ਜੈਪੁਰ (ਵਾਰਤਾ)— ਕੇਂਦਰ ਸਰਕਾਰ ਦੇ 'ਜਲ ਸ਼ਕਤੀ ਮੁਹਿੰਮ' ਤਹਿਤ ਦੇਸ਼ ਭਰ ਵਿਚ ਪਾਣੀ ਦੀ ਬਚਤ ਦਾ ਸੰਦੇਸ਼ ਲੈ ਕੇ ਗੁਜਰਾਤ ਦੇ ਕੱਛ ਤੋਂ ਰਵਾਨਾ ਹੋਈ ਫੌਜ ਦੀ ਸਾਈਕਲ ਰੈਲੀ ਅੱਜ ਜੈਪੁਰ ਪੁੱਜੀ, ਜਿੱਥੇ ਉਸ ਦਾ ਨਿੱਘਾ ਸਵਾਗਤ ਕੀਤਾ ਗਿਆ। ਲਾਇਨਜ਼ ਕਲੱਬ ਜੈਪੁਰ ਡਾਇਮੰਡ ਵਲੋਂ ਕਰਵਾਏ ਸਨਮਾਨ ਸਮਾਰੋਹ ਵਿਚ ਮੇਜਰ ਜਨਰਲ (ਸੇਵਾ ਮੁਕਤ) ਅਰੁਣ ਮਾਥੁਰ ਅਤੇ ਕਲੱਬ ਪ੍ਰਧਾਨ ਅਨਿਲ ਬਾਫਨਾ ਨੇ ਫੁੱਲਾਂ ਅਤੇ ਮੋਤੀਆਂ ਦੀ ਮਾਲਾ ਨਾਲ ਰੈਲੀ 'ਚ ਹਿੱਸਾ ਲੈਣ ਵਾਲੇ ਲੋਕਾਂ ਦਾ ਸੁਆਗਤ ਕੀਤਾ। ਬਾਫਨਾ ਨੇ ਦੱਸਿਆ ਕਿ ਸਾਈਕਲ ਰੈਲੀ ਦੀ ਅਗਵਾਈ ਮੇਜਰ ਜਨਰਲ ਪੂਨਾ ਏ. ਵੀ. ਕੇ. ਮੋਹਨ ਕਰ ਰਹੇ ਹਨ, ਜੋ ਪਾਣੀ ਦੀ ਬਚਤ ਦਾ ਸੰਦੇਸ਼ ਦਿੰਦੇ ਹੋਏ 7 ਸੂਬਿਆਂ ਤੋਂ ਲੰਘੇਗੀ। 3 ਨਵੰਬਰ ਨੂੰ ਕੱਛ ਤੋਂ ਰਵਾਨਾ ਹੋਈ ਸਾਈਕਲ ਰੈਲੀ 3,309 ਕਿਲੋਮੀਟਰ ਦਾ ਸਫਰ ਤੈਅ ਕਰ ਕੇ 29 ਨਵੰਬਰ ਨੂੰ ਆਸਾਮ ਦੇ ਕਾਜੀਰੰਗਾ ਪਹੁੰਚੇਗੀ।
ਉਨ੍ਹਾਂ ਨੇ ਦੱਸਿਆ ਇਕ 12 ਮੈਂਬਰੀ ਸਾਈਕਲ ਰੈਲੀ ਵਿਚ 3 ਮਹਿਲਾ ਸਾਈਕਲਿਸਟ, ਲਾਇਨਜ਼ ਕਲੱਬ ਦੇ 5 ਮੈਂਬਰ, ਫੌਜ ਦੇ ਉੱਚ ਅਧਿਕਾਰੀ, ਡਾਕਟਰਸ ਅਤੇ ਇੰਜੀਨੀਅਰਸ ਸ਼ਾਮਲ ਹਨ। ਲਾਇਨਜ਼ ਕਲੱਬ ਜੈਪੁਰ ਡਾਇਮੰਡ ਦੇ ਸਕੱਤਰ ਸੁਨੀਲ ਬੇਰੋਟਾ, ਵਾਈਸ ਜ਼ਿਲਾ ਗਵਰਨਰ ਆਲੋਕ ਅਗਰਵਾਲ, ਮੈਂਬਰ ਨਵੀਨ ਸਾਰਸਵਤ, ਪ੍ਰਵੀਣ ਕੁਮਾਰ ਜੈਨ, ਗਿਆਨ ਅਗਰਵਾਲ, ਦੀਪਕ ਸ਼ਰਮਾ, ਰਾਹੁਲ ਅਗਰਵਾਲ, ਅਜੇ ਡੋਗਰਾ ਆਦਿ ਨੇ ਵੀ ਰੈਲੀ ਦਾ ਸੁਆਗਤ ਕੀਤਾ। ਜ਼ਿਕਰਯੋਗ ਹੈ ਕਿ ਲਾਇਨਜ਼ ਕਲੱਬ ਜੈਪੁਰ ਡਾਇਮੰਡ ਪਾਣੀ ਦੀ ਬਚਤ ਨੂੰ ਲੈ ਕੇ ਮੁਹਿੰਮ ਚਲਾਈ ਹੋਈ ਹੈ ਅਤੇ ਜੈਪੁਰ ਵਾਸੀਆਂ ਨੂੰ ਪਾਣੀ ਦੀ ਬਚਤ ਪ੍ਰਤੀ ਜਾਗਰੂਕ ਕਰਨ ਲਈ ਸੇਵ ਵਾਟਰ ਪੋਸਟਰ ਲਾਂਚ ਕੀਤਾ ਗਿਆ ਹੈ, ਜੋ ਕਿ ਸ਼ਹਿਰ ਦੇ ਵੱਖ-ਵੱਖ ਸਕੂਲਾਂ ਵਿਚ ਵੰਡੇ ਜਾਣਗੇ।
ਇਸ ਤਰ੍ਹਾਂ ਦਾ ਹੋਵੇਗਾ ਅਯੁੱਧਿਆ 'ਚ ਬਣਨ ਵਾਲਾ 'ਰਾਮ ਮੰਦਰ'
NEXT STORY