ਕਟੜਾ (ਅਮਿਤ)- ਮਾਂ ਵੈਸ਼ਨੋ ਦੇਵੀ ਦੀ ਯਾਤਰਾ ਲਈ ਆਉਣ ਵਾਲੇ ਸ਼ਰਧਾਲੂਆਂ ਲਈ ਇਹ ਖ਼ਬਰ ਅਹਿਮ ਹੈ ਕਿਉਂਕਿ ਮਾਤਾ ਵੈਸ਼ਨੋ ਦੇਵੀ ਸ਼੍ਰਾਈਨ ਬੋਰਡ ਵੱਲੋਂ ਅਰਧ ਕੁੰਵਾਰੀ ਤੋਂ ਭਵਨ ਵਿਚਾਲੇ ਚੱਲਣ ਵਾਲੀ ਬੈਟਰੀ ਕਾਰ ਸੇਵਾ ਦੇ ਕਿਰਾਏ ਵਿਚ ਲਗਭਗ 27 ਫੀਸਦੀ ਦਾ ਵਾਧਾ ਕੀਤਾ ਜਾ ਰਿਹਾ ਹੈ। ਕਿਰਾਏ ਦੀਆਂ ਨਵੀਆਂ ਦਰਾਂ ਪਹਿਲੀ ਜੁਲਾਈ ਤੋਂ ਲਾਗੂ ਹੋਣਗੀਆਂ। ਜਾਣਕਾਰੀ ਮੁਤਾਬਕ ਇਸ ਵੇਲੇ ਅਰਧ ਕੁੰਵਾਰੀ ਤੋਂ ਭਵਨ ਵਿਚਾਲੇ ਬੈਟਰੀ ਕਾਰ ਰਾਹੀਂ ਸਫਰ ਕਰਨ ਲਈ ਸ਼ਰਧਾਲੂਆਂ ਨੂੰ 357 ਰੁਪਏ ਦਾ ਭੁਗਤਾਨ ਕਰਨਾ ਪੈਂਦਾ ਹੈ ਪਰ ਪਹਿਲੀ ਜੁਲਾਈ ਤੋਂ ਉਕਤ ਸਫਰ ਲਈ 450 ਰੁਪਏ ਦਾ ਭੁਗਤਾਨ ਕਰਨਾ ਪਵੇਗਾ। ਇਸੇ ਤਰ੍ਹਾਂ ਇਸ ਵੇਲੇ ਉਲਟ ਦਿਸ਼ਾ ’ਚ ਭਵਨ ਤੋਂ ਅਰਧ ਕੁੰਵਾਰੀ ਲਈ ਪ੍ਰਤੀ ਸ਼ਰਧਾਲੂ 236 ਰੁਪਏ ਦਾ ਭੁਗਤਾਨ ਕਰਨਾ ਪੈ ਰਿਹਾ ਹੈ, ਜੋ ਪਹਿਲੀ ਜੁਲਾਈ ਤੋਂ ਵਧ ਕੇ 300 ਰੁਪਏ ਹੋ ਜਾਵੇਗਾ।
ਦਿਵਿਆਂਗ ਸ਼ਰਧਾਲੂਆਂ ਲਈ ਮੁਫਤ ਬੈਟਰੀ ਕਾਰ ਸੇਵਾ ਸ਼ੁਰੂ
ਪਹਿਲਾਂ ਸ਼੍ਰਾਈਨ ਬੋਰਡ ਵੱਲੋਂ ਨਵਰਾਤਰਿਆਂ ਦੌਰਾਨ ਹੀ ਦਿਵਿਆਂਗ ਸ਼ਰਧਾਲੂਆਂ ਨੂੰ ਮੁਫਤ ਬੈਟਰੀ ਕਾਰ ਸੇਵਾ ਮੁਹੱਈਆ ਕਰਵਾਈ ਜਾਂਦੀ ਸੀ ਪਰ ਹੁਣੇ ਜਿਹੇ ਹੋਈ ਬੋਰਡ ਦੀ ਮੀਟਿੰਗ ਦੌਰਾਨ ਪੂਰਾ ਸਾਲ ਦਿਵਿਆਂਗ ਸ਼ਰਧਾਲੂਆਂ ਨੂੰ ਮੁਫ਼ਤ ਬੈਟਰੀ ਕਾਰ ਸੇਵਾ ਮੁਹੱਈਆ ਕਰਵਾਉਣ ਦਾ ਫੈਸਲਾ ਕੀਤਾ ਗਿਆ ਹੈ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਮਾਂ ਨੇ ਬਹੁਤ ਭਰੋਸੇ ਨਾਲ ਮੈਨੂੰ ਸੌਂਪੀ ਹੈ ਪਰਿਵਾਰ ਦੀ ਕਰਮ ਭੂਮੀ : ਰਾਹੁਲ ਗਾਂਧੀ
NEXT STORY