ਨਵੀਂ ਦਿੱਲੀ- ਫ਼ੌਜ ਮੁਖੀ ਜਨਰਲ ਐੱਮ.ਐੱਮ. ਨਰਵਣੇ ਨੇ ਸ਼ੁੱਕਰਵਾਰ ਨੂੰ ਆਪਣੇ ਨੇਪਾਲੀ ਹਮ ਰੁਤਬਾ ਪੂਰਨ ਚੰਦਰ ਥਾਪਾ ਨਾਲ ਟੈਲੀਫੋਨ 'ਤੇ ਗੱਲਬਾਤ ਕੀਤੀ। ਇਸ ਦੌਰਾਨ ਖੇਤਰ 'ਚ ਵਿਕਸਿਤ ਸੁਰੱਖਿਆ ਦ੍ਰਿਸ਼ ਦੀ ਪਿੱਠਭੂਮੀ 'ਚ ਦੋ-ਪੱਖੀ ਫ਼ੌਜ ਅਤੇ ਰੱਖਿਆ ਸਹਿਯੋਗ 'ਤੇ ਧਿਆਨ ਕੇਂਦਰਿਤ ਕੀਤਾ ਗਿਆ। ਅਧਿਕਾਰੀਆਂ ਨੇ ਕਿਹਾ ਕਿ ਗੱਲਬਾਤ ਦੋਹਾਂ ਦੇਸ਼ਾਂ ਵਿਚਾਰੇ ਜਾਰੀ ਫ਼ੌਜ ਸਹਿਯੋਗ ਦੇ ਨਾਲ-ਨਾਲ ਇਸ ਨੂੰ ਹੋਰ ਵਿਸਥਾਰ ਦੇਣ ਦੇ ਤਰੀਕਿਆਂ 'ਤੇ ਕੇਂਦਰਿਤ ਰਹੀ। ਫ਼ੌਜ ਨੇ ਟਵੀਟ ਕੀਤਾ,''ਜਨਰਲ ਐੱਮ.ਐੱਮ. ਨਰਵਣੇ, ਸੀ.ਓ.ਏ.ਐੱਸ. ਨੇ ਨੇਪਾਲ ਦੇ ਥਲ ਫ਼ੌਜ ਮੁਖੀ ਜਨਰਲ ਪੂਰਨ ਚੰਦਰ ਥਾਪਾ ਨਾਲ ਟੈਲੀਫੋਨ 'ਤੇ ਗੱਲਬਾਤ ਕੀਤੀ ਅਤੇ ਦੋ-ਪੱਖੀ ਰੱਖਿਆ ਸਹਿਯੋਗ ਦੇ ਪਹਿਲੂਆਂ 'ਤੇ ਚਰਚਾ ਕੀਤੀ।''
ਇਹ ਵੀ ਪੜ੍ਹੋ : ਖਾਲਿਸਤਾਨ ਸਮਰਥਕ ਸਮੂਹ ਦੀ ਧਮਕੀ, ਹਿਮਾਚਲ ਦੇ ਮੁੱਖ ਮੰਤਰੀ ਨੂੰ ਤਿਰੰਗਾ ਨਹੀਂ ਲਹਿਰਾਉਣ ਦੇਵਾਂਗੇ
ਅਫ਼ਗਾਨਿਸਤਾਨ 'ਚ ਵਿਗੜਦੀ ਸੁਰੱਖਿਆ ਸਥਿਤੀ ਅਤੇ ਖੇਤਰ 'ਤੇ ਇਸ ਦੇ ਸੰਭਾਵਿਤ ਪ੍ਰਭਾਵ 'ਤੇ ਵਧਦੀਆਂ ਚਿੰਤਾਵਾਂ ਵਿਚਾਲੇ ਇਹ ਗੱਲਬਾਤ ਹੋਈ। ਨੇਪਾਲ ਇਸ ਖੇਤਰ 'ਚ ਆਪਣੇ ਸਮੁੱਚੇ ਰਣਨੀਤਕ ਹਿੱਤਾਂ ਦੇ ਸੰਦਰਭ 'ਚ ਭਾਰਤ ਲਈ ਮਹੱਤਵਪੂਰਨ ਹੈ ਅਤੇ ਦੋਹਾਂ ਦੇਸ਼ਾਂ ਦੇ ਨੇਤਾਵਾਂ ਨੇ ਹਮੇਸ਼ਾ ਸਦੀਆਂ ਪੁਰਾਣੇ 'ਰੋਟੀ-ਬੇਟੀ' ਸੰਬੰਧਾਂ ਦਾ ਜ਼ਿਕਰ ਕੀਤਾ ਹੈ। ਦੱਸਣਯੋਗ ਹੈ ਕਿ ਜਨਰਲ ਨਰਵਣੇ ਨੇ ਪਿਛਲੇ ਨਵੰਬਰ 'ਚ ਕਾਠਮੰਡੂ ਦਾ ਦੌਰਾ ਕੀਤਾ ਸੀ ਅਤੇ ਉਸ ਦੌਰਾਨ ਉਨ੍ਹਾਂ ਨੇ ਜਨਰਲ ਥਾਪਾ ਸਮੇਤ ਨੇਪਾਲ ਦੇ ਸੀਨੀਅਰ ਫ਼ੌਜ ਅਤੇ ਗੈਰ-ਫ਼ੌਜੀ ਅਧਿਕਾਰੀਆਂ ਨਾਲ ਵਿਆਪਕ ਗੱਲਬਾਤ ਕੀਤੀ ਸੀ।
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ
ਤਾਲਾਬ, ਖੂਹ ਅਤੇ ਝੀਲ ਦਾ ਪਾਣੀ ਪ੍ਰਦੂਸ਼ਿਤ ਕਰਨ ਵਾਲਾ ਜਾਏਗਾ ਨਰਕ ’ਚ : ਐੱਨ.ਜੀ.ਟੀ.
NEXT STORY