ਸ਼੍ਰੀਨਗਰ— ਕੁਲਗਾਮ 'ਚ ਟੈਰੀਟੋਰੀਅਲ ਆਰਮੀ ਦੇ ਜਵਾਨ ਦੀ ਅੱਤਵਾਦੀਆਂ ਨੇ ਹੱਤਿਆ ਕਰ ਦਿੱਤੀ। ਜਵਾਨ ਦੀ ਪਛਾਣ ਮੁਖਤਾਰ ਅਹਿਮਦ ਦੇ ਰੂਪ 'ਚ ਕੀਤੀ ਗਈ ਹੈ। ਮੁਖਤਾਰ ਆਪਣੇ ਘਰ 'ਤੇ ਬੇਟੇ ਦੀ ਮੌਤ ਦਾ ਦੁੱਖ ਮਨਾਉਣ ਆਏ ਸਨ ਕਿ ਉਦੋਂ ਕੁਝ ਸ਼ੱਕੀ ਅੱਤਵਾਦੀਆਂ ਨੇ ਉਸ ਨੂੰ ਗੋਲੀ ਮਾਰ ਦਿੱਤੀ। ਜਵਾਨ ਕੁਲਗਾਮ ਦੇ ਸ਼ੁਰਤ ਦਾ ਰਹਿਣ ਵਾਲਾ ਸੀ। ਜਾਣਕਾਰੀ ਮੁਤਾਬਕ ਮੁਖਤਾਰ 162 ਟੈਰੀਟੋਰੀਅਲ ਯੂਨਿਟ 'ਚ ਭਰਤੀ ਸੀ। ਇਸ ਤੋਂ ਪਹਿਲਾਂ ਵੀ ਅੱਤਵਾਦੀ ਕਈ ਸੁਰੱਖਿਆ ਬਲਾਂ ਨੂੰ ਨਿਸ਼ਾਨਾ ਬਣਾ ਚੁੱਕੇ ਹਨ। ਅੱਤਵਾਦੀਆਂ ਨੇ ਕਸ਼ਮੀਰੀ ਲੋਕਾਂ ਨੂੰ ਪੁਲਸ ਦੀ ਨੌਕਰੀ ਛੱਡਣ ਦੀ ਚੇਤਾਵਨੀ ਵੀ ਦੇ ਰੱਖੀ ਹੈ। ਹਾਲ ਹੀ 'ਚ ਰਿਆਜ ਨਾਇਕੂ ਦੇ ਕਹਿਣ 'ਤੇ ਅੱਤਵਾਦੀਆਂ ਨੇ ਕਸ਼ਮੀਰ 'ਚ ਇੱਕਲੇ 12 ਲੋਕਾਂ ਨੂੰ ਬੰਧੀ ਬਣਾ ਲਿਆ ਗਿਆ ਜੋ ਕਿ ਪੁਲਸ 'ਚ ਜਾਂ ਪੁਲਸ ਕਰਮੀਆਂ ਦੇ ਰਿਸ਼ਤੇਦਾਰ ਸਨ ਪਰ ਬਾਅਦ 'ਚ ਲੋਕਾਂ ਨੂੰ ਸੁਰੱਖਿਅਤ ਛੱਡ ਦਿੱਤਾ ਗਿਆ ਸੀ।
ਰਾਜੋਰੀ 'ਚ ਦਰਦਨਾਕ ਸੜਕ ਹਾਦਸਾ,11 ਲੋਕ ਜ਼ਖਮੀ
NEXT STORY