ਅਹਿਮਦਾਬਾਦ (ਵਾਰਤਾ)- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਮੰਗਲਵਾਰ ਨੂੰ ਸਵੇਰੇ ਆਯੋਜਿਤ ਪ੍ਰਧਾਨ ਮੰਤਰੀ ਰੁਜ਼ਗਾਰ ਮੇਲੇ 'ਚ 71 ਹਜ਼ਾਰ ਤੋਂ ਵਧੇਰੇ ਲੋਕਾਂ ਨੂੰ ਨਿਯੁਕਤੀ ਪੱਤਰ ਵੰਡਣਗੇ ਅਤੇ ਨਵੀਆਂ ਭਰਤੀਆਂ ਲਈ ਇਕ ਆਨਲਾਈਨ ਓਰੀਐਂਟੇਸ਼ਨ ਕੋਰਸ-ਕਰਮਯੋਗੀ ਪ੍ਰਾਰੰਗ ਮਾਡਿਊਲ ਦਾ ਵੀ ਸ਼ੁੱਭ ਆਰੰਭ ਕਰਨਗੇ। ਸਵੇਰੇ ਕਰੀਬ ਸਾਢੇ 10 ਵਜੇ ਹੋਣ ਵਾਲੇ ਇਸ ਪ੍ਰੋਗਰਾਮ 'ਚ ਸ਼੍ਰੀ ਮੋਦੀ ਵੀਡੀਓ ਕਾਨਫਰੈਂਸਿੰਗ ਦੇ ਮਾਧਿਅਮ ਨਾਲ ਹਿੱਸਾ ਲੈਣਗੇ ਅਤੇ ਇਸ ਮੌਕੇ ਹਾਜ਼ਰ ਲੋਕਾਂ ਨੂੰ ਵੀ ਸੰਬੋਧਨ ਕਰਨਗੇ। ਅਧਿਕਾਰਤ ਜਾਣਕਾਰੀ 'ਚ ਕਿਹਾ ਗਿਆ ਹੈ ਕਿ ਇਹ ਮੇਲਾ ਰੁਜ਼ਗਾਰ ਮੌਕੇ ਨੂੰ ਸਰਵਉੱਚ ਪਹਿਲ ਦੇਣ ਦੀ ਪ੍ਰਧਾਨ ਮੰਤਰੀ ਦੀ ਵਚਨਬੱਧਤਾ ਨੂੰ ਪੂਰਾ ਕਰਨ ਦੀ ਦਿਸ਼ਾ 'ਚ ਇਕ ਕਦਮ ਹੈ।
ਇਸ ਤੋਂ ਪਹਿਲਾਂ ਅਕਤੂਬਰ 'ਚ ਰੁਜ਼ਗਾਰ ਮੇਲੇ ਦੇ ਅਧੀਨ 75 ਹਜ਼ਾਰ ਲੋਕਾਂ ਨੂੰ ਨਿਯੁਕਤੀ ਪੱਤਰ ਦਿੱਤੇ ਗਏ ਸਨ। ਨਿਯੁਕਤੀ ਪੱਤਰ ਦੀਆਂ ਭੌਤਿਕ ਕਾਪੀਆਂ ਦੇਸ਼ ਭਰ 'ਚ (ਗੁਜਾਰਤ ਅਤੇ ਹਿਮਾਚਲ ਪ੍ਰਦੇਸ਼ ਨੂੰ ਛੱਡ ਕੇ) 45 ਥਾਂਵਾਂ 'ਤੇ ਨਵੇਂ ਨਿਯੁਕਤ ਲੋਕਾਂ ਨੂੰ ਸੌਂਪੀਆਂ ਜਾਣਗੀਆਂ। ਪਹਿਲੇ ਭਰੇ ਗਏ ਅਹੁਦਿਆਂ ਤੋਂ ਅਧਿਆਪਕ, ਨਰਸ, ਨਰਸਿੰਗ ਅਧਿਕਾਰੀ, ਡਾਕਟਰ, ਫਾਰਮਾਸਿਸਟ, ਰੇਡੀਓਗ੍ਰਾਫਰ ਅਤੇ ਹੋਰ ਤਕਨੀਕੀ ਅਤੇ ਪੈਰਾ-ਮੈਡੀਕਲ ਅਹੁਦਿਆਂ ਨੂੰ ਵੀ ਭਰਿਆ ਜਾ ਰਿਹਾ ਹੈ। ਗ੍ਰਹਿ ਮੰਤਰਾਲਾ ਵਲੋਂ ਵੱਖ-ਵੱਖ ਕੇਂਦਰੀ ਹਥਿਆਰਬੰਦ ਪੁਲਸ ਫ਼ੋਰਸਾਂ 'ਚ ਵੱਡੀ ਗਿਣਤੀ 'ਚ ਅਸਾਮੀਆਂ ਭਰੀਆਂ ਜਾ ਰਹੀਆਂ ਹਨ। ਇਸ ਮੌਕੇ ਪ੍ਰਧਾਨ ਮੰਤਰੀ ਕਰਮਯੋਗੀ ਪ੍ਰਾਰੰਭ ਮਾਡਿਊਲ ਦਾ ਵੀ ਸ਼ੁੱਭ ਆਰੰਭ ਕਰਨਗੇ।
CM ਅਸ਼ੋਕ ਗਹਿਲੋਤ ਨੇ ਸ਼ਰਧਾ ਕਤਲਕਾਂਡ ਨੂੰ ਦੱਸਿਆ ‘ਹਾਦਸਾ’, ਬੋਲੇ- ਇਹ ਕੋਈ ਨਵੀਂ ਗੱਲ ਨਹੀਂ
NEXT STORY