ਜੰਮੂ— ਪਿਛਲੇ ਸਾਲ ਕੋਰੋਨਾ ਵਾਇਰਸ ਲਾਗ ਸ਼ੁਰੂ ਹੋਣ ਤੋਂ ਬਾਅਦ ਜੰਮੂ ਡਵੀਜ਼ਨ ਵਿਚ ਫ਼ੌਜ ਵਲੋਂ ਆਯੋਜਿਤ ਪਹਿਲੀ ਭਰਤੀ ਰੈਲੀ ’ਚ ਨੌਜਵਾਨਾਂ ਦਾ ਭਾਰੀ ਉਤਸ਼ਾਹ ਦਿੱਸਿਆ। ਹੁਣ ਤੱਕ 40 ਹਜ਼ਾਰ ਨੌਜਵਾਨ ਭਰਤੀ ਲਈ ਆਨਲਾਈਨ ਰਜਿਸਟ੍ਰੇਸ਼ਨ ਕਰਵਾ ਚੁੱਕੇ ਹਨ। ਇਕ ਰੱਖਿਆ ਬੁਲਾਰੇ ਨੇ ਸ਼ਨੀਵਾਰ ਨੂੰ ਇਹ ਜਾਣਕਾਰੀ ਦਿੱਤੀ। ਉਨ੍ਹਾਂ ਨੇ ਦੱਸਿਆ ਕਿ 15 ਫਰਵਰੀ ਤੋਂ 6 ਮਾਰਚ ਤੱਕ ਚੱਲਣ ਵਾਲੀ ਭਰਤੀ ਰੈਲੀ ’ਚ ਫ਼ੌਜੀਆਂ ਦੀ ਵੱਖ-ਵੱਖ ਸ਼੍ਰੇਣੀ ਵਿਚ ਸੁੰਜਵਾਨ ਮਿਲਟਰੀ ਬੇਸ ਦੇ ‘ਏਜਿਸ ਆਫ਼ ਟਾਈਗਰ ਡਵੀਜ਼ਨ’ ਤਹਿਤ ਭਰਤੀ ਹੋ ਰਹੀ ਹੈ।
ਰੱਖਿਆ ਬੁਲਾਰੇ ਨੇ ਦੱਸਿਆ ਕਿ ਜੰਮੂ ਡਵੀਜ਼ਨ ਦੇ ਸਾਰੇ 10 ਜ਼ਿਲ੍ਹਿਆਂ ਦੇ ਨੌਜਵਾਨਾਂ ਲਈ ਭਰਤੀ ਰੈਲੀ ਆਯੋਜਿਤ ਕੀਤੀ ਗਈ ਹੈ। ਫ਼ੌਜ ਭਰਤੀ ਦਫ਼ਤਰ ਇਸ ਸਮੇਂ ਚੱਲ ਰਹੀ ਭਰਤੀ ਰੈਲੀ ਨੂੰ ਸੁਚਾਰੂ ਅਤੇ ਪਾਰਦਰਸ਼ੀ ਤਰੀਕੇ ਨਾਲ ਸੰਪੰਨ ਕਰਾਉਣ ਲਈ ਸ਼ਿਵਾਲਿਕ ਬਿ੍ਰਗੇਡ, ਜੰਮੂ ਡਵੀਜ਼ਨ ਦੇ ਨਾਗਰਿਕ ਪ੍ਰਸ਼ਾਸਨ ਅਤੇ ਜੰਮੂ-ਕਸ਼ਮੀਰ ਪੁਲਸ ਨਾਲ ਤਾਲਮੇਲ ਕਰ ਰਿਹਾ ਹੈ। ਟਾਈਗਰ ਡਵੀਜ਼ਨ ਦੇ ਜਨਲਰ ਕਮਾਂਡਿੰਗ ਅਫ਼ਸਰ ਮੇਜਰ ਜਨਰਲ ਵਿਜਸ ਬੀ. ਨਾਇਰ ਨੇ ਸ਼ਨੀਵਾਰ ਨੂੰ ਭਰਤੀ ਰੈਲੀ ਦੀ ਸਮੀਖਿਆ ਕੀਤੀ।
ਬੁਲਾਰੇ ਨੇ ਦੱਸਿਆ ਕਿ ਜੀ. ਓ. ਸੀ. ਨੂੰ ਸ਼ਿਵਾਲਿਕ ਬਿ੍ਰਗੇਡ ਦੇ ਕਮਾਂਡਰ ਅਤੇ ਜੰਮੂ ਵਿਚ ਭਰਤੀ ਦੇ ਡਾਇਰੈਕਟਰ ਏ. ਪੀ. ਸਿੰਘ ਨੇ ਸੁਰੱਖਿਆ, ਜਾਅਲਸਾਜ਼ੀ ਰੋਕਣ ਅਤੇ ਕੋਵਿਡ-19 ਤੋਂ ਸੁਰੱਖਿਆ ਨੂੰ ਲੈ ਕੇ ਕੀਤੀ ਗਈ ਵਿਵਸਥਾ ਤੋਂ ਜਾਣੂ ਕਰਵਾਇਆ। ਉਨ੍ਹਾਂ ਨੇ ਦੱਸਿਆ ਕਿ ਭਰਤੀ ਰੈਲੀ ਤੋਂ ਨੌਜਵਾਨਾਂ ਤੋਂ ਚੰਗਾ ਸਮਰਥਨ ਮਿਲਿਆ ਹੈ ਅਤੇ ਹੁਣ ਤੱਕ ਕਰੀਬ 40 ਹਜ਼ਾਰ ਉਮੀਦਵਾਰਾਂ ਨੇ ਆਨਲਾਈਨ ਰਜਿਸਟ੍ਰੇਸ਼ਨ ਕਰਵਾਇਆ ਹੈ। ਕੋਵਿਡ-19 ਪ੍ਰੋਟੋਕਾਲ ਦਾ ਭਰਤੀ ਦੌਰਾਨ ਸਾਰੇ ਉਮੀਦਵਾਰਾਂ ਅਤੇ ਕਾਮਿਆਂ ਵਲੋਂ ਪਾਲਣ ਕੀਤਾ ਜਾ ਰਿਹਾ ਹੈ।
ਦਿੱਲੀ ਪੁਲਸ ਨੇ ਕੋਰਟ 'ਚ ਕਿਹਾ- ਖ਼ਾਲਿਸਤਾਨੀ ਸਮਰਥਕਾਂ ਦੇ ਸੰਪਰਕ 'ਚ ਸੀ ਦਿਸ਼ਾ ਰਵੀ
NEXT STORY