ਹਰਿਆਣਾ-ਅੱਜ ਸੂਬਾ ਸਰਕਾਰ ਨੇ 3 ਨਵੇਂ ਸੂਚਨਾ ਕਮਿਸ਼ਨਰ ਨਿਯੁਕਤ ਕੀਤੇ। ਹਰਿਆਣਾ ਸਰਕਾਰ ਨੇ ਰਿ. ਲੈਫਟੀਨੈਂਟ ਕੇ. ਜੇ. ਸਿੰਘ , ਕਮਲਦੀਪ ਭੰਡਾਰੀ ਅਤੇ ਜੈ ਸਿੰਘ ਬਿਸ਼ਨੋਈ ਨਵੇਂ ਸੂਚਨਾ ਕਮਿਸ਼ਨਰ ਹਨ। ਅੱਜ ਰਾਜਪਾਲ ਸਤਿਆਦੇਵ ਨਰਾਇਣ ਆਰੀਆਂ ਨੇ ਨਵੇਂ ਸੂਚਨਾ ਕਮਿਸ਼ਨਰਾਂ ਨੂੰ ਸਹੁੰ ਚੁਕਾਈ ਹੈ।
ਮੁੱਖ ਮੰਤਰੀ ਮਨੋਹਰ ਲਾਲ ਖੱਟੜ ਦੀ ਪ੍ਰਧਾਨਗੀ 'ਚ ਹੋਈ ਬੈਠਕ 'ਚ ਇਨ੍ਹਾਂ 3 ਨਾਂ 'ਤੇ ਸਹਿਮਤੀ ਬਣੀ ਹੈ। ਬੈਠਕ 'ਚ ਨੇਤਾ ਵਿਰੋਧੀ ਪਾਰਟੀ ਅਭੈ ਸਿੰਘ ਚੌਟਾਲਾ ਵੀ ਮੌਜੂਦ ਸਨ। ਉਨ੍ਹਾਂ ਤੋਂ ਇਲਾਵਾ ਪੀ. ਡਬਲਿਊ. ਡੀ. ਮੰਤਰੀ ਰਾਵ ਨਰਬੀਰ ਸਿੰਘ ਵੀ ਸ਼ਾਮਿਲ ਹੋਏ ।
ਜ਼ਿਕਰਯੋਗ ਹੈ ਕਿ ਹੁੱਡਾ ਸਰਕਾਰ ਦੌਰਾਨ ਹੇਮੰਤ ਅਤਰੀ, ਸਮੀਰ ਮਾਥੁਰ ਅਤੇ ਯੋਗਿੰਦਰ ਗੁਪਤਾ ਦਾ ਕਾਰਜਕਾਲ ਖਤਮ ਹੋ ਗਿਆ ਸੀ, ਜਿਸ ਤੋਂ ਬਾਅਦ ਮੁੱਖ ਸਕੱਤਰ ਡੀ. ਐੱਸ. ਢੇਸੀ ਦੀ ਸਰਚ ਕਮੇਟੀ ਨੇ ਇਨ੍ਹਾਂ ਨਾਵਾਂ ਦਾ ਸੁਝਾਅ ਦਿੱਤਾ ਸੀ।
ਪੀ.ਐੱਮ. ਮੋਦੀ ਨੇ ਲਖਨਊ ਮੈਟਰੋ ਦੇ ਦੂਜੇ ਪੜਾਅ ਦਾ ਕੀਤਾ ਉਦਘਾਟਨ
NEXT STORY