ਟੋਰਾਂਟੋ - ਆਮ ਤੌਰ 'ਤੇ ਸਾਨੂੰ ਇਹ ਪਤਾ ਨਹੀਂ ਹੁੰਦਾ ਕਿ ਸਾਡੀ ਰੋਜ਼ਾਨਾ ਜ਼ਿੰਦਗੀ ਦੀਆਂ ਕਿਹੜੀਆਂ ਆਦਤਾਂ ਸਾਨੂੰ ਬੁੱਢਾ ਬਣਾ ਰਹੀਆਂ ਹਨ। ਹਾਲਾਂਕਿ ਕਈ ਆਦਤਾਂ ਅਜਿਹੀਆਂ ਹਨ ਜਿਨ੍ਹਾਂ ਨੂੰ ਅਸੀਂ ਕੰਟਰੋਲ ਕਰ ਸਕਦੇ ਹਾਂ। ਕੈਲੀਫੋਰਨੀਆ ਯੂਨੀਵਰਸਿਟੀ ਦੇ ਸਾਇੰਸਦਾਨਾਂ ਸਣੇ ਦੁਨੀਆ ਦੇ ਕਈ ਖੋਜਕਾਰਾਂ ਨੇ ਦੱਸਿਆ ਕਿ ਇਕੱਠੇ ਕਈ ਕੰਮ ਕਰਨ, ਤੰਬਾਕੂਨੋਸ਼ੀ, ਜ਼ਿਆਦਾ ਮਿੱਠਾ ਖਾਣ, ਨੀਂਦ ਦੀ ਕਮੀ ਅਤੇ ਕਾਫੀ ਦੇਰ ਤੱਕ ਬੈਠੇ ਰਹਿਣ ਨਾਲ ਇਨਸਾਨ 10 ਤੋਂ 15 ਸਾਲ ਪਹਿਲਾਂ ਹੀ ਬੁੱਢਾ ਹੋ ਰਿਹਾ ਹੈ। ਸਾਇੰਸਦਾਨਾਂ ਨੇ ਅਜਿਹੀਆਂ ਹੀ ਹੋਰ 8 ਆਦਤਾਂ ਦੇ ਬਾਰੇ ਵਿਚ ਦੱਸਿਆ ਹੈ।
- ਜ਼ਿਆਦਾ ਮੇਕਅੱਪ ਨਾਲ ਝੁਰੀਆਂ
ਖੁਸ਼ਬੂ, ਕੈਮੀਕਲ ਵਾਲੇ ਪ੍ਰੋਡੱਕਟਸ ਵਿਚ ਅਲਕੋਹਲ ਵਧ ਹੁੰਦੀ ਹੈ। ਇਸ ਨਾਲ ਚਮੜੀ ਵਿਚ ਖਾਰਿਸ ਹੁੰਦੀ ਹੈ। ਇਸ ਨਾਲ ਚਿਹਰੇ 'ਤੇ ਝੁਰੀਆਂ ਪੈਣ ਲੱਗਦੀਆਂ ਹਨ।
- ਕਈ ਘੰਟੇ ਕੰਮ ਕਰਨ ਨਾਲ 8 ਸਾਲ ਤੱਕ ਉਮਰ ਘੱਟ
ਇਕੱਠੇ ਕਈ ਕੰਮ ਕਰਨ, ਰੋਜ਼ ਘੰਟਿਆਂ ਕੰਮ ਕਰਨ ਨਾਲ ਹੋਣ ਵਾਲਾ ਤਣਾਅ ਸਰੀਰ 'ਤੇ ਬੁਰਾ ਅਸਰ ਪਾਉਂਦਾ ਹੈ। ਇਸ ਨਾਲ ਬੁੱਢਾਪਾ 8 ਸਾਲ ਪਹਿਲਾਂ ਹੀ ਆ ਸਕਦਾ ਹੈ।
- ਮਿੱਠਾ ਖਾਣ ਨਾਲ ਚਮੜੀ ਹੁੰਦੀ ਹੈ ਸਖਤ
ਜ਼ਿਆਦਾ ਮਿੱਠਾ ਖਾਣ ਨਾਲ ਭਾਰ ਤਾਂ ਵੱਧਦਾ ਹੀ ਹੈ ਅਤੇ ਉਮਰ ਘੱਟਦੀ ਹੈ। ਸ਼ੂਗਰ ਦੇ ਮਾਲਿਕਿਊਲ ਚਮੜੀ ਦੀਆਂ ਕੋਸ਼ਿਕਾਵਾਂ ਨੂੰ ਸਖਤ ਅਤੇ ਅਨਿਯਮਤ ਬਣਾਉਂਦੇ ਹਨ।
- ਹੈੱਡਫੋਨ 'ਤੇ ਤੇਜ਼ ਆਵਾਜ਼ ਸੁਣਨਾ ਬੇਹੱਦ ਨੁਕਸਾਨਦੇਹ
ਜਿਹੜੇ ਲੋਕ ਬਹੁਤ ਜ਼ਿਆਦਾ ਆਵਾਜ਼ ਵਿਚ ਮਿਊਜ਼ਿਕ ਸੁਣਦੇ ਹਨ, ਉਨ੍ਹਾਂ ਦੀ ਸੁਣਨ ਦੀ ਸਮਰੱਥਾ ਹੌਲੀ-ਹੌਲੀ ਘੱਟ ਹੁੰਦੀ ਰਹਿੰਦੀ ਹੈ। ਹੈੱਡਫੋਨ 'ਤੇ ਉੱਚੀ ਆਵਾਜ਼ ਵਿਚ ਸੁਣਨਾ ਬੇਹੱਦ ਨੁਕਸਾਨਦੇਹ ਹੈ। ਇਨ੍ਹਾਂ ਦੇ ਚੱਲਦੇ ਸੜਕ ਹਾਦਸੇ ਵਿਚ ਹੁੰਦੇ ਹਨ।
- ਦੇਰ ਤੱਕ ਬੈਠਣਾ ਵੀ ਠੀਕ ਨਹੀਂ
ਜਿਹੜੇ ਕਾਫੀ ਦੇਰ ਬੈਠਦੇ ਹਨ ਉਨ੍ਹਾਂ ਨੂੰ ਗੁਰਦਿਆਂ, ਦਿਲ ਦਾ ਰੋਗ ਹੋ ਸਕਦਾ ਹੈ। ਕੈਂਸਰ ਦਾ ਖਤਰਾ ਹੁੰਦਾ ਹੈ। ਨਿਯਮਤ ਕਸਰਤ ਨਾਲ ਇਸ ਨੂੰ ਟਾਲਿਆ ਜਾ ਸਕਦਾ ਹੈ।
- ਘੱਟ ਨੀਂਦ ਵੀ ਚੰਗੀ ਨਹੀਂ
ਰੋਜ਼ 7 ਘੰਟੇ ਸੋਣਾ ਜ਼ਰੂਰੀ ਹੈ। ਘੱਟ ਸੋਣ ਨਾਲ ਦਿਮਾਗ ਥਕਿਆ ਰਹਿੰਦਾ ਹੈ। ਭਾਰ ਵੱਧਦਾ ਹੈ। ਜੋ ਸਰੀਰ ਲਈ ਘਾਤਕ ਹੁੰਦਾ ਹੈ। ਨੀਂਦ ਪੂਰੀ ਨਾ ਹੋਣ ਨਾਲ ਜ਼ਿੰਦਗੀ ਘੱਟ ਹੁੰਦੀ ਹੈ।
- ਫਾਸਟ ਫੂ਼ਡ 6 ਸਾਲ ਤੱਕ ਉਮਰ ਘੱਟ ਕਰ ਰਿਹੈ
ਫਾਸਟ ਫੂਡ ਫੈਟ ਵਧਾਉਂਦਾ ਹੈ, ਜਿਸ ਨਾਲ ਕਈ ਪਰੇਸ਼ਾਨੀਆਂ ਵੱਧਦੀਆਂ ਹਨ। ਇਸ ਦੇ ਨਾਲ ਹੀ ਇਹ 6 ਸਾਲ ਤੱਕ ਉਮਰ ਘੱਟ ਕਰ ਦਿੰਦਾ ਹੈ।
- ਤੰਬਾਕੂਨੋਸ਼ੀ ਨਾਲ ਵਿਟਾਮਿਨ ਡੀ ਦਾ ਪੱਧਰ ਘੱਟ ਰਿਹਾ
ਤੰਬਾਕੂਨੋਸ਼ੀ ਨਾਲ ਚਮੜੀ ਖੁਸ਼ਕ ਹੁੰਦੀ ਹੈ। ਚਿਹਰੇ 'ਤੇ ਝੁਰੀਆਂ ਪੈਂਦੀਆਂ ਹਨ। ਸਰੀਰ ਵਿਚ ਵਿਟਾਮਿਨ ਸੀ ਦਾ ਪੱਧਰ ਘੱਟਦਾ ਹੈ। ਵਿਟਾਮਿਨ ਸੀ ਦਾ ਕੰਮ ਚਮੜੀ ਦੀ ਨਮੀ ਬਣਾਈ ਰੱਖਣ ਹੈ। ਤੰਬਾਕੂਨੋਸ਼ੀ ਨਾਲ ਇਨਸਾਨ ਦੀ ਉਮਰ 10 ਸਾਲ ਤੱਕ ਘੱਟ ਹੋ ਜਾਂਦੀ ਹੈ।
ਕੋਰੋਨਾ ਟੀਕਾ ਲਗਵਾਉਣ ਤੋਂ ਬਾਅਦ ਵੀ ਪਾਜ਼ੇਟਿਵ ਹੋਏ ਤਾਂ ਨਹੀਂ ਜਾਣਾ ਪਵੇਗਾ ਹਸਪਤਾਲ, ਇੰਝ ਹੋਵੋਗੇ ਠੀਕ
NEXT STORY