ਫਤਿਹਾਬਾਦ - ਹਰਿਆਣਾ ਦੇ ਫਤਿਹਾਬਾਦ ਜ਼ਿਲ੍ਹੇ ਵਿੱਚ ਇੱਕ ਵਕੀਲ ਦੀ ਪਤਨੀ ਨੂੰ ਗੋਲੀ ਮਾਰ ਕੇ ਮੌਤ ਦੇ ਘਾਟ ਉਤਾਰ ਦਿੱਤਾ ਗਿਆ। ਕਾਤਲ ਨੇ ਇਸ ਵਾਰਦਾਤ ਨੂੰ ਵਕੀਲ ਦੇ ਘਰ ਵਿੱਚ ਵੜ ਕੇ ਅੰਜਾਮ ਦਿੱਤਾ। ਉਸ ਨੇ ਗੋਲੀ ਮਾਰਨ ਤੋਂ ਪਹਿਲਾਂ ਬੀਬੀ ਦੇ ਸਰੀਰ 'ਤੇ ਤੇਜ਼ਧਾਰ ਹਥਿਆਰ ਨਾਲ ਕਈ ਹਮਲੇ ਵੀ ਕੀਤੇ। ਮੌਕੇ 'ਤੇ ਹੀ ਬੀਬੀ ਦੀ ਮੌਤ ਹੋ ਗਈ। ਮਾਮਲੇ ਦੀ ਜਾਂਚ ਵਿੱਚ ਲੱਗੀ ਪੁਲਸ ਨੇ ਇਸ ਕਤਲਕਾਂਡ ਪਿੱਛੇ ਪੁਰਾਣੀ ਰੰਜਿਸ਼ ਨੂੰ ਵਜ੍ਹਾ ਦੱਸਿਆ ਹੈ। ਕਤਲ ਦਾ ਇਹ ਸਨਸਨੀਖੇਜ ਮਾਮਲਾ ਫਤਿਹਾਬਾਦ ਦੇ ਟੋਹਾਨਾ ਇਲਾਕੇ ਦਾ ਹੈ। ਜਿੱਥੇ ਵਕੀਲ ਚਿਮਨ ਲਾਲ ਆਪਣੀ 60 ਸਾਲਾ ਪਤਨੀ ਕੁਸੁਮ ਨਾਲ ਰਹਿੰਦੇ ਹਨ। ਵੀਰਵਾਰ ਨੂੰ ਇੱਕ ਅਣਪਛਾਤਾ ਸ਼ਖਸ ਵਕੀਲ ਦੇ ਘਰ ਵਿੱਚ ਦਾਖਲ ਹੋ ਗਿਆ। ਉਸ ਸਮੇਂ ਘਰ ਵਿੱਚ ਕੁਸੁਮ ਅਤੇ ਉਨ੍ਹਾਂ ਦੀ ਨੌਕਰਾਨੀ ਰਾਜੋ ਦੇਵੀ ਮੌਜੂਦ ਸੀ। ਅਣਪਛਾਤੇ ਹਮਲਾਵਰ ਨੇ ਵਕੀਲ ਦੀ ਪਤਨੀ ਕੁਸੁਮ 'ਤੇ ਹੱਲਾ ਬੋਲ ਦਿੱਤਾ। ਪਹਿਲਾਂ ਤੇਜ਼ਧਾਰ ਹਥਿਆਰ ਨਾਲ ਉਨ੍ਹਾਂ 'ਤੇ ਹਮਲਾ ਕੀਤਾ ਅਤੇ ਫਿਰ ਗੋਲੀ ਮਾਰ ਕੇ ਉਨ੍ਹਾਂ ਦਾ ਕਤਲ ਕਰ ਦਿੱਤਾ।
ਇਹ ਵੀ ਪੜ੍ਹੋ- ਕੀ ਗਰਭਵਤੀ ਔਰਤਾਂ ਲਗਵਾ ਸਕਦੀਆਂ ਹਨ ਕੋਵਿਡ-19 ਟੀਕਾ, ਪੜ੍ਹੋ ਪੂਰੀ ਖ਼ਬਰ
ਹਮਲਾਵਰ ਵਾਰਦਾਤ ਨੂੰ ਅੰਜਾਮ ਦੇ ਕੇ ਮੌਕੇ ਤੋਂ ਫਰਾਰ ਹੋ ਗਿਆ। ਸੂਚਨਾ ਮਿਲਣ 'ਤੇ ਪੁਲਸ ਮੌਕੇ 'ਤੇ ਪਹੁੰਚੀ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਪੋਸਟਮਾਰਟਮ ਲਈ ਟੋਹਾਨਾ ਦੇ ਸਿਵਲ ਹਸਪਤਾਲ ਵਿੱਚ ਭੇਜ ਦਿੱਤਾ। ਪੁਲਸ ਨੇ ਜਾਂਚ ਵਿੱਚ ਪਾਇਆ ਕਿ ਵਕੀਲ ਚਿਮਨ ਲਾਲ ਦੇ ਗੁਆਂਢ ਵਿੱਚ ਇੱਕ ਦੁਕਾਨ ਹੈ। ਜਿੱਥੇ ਲੱਗੇ ਸੀ.ਸੀ.ਟੀ.ਵੀ. ਕੈਮਰੇ ਵਿੱਚ ਕਾਤਲ ਦੀ ਤਸਵੀਰ ਕੈਦ ਹੋ ਗਈ। ਮੌਕੇ 'ਤੇ ਮੌਜੂਦ ਨੌਕਰਾਣੀ ਰਾਜੋ ਦੇਵੀ ਦਾ ਕਹਿਣਾ ਹੈ ਕਿ ਇੱਕ ਨੌਜਵਾਨ ਘਰ ਵਿੱਚ ਆਇਆ ਅਤੇ ਉਸ ਨੇ ਗੋਲੀ ਮਾਰ ਕੇ ਮਾਲਕਣ ਦਾ ਕਤਲ ਕਰ ਦਿੱਤਾ। ਪੁਲਸ ਮਾਮਲੇ ਦੀ ਜਾਂਚ ਕਰ ਰਹੀ ਹੈ।
ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਬਾਕਸ ਵਿੱਚ ਦਿਓ ਜਵਾਬ।
ਇਸ ਸੂਬੇ ਦੇ ਇਨ੍ਹਾਂ ਚਾਰ ਸ਼ਹਿਰਾਂ 'ਚ ਹੁਣ 31 ਜਨਵਰੀ ਤੱਕ ਰਹੇਗਾ ਨਾਈਟ ਕਰਫਿਊ
NEXT STORY