ਇੰਫ਼ਾਲ, (ਭਾਸ਼ਾ)- ਹਥਿਆਰਾਂ ਨਾਲ ਲੈਸ ਅੱਤਵਾਦੀਆਂ ਨੇ ਵੀਰਵਾਰ ਤੜਕੇ ਭਾਰਤ-ਮਿਆਂਮਾਰ ਸਰਹੱਦ ਨੇੜੇ ਮਣੀਪੁਰ ਦੇ ਕਾਮਜੋਂਗ ਜ਼ਿਲੇ ਦੇ ਪਿੰਡਾਂ ’ਤੇ ਹਮਲਾ ਕੀਤਾ, ਘਰਾਂ ਨੂੰ ਅੱਗ ਲਗਾ ਦਿੱਤੀ ਅਤੇ ਲੋਕਾਂ ਨੂੰ ਭੱਜਣ ਲਈ ਮਜਬੂਰ ਕਰ ਦਿੱਤਾ। ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ।
ਪੁਲਸ ਅਨੁਸਾਰ ਅੱਤਵਾਦੀਆਂ ਨੇ ਤੜਕੇ ਲੱਗਭਗ 4 ਵਜੇ ਕਸੋਮ ਖੁੱਲੇਨ ਪੁਲਸ ਸਟੇਸ਼ਨ ਖੇਤਰ ਦੇ ਅਧੀਨ ਆਉਣ ਵਾਲੇ ਤਾਂਗਖੁਲ ਨਗਾ ਪਿੰਡਾਂ-ਨਾਮਲੀ, ਵਾਂਗਲੀ ਅਤੇ ਚੋਰੋ ’ਤੇ ਹਮਲਾ ਕੀਤਾ, ਜਿਸ ਕਾਰਨ ਸਰਹੱਦੀ ਬਸਤੀਆਂ ਦੇ ਨਿਵਾਸੀਆਂ ਨੂੰ ਨੇੜਲੇ ਜੰਗਲਾਂ ਵਿਚ ਸ਼ਰਨ ਲੈਣੀ ਪਈ।
ਇਹ ਪਿੰਡ ਅੰਤਰਰਾਸ਼ਟਰੀ ਸਰਹੱਦ ਤੋਂ ਇਕ ਕਿਲੋਮੀਟਰ ਤੋਂ ਵੀ ਘੱਟ ਦੂਰੀ ’ਤੇ ਸਥਿਤ ਹਨ। ਅਧਿਕਾਰੀਆਂ ਨੇ ਦੱਸਿਆ ਕਿ ਹਮਲੇ ਦੌਰਾਨ ਭੱਜਣ ਦੀ ਕੋਸ਼ਿਸ਼ ਵਿਚ ਇਕ ਬਜ਼ੁਰਗ ਔਰਤ ਜ਼ਖ਼ਮੀ ਹੋ ਗਈ। ਪਿੰਡ ਵਾਸੀਆਂ ਅਨੁਸਾਰ, ਨਾਮਲੀ ਵਿਚ 2 ਘਰ, ਵਾਂਗਲੀ ਵਿਚ 3-4 ਘਰ ਅਤੇ ਚੋਰੋ ਵਿਚ ਇਕ ਚਰਚ ਨੂੰ ਛੱਡ ਕੇ ਕਈ ਘਰ ਸੜ ਕੇ ਸੁਆਹ ਹੋ ਗਏ।
ਪਾਕਿ ਅਲੱਗ-ਥਲੱਗ ਨਹੀਂ ਪਿਆ, ਚੀਨ ਪ੍ਰਤੀ ਕੇਂਦਰ ਸਰਕਾਰ ਦਾ ਸਮਰਪਣ ਜਾਰੀ : ਜੈਰਾਮ ਰਮੇਸ਼
NEXT STORY