਹਾਂ ਦੀ ਹੀ ਧਰਤੀ ਹੈ, ਜਿਸ ਨੇ ਅਹਿੰਸਾ ਅਤੇ ਪ੍ਰੇਮ ਦਾ ਸੰਦੇਸ਼ ਦੁਨੀਆ ਨੂੰ ਦਿੱਤਾ ਹੈ। ਅੱਤਵਾਦ ਸਾਡੀ ਸਮਾਜਿਕ ਸੰਰਚਨਾ ਨੂੰ ਕਮਜ਼ੋਰ ਕਰ ਕੇ ਉਨ੍ਹਾਂ ਨੂੰ ਵੱਖ ਕਰਨ ਦੀ ਕੋਸ਼ਿਸ਼ ਕਰਦੇ ਹਨ ਅਤੇ ਇਸ ਲਈ ਮਨੁੱਖੀ ਸ਼ਕਤੀਆਂ ਦਾ ਵਧ ਜਾਗਰੂਕ ਹੋਣਾ ਸਮੇਂ ਦੀ ਮੰਗ ਹੈ।
26/11 ਦੇ ਸ਼ਹੀਦ ਜਵਾਨਾਂ ਨੂੰ ਨਮਨ
ਆਕਾਸ਼ਵਾਣੀ 'ਤੇ ਪ੍ਰਸਾਰਿਤ 'ਮਨ ਕੀ ਬਾਤ' ਪ੍ਰੋਗਰਾਮ 'ਚ ਆਪਣੇ ਸੰਬੋਧਨ 'ਚ ਪ੍ਰਧਾਨ ਮੰਤਰੀ ਨੇ ਕਿਹਾ ਕਿ 9 ਸਾਲ ਪਹਿਲਾਂ ਅੱਜ ਦੇ ਹੀ ਦਿਨ (26/11 ਨੂੰ) ਅੱਤਵਾਦੀਆਂ ਨੇ ਮੁੰਬਈ 'ਤੇ ਹਮਲਾ ਬੋਲ ਦਿੱਤਾ ਸੀ। ਦੇਸ਼ ਉਨ੍ਹਾਂ ਬਹਾਦਰ ਨਾਗਰਿਕਾਂ, ਪੁਲਸ ਕਰਮਚਾਰੀਆਂ, ਸੁਰੱਖਿਆ ਕਰਮਚਾਰੀਆਂ ਅਤੇ ਉਨ੍ਹਾਂ ਸਾਰੇ ਲੋਕਾਂ ਨੂੰ ਯਾਦ ਕਰਦਾ ਹੈ, ਉਨ੍ਹਾਂ ਨੂੰ ਨਮਨ ਕਰਦਾ ਹੈ, ਜਿਨ੍ਹਾਂ ਨੇ ਆਪਣੀ ਜਾਨ ਗਵਾਈ। ਇਹ ਦੇਸ਼ ਕਦੇ ਉਨ੍ਹਾਂ ਦੇ ਬਲੀਦਾਨ ਨੂੰ ਨਹੀਂ ਭੁੱਲ ਸਕਦਾ।
ਸੰਵਿਧਾਨ ਦੀ ਭਾਵਨਾ ਦੇ ਅਨੁਰੂਪ ਨਵਾਂ ਭਾਰਤ
ਮੋਦੀ ਨੇ ਭਾਰਤੀ ਸੰਵਿਧਾਨ ਨੂੰ ਲੋਕਤੰਤਰ ਦੀ ਆਤਮਾ ਦੱਸਦੇ ਹੋਏ ਦੇਸ਼ ਵਾਸੀਆਂ ਤੋਂ ੁਸ ਦਾ ਪਾਲਣ ਕਰਨ ਅਤੇ ਉਸੇ ਦੀ ਭਾਵਨਾ ਦੇ ਅਨੁਰੂਪ ਨਵਾਂ ਭਾਰਤ ਬਣਾਉਣ ਦੀ ਅਪੀਲ ਕੀਤੀ ਹੈ ਤਾਂ ਕਿ ਸਮਾਜ ਦੇ ਗਰੀਬ, ਪਿਛੜੇ ਅਤੇ ਵਾਂਝੇ ਭਾਈਚਾਰੇ ਦੇ ਲੋਕਾਂ ਦੇ ਹਿੱਤਾਂ ਦੀ ਰੱਖਿਆ ਕੀਤੀ ਜਾ ਸਕੇ। ਉਨ੍ਹਾਂ ਨੇ ਕਿਹਾ ਕਿ 1949 'ਚ ਅੱਜ ਹੀ ਦੇ ਦਿਨ ਸੰਵਿਧਾਨ ਸਭਾ ਨੇ ਭਾਰਤ ਦੇ ਸੰਵਿਧਾਨ ਨੂੰ ਸਵੀਕਾਰ ਕੀਤਾ ਸੀ ਅਤੇ 26 ਜਨਵਰੀ 1950 ਨੂੰ ਇਹ ਲਾਗੂ ਹੋਇਆ ਸੀ। ਮੋਦੀ ਨੇ ਕਿਹਾ ਕਿ ਅੱਜ ਦਾ ਦਿਨ ਸੰਵਿਧਾਨ-ਸਭਾ ਦੇ ਮੈਂਬਰਾਂ ਨੂੰ ਯਾਦ ਕਰਨ ਦਾ ਦਿਨ ਹੈ, ਜਿਨ੍ਹਾਂ ਨੇ ਇਸ ਨੂੰ ਬਣਾਉਣ ਲਈ ਤਿੰਨ ਸਾਲਾਂ ਤੱਕ ਮਿਹਨਤ ਕੀਤੀ ਹੈ।
ਬਜ਼ੁਰਗ ਮਾਤਾ-ਪਿਤਾ ਕੋਲ ਆਈ ਸੀ ਬੇਟੀ, ਝੌਂਪੜੀ 'ਚ ਇਸ ਹਾਲਤ 'ਚ ਮਿਲੀਆਂ ਤਿੰਨਾਂ ਦੀਆਂ ਲਾਸ਼ਾਂ
NEXT STORY