ਨਵੀਂ ਦਿੱਲੀ— ਫੌਜ ਮੁਖੀ ਜਨਰਲ ਬਿਪਿਨ ਰਾਵਤ ਨੇ ਵੀਰਵਾਰ ਨੂੰ ਜੰਮੂ-ਕਸ਼ਮੀਰ ਦੇ ਵਿਦਿਆਰਥੀਆਂ ਦੇ ਇਕ ਸਮੂਹ ਨੂੰ ਕਿਹਾ ਕਿ ਪਵਿੱਤਰ ਕੁਰਾਨ 'ਚ ਸ਼ਾਂਤੀ ਤੇ ਸਦਭਾਵਨਾ ਦੇ ਸੰਦੇਸ਼ ਨੂੰ ਖੂਬਸੂਰਤ ਢੰਗ ਨਾਲ ਦਰਸ਼ਾਇਆ ਗਿਆ ਹੈ ਤੇ ਅਕਸਰ ਲੋਕ ਇਸ ਦੇ ਸਾਰ ਨੂੰ ਸਮਝਦੇ ਹਨ। ਮਦਰੱਸਿਆਂ ਦੇ ਵਿਦਿਆਰਥੀਆਂ ਦੇ ਇਕ ਸਮੂਹ ਨਾਲ ਆਪਣੇ ਕਾਰਜਕਾਲ 'ਚ ਗੱਲਬਾਤ ਕਰਦੇ ਹੋਏ ਜਨਰਲ ਰਾਵਤ ਨੇ ਕਿਹਾ ਕਿ ਕ੍ਰਿਕਟ ਤੇ ਫੁੱਟਬਾਲ ਵਰਗੇ ਖੇਡਾਂ ਤੇ ਅੱਤਵਾਦ 'ਤੇ ਰੋਕ ਲਗਾਉਣ ਦੀ ਦਿਸ਼ਾਂ 'ਚ ਕੰਮ ਕਰਨ।
ਰਾਵਤ ਨੇ 25 ਵਿਦਿਆਰਥੀਆਂ ਦੇ ਇਕ ਸਮੂਹ ਨੂੰ ਪੁੱਛਿਆ, ''ਤੁਹਾਡੇ ਲੋਕਾਂ 'ਚੋਂ ਕਿੰਨੇ ਲੋਕਾਂ ਨੇ ਪਵਿੱਤਰ ਕੁਰਾਨ ਪੜ੍ਹੀ ਹੈ?'' ਉਨ੍ਹਾਂ ਕਿਹਾ, ''ਮੈਂ ਤੁਹਾਨੂੰ ਦੱਸਦਾ ਹਾਂ ਕਿ ਇਸ 'ਚ ਕੀ ਸੰਦੇਸ਼ ਹੈ। ਇਸ 'ਚ ਅਮਨ ਦਾ ਪੈਗਾਮ ਹੈ।'' ਇਸ ਨੂੰ ਖੂਬਸੂਰਤ ਤਰੀਕੇ ਨਾਲ ਦਰਸ਼ਾਇਆ ਗਿਆ ਹੈ। ਇਹ ਜੋ ਆਈ.ਐੱਸ. ਦਾ ਬੋਲਬਾਲ ਹੈ ਨਾ ਉਹ ਕੁਰਾਨ 'ਚ ਕੀਤੇ ਨਹੀਂ ਹੈ।'' ਫੌਜ ਮੁਖੀ ਨੇ ਕਿਹਾ, ''ਇਸ ਲਈ ਤੁਹਾਨੂੰ ਕੁਰਾਨ 'ਚ ਲਿਖੇ ਸੰਦੇਸ਼ ਦੀ ਪਾਲਣਾ ਕਰਨੀ ਚਾਹੀਦੀ ਹੈ। ਤੁਸੀਂ ਸਮਝਦੇ ਹੋ ਕਿ ਲੋਕ ਸੰਦੇਸ਼ ਨੂੰ ਸਮਝਦੇ ਹਨ। ਅਸੀਂ ਇਸ ਨੂੰ ਸਹੀਂ ਢੰਗ ਨਾਲ ਨਹੀਂ ਸਮਝਦੇ। ਇਹ ਵਿਦਿਆਰਥੀ ਫੌਜ ਵੱਲੋਂ ਚਲਾਏ ਜਾਣ ਵਾਲੇ ਰਾਸ਼ਟਰੀ ਏਕਤਾ ਯਾਤਰਾ ਦੇ ਤਹਿਤ ਆਏ ਹਨ।
ਦਾਗੀ ਆਗੂਆਂ ਖਿਲਾਫ ਵਿਸ਼ੇਸ਼ ਅਦਾਲਤਾਂ ਇਕ ਮਾਰਚ ਤੋਂ ਕਰਨ ਸੁਣਵਾਈ: SC
NEXT STORY