ਸਰਕਾਰ ਦੇ ਪੂਰੇ ਯਤਨਾਂ ਦੇ ਬਾਵਜੂਦ ਅਜੇ ਵੀ ਦੇਸ਼ ਵਿਚ ਸਿਹਤ ਸੇਵਾਵਾਂ ਆਮ ਲੋਕਾਂ ਦੀ ਪਹੁੰਚ ਤੋਂ ਦੂਰ ਹੋਣ ਕਾਰਨ ਵੱਡੀ ਗਿਣਤੀ ਵਿਚ ਵਿਸ਼ੇਸ਼ ਤੌਰ ’ਤੇ ਗ੍ਰਾਮੀਣ ਅਤੇ ਆਦਿਵਾਸੀ ਖੇਤਰਾਂ ਦੇ ਲੋਕ ਇਲਾਜ ਲਈ ‘ਝੋਲਾ ਛਾਪ’ ਡਾਕਟਰਾਂ (ਨੀਮ ਹਕੀਮਾਂ) ਦੇ ਕੋਲ ਜਾਣ ਲਈ ਮਜਬੂਰ ਹਨ।
ਇਨ੍ਹਾਂ ਦੇ ਕੋਲ ਕੋਈ ਮੈਡੀਕਲ ਡਿਗਰੀ ਅਤੇ ਮੈਡੀਕਲ ਟ੍ਰੇਨਿੰਗ ਨਹੀਂ ਹੁੰਦੀ। ਇਸ ਕਾਰਨ ਕਈ ਵਾਰ ਗਲਤ ਦਵਾਈ ਦੇਣ ਨਾਲ ਰੋਗੀ ਦੀ ਹਾਲਤ ਵਿਗੜ ਜਾਣ ਦੇ ਕਾਰਨ ਉਸ ਦੀ ਜਾਨ ਤਕ ਚਲੀ ਜਾਂਦੀ ਹੈ, ਜਿਸ ਦੀਆਂ ਪਿਛਲੇ 4 ਮਹੀਨਿਆਂ ਦੀਆਂ ਘਟਨਾਵਾਂ ਹੇਠਾਂ ਦਰਜ ਹਨ :-
* 20 ਅਗਸਤ ਨੂੰ ‘ਕੈਮੂਰ’ (ਬਿਹਾਰ) ਵਿਚ ਇਕ ‘ਝੋਲਾ ਛਾਪ’ ਡਾਕਟਰ ਵੱਲੋਂ ਚਲਾਏ ਜਾ ਰਹੇ ‘ਹਸਪਤਾਲ’ ਵਿਚ ਆਪ੍ਰੇਸ਼ਨ ਦੌਰਾਨ ਇਕ ਮਹਿਲਾ ਦੀ ਮੌਤ ਹੋ ਗਈ ਜਿਸ ਦੇ ਬਾਅਦ ‘ਡਾਕਟਰ’ ਅਤੇ ਉਸ ਦੇ ਸਟਾਫ ਦੇ ਮੈਂਬਰ ਉਥੋਂ ਫਰਾਰ ਹੋ ਗਏ।
* 13 ਸਤੰਬਰ ਨੂੰ ‘ਸ਼ਹਿਡੋਲ’ (ਮੱਧ ਪ੍ਰਦੇਸ਼) ਵਿਚ ਪੈਰ ਦੀ ਸੱਟ ਦੇ ਜ਼ਖਮ ਦਾ ਇਲਾਜ ਕਰਵਾਉਣ ਗਏ ਇਕ ਨੌਜਵਾਨ ਦੇ ਜ਼ਖਮ ’ਤੇ ‘ਝੋਲਾ ਛਾਪ’ ਡਾਕਟਰ ਨੇ ਮੱਲ੍ਹਮ ਲਾ ਕੇ ਪੱਟੀ ਕਰਨ ਤੋਂ ਬਾਅਦ ਉਸ ਨੂੰ ਕੋਈ ਇੰਜੈਕਸ਼ਨ ਲਾ ਿਦੱਤਾ ਜਿਸ ਨਾਲ ਨੌਜਵਾਨ ਦੀ ਹਾਲਤ ਵਿਗੜ ਗਈ ਅਤੇ ਸਰਕਾਰੀ ਹਸਪਤਾਲ ਲਿਜਾਂਦੇ ਹੋਏ ਰਸਤੇ ਵਿਚ ਹੀ ਉਸ ਨੇ ਦਮ ਤੋੜ ਦਿੱਤਾ।
* 24 ਸਤੰਬਰ ਨੂੰ ‘ਆਗਰਾ’ (ਉੱਤਰ ਪ੍ਰਦੇਸ਼) ਵਿਚ ਇਕ ਔਰਤ ਦੀ ਪੇਟ ਦਰਦ ਦੇ ਇਲਾਜ ਦੌਰਾਨ ਮੌਤ ਹੋ ਜਾਣ ’ਤੇ ਉਸ ਦੀ ਲਾਸ਼ ਆਪਣੇ ਕਲੀਨਿਕ ਵਿਚ ਹੀ ਛੱਡ ਕੇ ‘ਝੋਲਾ ਛਾਪ’ ਡਾਕਟਰ ਫਰਾਰ ਹੋ ਗਿਆ।
* 7 ਅਕਤੂਬਰ ਨੂੰ ‘ਸਿਹੋਰ’ (ਮੱਧ ਪ੍ਰਦੇਸ਼) ਿਜ਼ਲੇ ਦੇ ‘ਿਪਪਲਰੀਆ ਮੀਰਾ’ ਿਪੰਡ ਦੇ ‘ਝੋਲਾ ਛਾਪ’ ਡਾਕਟਰ ਦੇ ਕੋਲ ਇਲਾਜ ਦੇ ਲਈ ਿਲਆਂਦੀ ਗਈ ਇਕ 2 ਸਾਲਾ ਬੱਚੀ ਨੂੰ ਡਾਕਟਰ ਵੱਲੋਂ ਗਲਤ ਇੰਜੈਕਸ਼ਨ ਲਗਾ ਦੇਣ ਨਾਲ ਉਹ ‘ਕੋਮਾ’ ਵਿਚ ਚਲੀ ਗਈ।
* 9 ਅਕਤੂਬਰ ਨੂੰ ‘ਪੇਂਡਰਾ’ (ਛੱਤੀਸਗੜ੍ਹ) ਿਜ਼ਲੇ ਦੇ ‘ਸਿਲਪਹਰੀ’ ਪਿੰਡ ਵਿਚ ਉਲਟੀ ਅਤੇ ਦਸਤ ਦੇ ਇਲਾਜ ਲਈ ਇਕ ‘ਝੋਲਾ ਛਾਪ’ ਡਾਕਟਰ ਕੋਲ ਲਿਆਂਦੀ ਗਈ ਬੱਚੀ ਨੂੰ ਡਾਕਟਰ ਵੱਲੋਂ ਲਗਾਤਾਰ ਕਈ ਤਰ੍ਹਾਂ ਦੀਆਂ ਗੋਲੀਆਂ ਿਖਲਾਉਣ ਅਤੇ ਇੰਜੈਕਸ਼ਨ ਲਗਾਉਣ ਨਾਲ ਉਸ ਦੀ ਤਬੀਅਤ ਹੋਰ ਵਿਗੜ ਗਈ ਅਤੇ ਉਸ ਦੀ ਮੌਤ ਹੋ ਗਈ।
* 17 ਅਕਤੂਬਰ ਨੂੰ ‘ਖੰਡਵਾਂ’ (ਮੱਧ ਪ੍ਰਦੇਸ਼) ਦੇ ‘ਪਿਪਲੋਦ’ ਿਵਚ ਇਕ ‘ਝੋਲਾ ਛਾਪ’ ਡਾਕਟਰ ਦੇ ਗਲਤ ਇੰਜੈਕਸ਼ਨ ਲਗਾਉਣ ਨਾਲ ਦੋ ਸਾਲ ਦੇ ਇਕ ਬੱਚੇ ਦੀ ਹਾਲਤ ਸੁਧਰਨ ਦੀ ਬਜਾਏ ਹੋਰ ਵੀ ਖਰਾਬ ਹੋ ਜਾਣ ਨਾਲ ਉਸ ਨੇ ਦਮ ਤੋੜ ਦਿੱਤਾ।
* 18 ਅਕਤੂਬਰ ਨੂੰ ‘ਪਲਾਮੂ’ (ਝਾਰਖੰਡ) ਜ਼ਿਲੇ ਦੇ ‘ਹੁਸੈਨਾਬਾਦ’ ਿਵਚ ਇਕ ‘ਝੋਲਾ ਛਾਪ’ ਡਾਕਟਰ ਵੱਲੋਂ ਇਕ ਮਹਿਲਾ ਦੇ ਇਲਾਜ ਦੇ ਦੌਰਾਨ ਉਸ ਦੀ ਤਬੀਅਤ ਿਵਗੜ ਜਾਣ ਦੇ ਕਾਰਨ ਉਸ ਦੀ ਜਾਨ ਚਲੀ ਗਈ।
* 14 ਨਵੰਬਰ ਨੂੰ ‘ਗੋਂਡਾ’ (ਉੱਤਰ ਪ੍ਰਦੇਸ਼) ਦੇ ‘ਵਜ਼ੀਰਗੰਜ’ ਵਿਚ ਬੁਖਾਰ ਅਤੇ ਸਰੀਰ ਵਿਚ ਦਰਦ ਦੀ ਸ਼ਿਕਾਇਤ ਦੇ ਕਾਰਨ ਇਕ ‘ਝੋਲਾ ਛਾਪ’ ਡਾਕਟਰ ਦੇ ਕੋਲ ਦਵਾਈ ਲੈਣ ਗਏ ‘ਰਾਮ ਸ਼ਰਨ’ ਨਾਂ ਦੇ ਵਿਅਕਤੀ ਨੂੰ ਡਾਕਟਰ ਵੱਲੋਂ ਗਲਤ ਇੰਜੈਕਸ਼ਨ ਲਾ ਦੇਣ ਨਾਲ ‘ਰਾਮ ਸ਼ਰਨ’ ਦੀ ਮੌਤ ਹੋ ਗਈ।
* 20 ਨਵੰਬਰ ਨੂੰ ‘ਫਾਰੂਖਾਬਾਦ’ (ਉੱਤਰ ਪ੍ਰਦੇਸ਼) ਦੇ ‘ਕਾਇਮਗੰਜ’ ਵਿਚ ਇਕ ‘ਝੋਲਾ ਛਾਪ’ ਡਾਕਟਰ ਨੇ ਮੋਢੇ ਵਿਚ ਦਰਦ ਦੀ ਦਵਾਈ ਲੈਣ ਗਏ ਨੌਜਵਾਨ ਨੂੰ ਅਜਿਹਾ ਇੰਜੈਕਸ਼ਨ ਲਾਇਆ ਕਿ ਉਸ ਦੀ ਤਬੀਅਤ ਹੋਰ ਵੀ ਵਿਗੜ ਗਈ ਅਤੇ ਉਹ ਜਾਨ ਤੋਂ ਹੱਥ ਧੋ ਬੈਠਾ।
* ਅਤੇ ਹੁਣ 23 ਨਵੰਬਰ ਨੂੰ ‘ਬੈਂਗਲੁਰੂ’ (ਕਰਨਾਟਕ) ਵਿਚ ਇਕ ਇੰਜੀਨੀਅਰ ਵੱਲੋਂ ‘ਝੋਲਾ ਛਾਪ’ ਡਾਕਟਰ ਤੋਂ ਆਪਣੀ ਸੈਕਸ ਸਬੰਧੀ ਸਮੱਸਿਆ ਦਾ ਇਲਾਜ ਕਰਵਾਉਣ ਦੇ ਚੱਕਰ ਵਿਚ ਠੱਗੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ।
‘ਝੋਲਾ ਛਾਪ’ ਡਾਕਟਰ ਨੇ ਆਪਣੇ ਖਾਸ ਇਲਾਜ ਰਾਹੀਂ ਉਸ ਦੀ ਸਮੱਸਿਆ ਹਮੇਸ਼ਾ ਦੇ ਲਈ ਦੂਰ ਕਰ ਦੇਣ ਦਾ ਭਰੋਸਾ ਦਿੱਤਾ ਪਰ ਉਸ ਨੂੰ ਕੋਈ ਲਾਭ ਨਹੀਂ ਹੋਇਆ। ਉਲਟਾ ਉਹ ਇੰਜੀਨੀਅਰ ਭਾਰੀ ਭਰਕਮ ਰਕਮ ਤੋਂ ਹੱਥ ਧੋ ਬੈਠਾ।
ਹਾਲਾਂਕਿ ਭਾਰਤ ਵਿਚ ‘ਝੋਲਾ ਛਾਪ’ ਡਾਕਟਰਾਂ ਨੂੰ ਰੋਕਣ ਲਈ ‘ਨੈਸ਼ਨਲ ਮੈਡੀਕਲ ਕਮਿਸ਼ਨ ਐਕਟ’, ‘ਇੰਡੀਅਨ ਮੈਡੀਕਲ ਿਡਗਰੀ ਐਕਟ’, ‘ਡਰੱਗਜ਼ ਐਂਡ ਕਾਸਮੈਟਿਕਸ ਐਕਟ’ ਅਤੇ ‘ਕਲੀਨਿਕਲ ਅੈਸਟੈਬਲਿਸ਼ਮੈਂਟਸ ਐਕਟ’ ਤੋਂ ਇਲਾਵਾ ‘ਭਾਰਤ ਨਿਆਂ ਜ਼ਾਬਤਾ’ ਅਤੇ ‘ਕੰਜ਼ਿਊਮਰ ਪ੍ਰੋਟੈਕਸ਼ਨ ਐਕਟ’ ਦੇ ਅਧੀਨ ਕਾਰਵਾਈ ਹੋ ਸਕਦੀ ਹੈ ਪਰ ਨਿਗਰਾਨੀ ਤੰਤਰ ਕਮਜ਼ੋਰ ਹੋਣ ਦੇ ਕਾਰਨ ਅਜਿਹੇ ਡਾਕਟਰ ਧੜੱਲੇ ਨਾਲ ਕਾਰੋਬਾਰ ਕਰ ਰਹੇ ਹਨ।
ਇਨ੍ਹਾਂ ’ਤੇ ਕਾਰਵਾਈ ਕਰਨ ਤੋਂ ਇਲਾਵਾ ਲੋਕਾਂ ਨੂੰ ਵੀ ‘ਝੋਲਾ ਛਾਪ’ ਡਾਕਟਰਾਂ ਤੋਂ ਸਾਵਧਾਨ ਰਹਿਣ ਲਈ ਜਾਗਰੂਕ ਕਰਨ ਦੀ ਲੋੜ ਹੈ ਤਾਂਕਿ ‘ਝੋਲਾ ਛਾਪ’ ਡਾਕਟਰਾਂ ਦੀ ਲਾਪਰਵਾਹੀ ਨਾਲ ਹੋਣ ਵਾਲੀਆਂ ਮੌਤਾਂ ਰੋਕੀਆਂ ਜਾ ਸਕਣ।
–ਵਿਜੇ ਕੁਮਾਰ
ਗੁਰੂ ਨਾਨਕ ਦੇਵ ਯੂਨੀਵਰਸਿਟੀ ਦੀ ਵਿਸ਼ਵ-ਪੱਧਰੀ ਸਿੱਖਿਆ ਦਾ ਪਾਵਰਹਾਊਸ ਬਣਨ ਵੱਲ ਇਕ ਹੋਰ ਪੁਲਾਂਘ
NEXT STORY