ਸ਼੍ਰੀਨਗਰ : ਨਾਰਥ ਕਸ਼ਮੀਰ ਦੇ ਕੁਪਵਾੜਾ ਵਿੱਚ ਫੌਜ ਦੀ ਆਰ.ਆਰ. ਨੇ ਖੇਡ ਮੇਲੇ ਦਾ ਪ੍ਰਬੰਧ ਕੀਤਾ। ਇਹ ਮੇਲਾ ਆਰਮੀ ਡੇ ਮੌਕੇ ਵਿਲਗਾਮ ਵਿੱਚ ਆਯੋਜਿਤ ਕੀਤਾ ਗਿਆ। ਰਮਹਾਲ, ਰਾਜਵਰ ਅਤੇ ਮਗਮ ਬਲਾਕ ਦੇ ਪਿੰਡ ਦੇ ਲੋਕਾਂ ਨੇ ਇਸ ਵਿੱਚ ਕਾਫੀ ਉਤਸ਼ਾਹ ਨਾਲ ਹਿੱਸਾ ਲਿਆ। ਸ਼੍ਰੀਨਗਰ ਵਿੱਚ ਇਨ੍ਹਾਂ ਦਿਨੀਂ ਮੌਸਮ ਦੇ ਮਿਜਾਜ਼ ਕਾਫ਼ੀ ਠੰਡੇ ਹਨ। ਮਾਇਨਸ ਤੋਂ ਵੀ ਹੇਠਾਂ ਪਾਰਾ ਡਿੱਗ ਗਿਆ ਹੈ ਪਰ ਇਸ ਦੇ ਬਾਵਜੂਦ ਲੋਕਾਂ ਦੇ ਹੌਂਸਲੇ ਕਾਫ਼ੀ ਬੁਲੰਦ ਹਨ।
ਫੌਜ ਦੇ ਖੇਡ ਮੇਲੇ ਦਾ ਉਦਘਾਟਨ ਆਰ.ਆਰ. 8 ਸੈਕਟਰ ਦੇ ਕਮਾਂਡਰ ਬ੍ਰਿਗੇਡੀਅਰ ਨੀਰਜ ਸ਼ਰਮਾ ਨੇ ਕੀਤਾ। ਪਿੰਡਾਂ ਦੇ ਪੰਜ ਹੋਰ ਸਰਪੰਚ ਵੀ ਇਸ ਮੌਕੇ ਮੌਜੂਦ ਸਨ। ਇਸ ਮੌਕੇ ਨੇੜਲੇ ਵਰਕਰਾਂ ਨੇ ਵੀ ਸ਼ਿਰਕਤ ਕੀਤੀ। ਕਰਨਲ ਅਭਿਸ਼ੇਕ ਸਿੰਘ ਨੇ ਕਿਹਾ, ਹਰ ਉਮਰ ਦੇ ਲੋਕਾਂ ਨੂੰ ਇਕੱਠੇ ਲਿਆਉਣ ਹੇਤੁ ਅਜਿਹੇ ਪ੍ਰੋਗਰਾਮ ਆਯੋਜਿਤ ਕੀਤੇ ਜਾਂਦੇ ਹਨ। ਮੌਸਮ ਅਨੁਕੂਲ ਨਹੀਂ ਹੈ ਪਰ ਲੋਕਾਂ ਦੇ ਹੌਸਲੇ ਬੁਲੰਦ ਹਨ। ਅਸੀਂ ਇਸ ਖੇਡ ਮੇਲੇ ਵਿੱਚ ਗੁੱਲੀ ਡੰਡਾ ਖੇਡ ਵੀ ਰੱਖਿਆ ਅਤੇ ਲੋਕ ਉਸ ਨੂੰ ਕਾਫੀ ਉਤਸ਼ਾਹ ਨਾਲ ਖੇਡ ਰਹੇ ਹਨ।
ਸਿੰਘ ਨੇ ਕਿਹਾ ਕਿ ਸਰਦੀਆਂ ਵਿੱਚ ਸਿਹਤ ਦਾ ਖਾਸ ਧਿਆਨ ਰੱਖਣ ਦੀ ਲੋੜ ਹੁੰਦੀ ਹੈ। ਸਰੀਰਕ ਕਸਰਤ ਨੂੰ ਸਾਨੂੰ ਇਸ ਦੌਰਾਨ ਆਪਣੀ ਜ਼ਿੰਦਗੀ ਦਾ ਇੱਕ ਹਿੱਸਾ ਬਣਾ ਲੈਣਾ ਚਾਹੀਦਾ ਹੈ। ਇਸ ਖੇਡ ਮੇਲੇ ਵਿੱਚ 21 ਪੇਂਡੂ ਖੇਡ ਰੱਖੇ ਗਏ ਸਨ, ਜਿਨ੍ਹਾਂ ਵਿੱਚ ਸਪੂਨ ਰੇਸ, ਪਿੱਠੂ, ਗੁੱਲੀ ਡੰਡਾ ਸ਼ਾਮਲ ਸਨ।
ਸਥਾਨਕ ਦਿਹਾਤੀ ਵਾਸੀ ਮਨਜ਼ੂਰ ਨੇ ਕਿਹਾ ਕਿ ਲੋਕ ਮੇਲੇ ਦਾ ਆਨੰਦ ਲੈ ਰਹੇ ਹਨ। ਉਨ੍ਹਾਂ ਕਿਹਾ ਕਿ ਫੌਜ ਚੰਗੇ ਪ੍ਰੋਗਰਾਮ ਆਯੋਜਿਤ ਕਰਦੀ ਹੈ ਅਤੇ ਉਨ੍ਹਾਂ ਨੂੰ ਉਮੀਦ ਹੈ ਕਿ ਅੱਗੇ ਵੀ ਅਜਿਹੇ ਪ੍ਰੋਗਰਾਮ ਆਯੋਜਿਤ ਹੁੰਦੇ ਰਹਿਣਗੇ।
ਘਰ 'ਚ ਵੜ ਕੇ ਵਕੀਲ ਦੀ ਪਤਨੀ ਦਾ ਬੇਰਿਹਮੀ ਨਾਲ ਕੀਤਾ ਕਤਲ
NEXT STORY